21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਦੋ ਸਵਿਫਟ ਕਾਰਾਂ ਤੇ ਮੋਟਰਸਾਈਕਲ ਵਿਚਕਾਰ ਹੋਇਆ ਜ਼ਬਰਦਸਤ ਹਾਦਸਾ, 1 ਦੀ ਮੌਤ, ਦੋ ਗੰਭੀਰ ਜ਼ਖਮੀ

ਬਲਾਚੌਰ, 20 ਅਗਸਤ (ਨਰੇਸ਼ ਧੌਲ)- ਬਲਾਚੌਰ ਕੰਗਣਾ ਪੁਲ ਬਾਈਪਾਸ ਸੁੱਜੋਵਾਲ ਕੱਟ ਦੇ ਨਜ਼ਦੀਕ ਦੋ ਕਾਰਾਂ ਅਤੇ ਇੱਕ ਮੋਟਰਸਾਈਕਲ ਹਾਦਸਾ ਗ੍ਰਸਤ ਹੋਣ ਦੀ ਖਬਰ ਹੈ। ਐਸ.

Ad Position 21
No active advertisement
ਬਲਾਚੌਰ ਕੰਗਣਾ ਪੁਲ ਬਾਈਪਾਸ ਸੁੱਜੋਵਾਲ ਕੱਟ ਦੇ ਨਜ਼ਦੀਕ ਹਾਦਸਾਗ੍ਰਸਤ ਸਵਿਫਟ ਕਾਰ, ਮੋਟਰਸਾਈਕਲ ਅਤੇ ਮ੍ਰਿਤਕ ਇੰਦਰਜੀਤ ਕੌਰ ਦੀ ਪੁਰਾਣੀ ਤਸਵੀਰ। ਤਸਵੀਰਾਂ : ਨਰੇਸ਼ ਧੌਲ 21-08-2026
ਬਲਾਚੌਰ, 20 ਅਗਸਤ (ਨਰੇਸ਼ ਧੌਲ)- ਬਲਾਚੌਰ ਕੰਗਣਾ ਪੁਲ ਬਾਈਪਾਸ ਸੁੱਜੋਵਾਲ ਕੱਟ ਦੇ ਨਜ਼ਦੀਕ ਦੋ ਕਾਰਾਂ ਅਤੇ ਇੱਕ ਮੋਟਰਸਾਈਕਲ ਹਾਦਸਾ ਗ੍ਰਸਤ ਹੋਣ ਦੀ ਖਬਰ ਹੈ। ਐਸ.ਐਸ.ਐਫ ਦੇ ਮੁਲਾਜ਼ਮਾਂ ਅਤੇ ਸਰਪੰਚ ਪਰਮਜੀਤ ਸਿੰਘ ਮੋਹਰ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਅੱਜ ਸਵੇਰ ਵੇਲੇ ਇੱਕ ਸਵਿਫਟ ਕਾਰ ਨੰਬਰ ਪੀ.ਬੀ 74-8329 ਜਿਸ ਨੂੰ ਕਸ਼ਮੀਰੀ ਲਾਲ ਪੁੱਤਰ ਲਸ਼ਕਰ ਸਿੰਘ ਵਾਸੀ ਰਾਮ ਨਗਰ ਬਲਾਚੌਰ ਚਲਾ ਰਿਹਾ ਸੀ ਜੋ ਕਿ ਰੋਪੜ ਤੋਂ ਬਲਾਚੌਰ ਸਾਈਡ ਜਾ ਰਿਹਾ ਸੀ ਤੇ ਸੁੱਜੋਵਾਲ ਕੱਟ ਦੇ ਨਜ਼ਦੀਕ ਆ ਕੇ ਜਦੋਂ ਉਸਨੇ ਕੱਟ ਤੋਂ ਗੱਡੀ ਮੋੜੀ ਤਾਂ ਇੰਨੇ ਨੂੰ ਪਿੱਛੇ ਤੋਂ ਆ ਰਹੀ ਇੱਕ ਹੋਰ ਸਵਿਫਟ ਕਾਰ ਪੀ.ਬੀ 32 ਓ.ਈ 9158 ਜਿਸ ਨੂੰ ਸਤਬੀਰ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਮੱਕੋਵਾਲ ਜੱਬਾ ਚਲਾ ਰਿਹਾ ਸੀ ਜੋ ਪਿੱਛੋਂ ਆ ਕੇ ਟਕਰਾਅ ਗਈ ਜਿਸ ‘ਤੇ ਸਤਬੀਰ ਸਿੰਘ ਦੀ ਕਾਰ ਬੇਕਾਬੂ ਹੋ ਕੇ ਅੱਗੇ ਜਾ ਰਹੇ ਹੀਰੋ ਸਪਲੈਂਡਰ ਮੋਟਰਸਾਈਕਲ ਪੀ.