ਬਰਸਾਤੀ ਚੋਅ ’ਚ ਫਸੇ ਵਾਹਨ, ਕਈ ਘੰਟੇ ਰਿਹਾ ਟ੍ਰੈਫਿਕ ਜਾਮ
ਰੱਤੇਵਾਲ, 20 ਅਗਸਤ (ਅਸ਼ੋਕ ਕੁਮਾਰ ਲੀਲ) - ਪਿੰਡ ਰੱਤੇਵਾਲ ਵਿਖੇ ਬਰਸਾਤੀ ਚੋਅ ਵਿੱਚ ਅਚਾਨਕ ਤੇਜ਼ ਪਾਣੀ ਦਾ ਵਹਾਅ ਆ ਗਿਆ। ਪਿੰਡ ਰੱਤੇਵਾਲ ਵਿੱਚ ਦਰਮਿਆਨੀ ਬਾਰਸ਼ ਪਈ ਪਰ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਭਾਰੀ ਮੀਂਹ ਪੈਣ ਕਾਰਨ ਰੱਤੇਵਾਲ ਦੀ ਬਰਸਾਤੀ ਖੱਡ ਵਿੱਚ ਪਾਣੀ ਬਹੁਤ ਤੇਜ਼ੀ ਨਾਲ ਆ ਗਿਆ ਜਿਸ ਕਾਰਨ ਕਈ ਘੰਟਿਆਂ ਤੱਕ ਪਾਣੀ ਤੇਜ਼ੀ ਨਾਲ ਚੱਲਦਾ ਰਿਹਾ ਤੇ ਇਥੇ ਕਾਫੀ ਲੰਮਾ ਟ੍ਰੈਫਿਕ ਜਾਮ ਲੱਗ ਗਿਆ।
ਰੱਤੇਵਾਲ, 20 ਅਗਸਤ (ਅਸ਼ੋਕ ਕੁਮਾਰ ਲੀਲ) - ਪਿੰਡ ਰੱਤੇਵਾਲ ਵਿਖੇ ਬਰਸਾਤੀ ਚੋਅ ਵਿੱਚ ਅਚਾਨਕ ਤੇਜ਼ ਪਾਣੀ ਦਾ ਵਹਾਅ ਆ ਗਿਆ। ਪਿੰਡ ਰੱਤੇਵਾਲ ਵਿੱਚ ਦਰਮਿਆਨੀ ਬਾਰਸ਼ ਪਈ ਪਰ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਭਾਰੀ ਮੀਂਹ ਪੈਣ ਕਾਰਨ ਰੱਤੇਵਾਲ ਦੀ ਬਰਸਾਤੀ ਖੱਡ ਵਿੱਚ ਪਾਣੀ ਬਹੁਤ ਤੇਜ਼ੀ ਨਾਲ ਆ ਗਿਆ ਜਿਸ ਕਾਰਨ ਕਈ ਘੰਟਿਆਂ ਤੱਕ ਪਾਣੀ ਤੇਜ਼ੀ ਨਾਲ ਚੱਲਦਾ ਰਿਹਾ ਤੇ ਇਥੇ ਕਾਫੀ ਲੰਮਾ ਟ੍ਰੈਫਿਕ ਜਾਮ ਲੱਗ ਗਿਆ। ਕਈ ਘੰਟਿਆਂ ਬਾਅਦ ਜਦੋਂ ਕੁੱਝ ਸਾਧਨਾਂ ਵੱਲੋਂ ਇਸ ਚੋਅ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਗੱਡੀਆਂ ਵਿਚਕਾਰ ਹੀ ਫਸ ਗਈਆਂ ਤੇ ਇਹਨਾਂ ਨੂੰ ਟਰੈਕਟਰ ਦੀ ਮਦਦ ਨਾਲ ਬਾਹਰ ਕੱਢਿਆ ਗਿਆ ਜਿਸ ਕਾਰਨ ਲੋਕਾਂ ਦੀ ਕਾਫੀ ਖੱਜਲ ਖੁਆਰੀ ਹੋਈ। ਪਾਣੀ ਦਾ ਵਹਾਅ ਘੱਟ ਹੋਣ ’ਤੇ ਇਨ੍ਹਾਂ ਸਾਧਨਾਂ ਨੂੰ ਪਾਣੀ ’ਚੋਂ ਕੱਢਿਆ ਗਿਆ।