ਪਿੰਡ ਸੋਇਤਾ ਵਿਖੇ ਵਿੱਤੀ ਸਾਖਰਤਾ ਕੈਂਪ ਲਗਾਇਆ
ਉਸਮਾਨਪੁਰ, 20 ਅਗਸਤ (ਸੰਦੀਪ ਮਝੂਰ) - ਪਿੰਡ ਸੋਇਤਾ ਸਥਿਤ ਪੰਚਾਇਤ ਘਰ ਵਿਖੇ ਪੰਜਾਬ ਨੈਸ਼ਨਲ ਬੈਂਕ ਵਲੋਂ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਵਿੱਤੀ ਸਾਖਰਤਾ ਮੁਹਿੰਮ ਤਹਿਤ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਇਆ। ਸਰਪੰਚ ਅਮਰਜੀਤ ਕੌਰ ਦੀ ਪ੍ਰਧਾਨਗੀ ਅਤੇ ਪੰਜਾਬ ਨੈਸ਼ਨਲ ਬੈਂਕ ਉਸਮਾਨਪੁਰ ਦੇ ਮੈਨੇਜਰ ਤਰੁਣ ਕੁਮਾਰ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।
ਉਸਮਾਨਪੁਰ, 20 ਅਗਸਤ (ਸੰਦੀਪ ਮਝੂਰ) - ਪਿੰਡ ਸੋਇਤਾ ਸਥਿਤ ਪੰਚਾਇਤ ਘਰ ਵਿਖੇ ਪੰਜਾਬ ਨੈਸ਼ਨਲ ਬੈਂਕ ਵਲੋਂ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਵਿੱਤੀ ਸਾਖਰਤਾ ਮੁਹਿੰਮ ਤਹਿਤ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਇਆ। ਸਰਪੰਚ ਅਮਰਜੀਤ ਕੌਰ ਦੀ ਪ੍ਰਧਾਨਗੀ ਅਤੇ ਪੰਜਾਬ ਨੈਸ਼ਨਲ ਬੈਂਕ ਉਸਮਾਨਪੁਰ ਦੇ ਮੈਨੇਜਰ ਤਰੁਣ ਕੁਮਾਰ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਸੀ. ਐਫ. ਐਲ. ਨਵਾਂਸ਼ਹਿਰ, ਆਰੋਹ ਸੰਸਥਾ ਤੇ ਉਕਤ ਮੁਹਿੰਮ ਦੇ ਇੰਚਾਰਜ ਮੈਡਮ ਨਿਸ਼ਾ ਅਤੇ ਮੈਨੇਜਰ ਤਰੁਣ ਕੁਮਾਰ ਆਦਿ ਨੇ ਬੈਂਕ ਵਲੋਂ ਲੋਕਾਂ ਨੂੰ ਵੱਖ-ਵੱਖ ਸਰਕਾਰੀ ਅਤੇ ਬੈਂਕਿੰਗ ਯੋਜਨਾਵਾਂ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ, ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ, ਸੁਕੰਨਿਆ ਸਮ੍ਰਿੱਧੀ ਯੋਜਨਾ, ਬਚਤ ਅਤੇ ਨਿਵੇਸ਼ ਸਬੰਧੀ ਯੋਜਨਾਵਾਂ, ਪੈਨਸ਼ਨ ਤੇ ਸਮਾਜਿਕ ਸੁਰੱਖਿਆ ਯੋਜਨਾਵਾਂ, ਡਿਜੀਟਲ ਬੈਂਕਿੰਗ ਤੇ ਸੁਰੱਖਿਅਤ ਲੈਣ-ਦੇਣ ਸਬੰਧੀ ਵਿਸਥਾਰਪੂਵਕ ਜਾਣਕਾਰੀ ਦਿੱਤੀ। ਇਸ ਮੌਕੇ ਅਮਰਜੀਤ ਕੌਰ ਸਰਪੰਚ, ਜਸਵੰਤ ਪਾਲ, ਜਸਵੰਤ ਰਾਮ, ਸੋਹਣ ਸਿੰਘ, ਦਿਲਬਾਰਾ ਸਿੰਘ ਫ਼ੌਜੀ, ਲਛਮਣ ਸਿੰਘ, ਰਮੇਸ਼ ਚੰਦਰ, ਸੁਰਿੰਦਰ ਪਾਲ ਸਮੇਤ ਪਿੰਡ ਵਾਸੀ ਭਾਰੀ ਗਿਣਤੀ ਵਿੱਚ ਹਾਜ਼ਰ ਸਨ।