ਬੀ 20 ਐਫ 4006 ਜਿਸ ਨੂੰ ਯੋਗਰਾਜ ਸਿੰਘ ਪੁੱਤਰ ਚਰਨ ਦਾਸ ਵਾਸੀ ਪਿੰਡ ਮੋਹਰ ਚਲਾ ਰਿਹਾ ਸੀ, ਵਿੱਚ ਜਾ ਟਕਰਾਈ ਜਿਸ ਦੇ ਫਲਸਰੂਪ ਮੋਟਰਸਾਈਕਲ ਸਵਾਰ ਤਿੰਨ ਲੋਕ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਰਾਹਗੀਰਾਂ ਦੁਆਰਾ ਬਲਾਚੌਰ ਦੇ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਜਿੱਥੇ ਇੰਦਰਜੀਤ ਕੌਰ ਪਤਨੀ ਯੋਗਰਾਜ ਸਿੰਘ ਵਾਸੀ ਪਿੰਡ ਮੋਹਰ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ ਜਦਕਿ ਇੱਕ ਗੰਭੀਰ ਜਖਮੀ ਛੋਟੇ ਬੱਚੇ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਐਸ.ਐਸ.ਐਫ ਦੀ ਟੀਮ ਵੱਲੋਂ ਮੌਕੇ ‘ਤੇ ਪਹੁੰਚ ਕੇ ਗੱਡੀਆਂ ਨੂੰ ਸਾਈਡ ‘ਤੇ ਕਰਵਾ ਕੇ ਆਵਾਜਾਈ ਚਾਲੂ ਕਰਵਾਈ ਗਈ ਅਤੇ ਬਲਾਚੌਰ ਪੁਲਿਸ ਨੂੰ ਸੂਚਨਾ ਦਿੱਤੀ ਗਈ। ਬਲਾਚੌਰ ਪੁਲਸ ਵੱਲੋਂ ਏ.ਐਸ.ਆਈ ਨਰੇਸ਼ ਕੁਮਾਰ ਨੇ ਮੌਕੇ ‘ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਘਟਨਾ ਸਬੰਧੀ ਪਿੰਡ ਮੋਹਰ ਦੇ ਸਰਪੰਚ ਪਰਮਜੀਤ ਸਿੰਘ ਸੂਬੇਦਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਹਾਦਸੇ ਦੀ ਬਰੀਕੀ ਨਾਲ ਜਾਂਚ ਕਰਕੇ ਪਰਿਵਾਰ ਦੇ ਹੋਏ ਨੁਕਸਾਨ ਦੀ ਭਰਪਾਈ ਕਰਵਾਈ ਜਾਵੇ ਤੇ ਗਲਤ ਡਰਾਈਵਿੰਗ ਕਰਨ ਵਾਲਿਆਂ ਵਿਰੁੱਧ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ਲਾਇਨਜ਼ ਕਲੱਬ ਬੰਗਾ ਸਿਟੀ ਸਮਾਈਲ ਵਲੋਂ ਅਮਰਨਾਥ ਯਾਤਰਾ ’ਤੇ ਜਾ ਰਹੇ ਸ਼ਰਧਾਲੂਆਂ ਨੂੰ ਰਾਸ਼ਨ ਭੇਟ ਅਗਲੀ ਖ਼ਬਰ ਬਰਸਾਤੀ ਚੋਅ ’ਚ ਫਸੇ ਵਾਹਨ, ਕਈ ਘੰਟੇ ਰਿਹਾ ਟ੍ਰੈਫਿਕ ਜਾਮ
Ad Position 24