23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਢਾਡੀ ਦੀਦਾਰ ਸਿੰਘ ਰਟੈਂਡਾ ਦੀ ਰਚਨਾ ਬਾਰੇ ਕਿਤਾਬ ‘ਪੀਰ ਮੁਰੀਦਾ ਪਿਰਹੜੀ’ ਨੂੰ ਢਾਡੀ ਨਛੱਤਰ ਸਿੰਘ ਨੇ ਕੀਤਾ ਜਾਰੀ

ਬੰਗਾ, 22 ਅਗਸਤ (ਧਰਮਵੀਰ ਪਾਲ) - ਪ੍ਰਸਿੱਧ ਢਾਡੀ ਦੀਦਾਰ ਸਿੰਘ ਰਟੈਂਡਾ ਦੇ ਜੀਵਨ, ਰਚਨਾਵਾਂ ਅਤੇ ਢਾਡੀ ਪਰੰਪਰਾ ਨੂੰ ਸਮਰਪਿਤ ਕਿਤਾਬ ‘ਪੀਰ ਮੁਰੀਦਾ ਪਿਰਹੜੀ’ ਅੱਜ ਪਿੰਡ ਕਲੇਰਾਂ ਵਿਖੇ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਉਹਨਾਂ ਦੇ ਸ਼ਾਗਿਰਦ ਢਾਡੀ ਸਾਰੰਗੀ ਮਾਸਟਰ ਨਛੱਤਰ ਸਿੰਘ ਪਿੰਡ ਕਲੇਰਾਂ ਦੇ ਕਰ ਕਮਲਾਂ ਨਾਲ ਜਾਰੀ ਕੀਤੀ ਗਈ। ਇਹ ਕਿਤਾਬ ਪੰਜਾਬੀ ਲੋਕ ਧਾਰਾ ਨਾਲ ਜੁੜੇ ਉੱਘੇ ਲੇਖਕ ਹਰਦਿਆਲ ਸਿੰਘ ਥੂਹੀ ਵੱਲੋਂ ਲਿਖੀ ਗਈ ਹੈ।

Ad Position 21
No active advertisement
ਅਜੀਤ ਡੈਸਕ 23-08-2026
ਬੰਗਾ, 22 ਅਗਸਤ (ਧਰਮਵੀਰ ਪਾਲ) - ਪ੍ਰਸਿੱਧ ਢਾਡੀ ਦੀਦਾਰ ਸਿੰਘ ਰਟੈਂਡਾ ਦੇ ਜੀਵਨ, ਰਚਨਾਵਾਂ ਅਤੇ ਢਾਡੀ ਪਰੰਪਰਾ ਨੂੰ ਸਮਰਪਿਤ ਕਿਤਾਬ ‘ਪੀਰ ਮੁਰੀਦਾ ਪਿਰਹੜੀ’ ਅੱਜ ਪਿੰਡ ਕਲੇਰਾਂ ਵਿਖੇ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਉਹਨਾਂ ਦੇ ਸ਼ਾਗਿਰਦ ਢਾਡੀ ਸਾਰੰਗੀ ਮਾਸਟਰ ਨਛੱਤਰ ਸਿੰਘ ਪਿੰਡ ਕਲੇਰਾਂ ਦੇ ਕਰ ਕਮਲਾਂ ਨਾਲ ਜਾਰੀ ਕੀਤੀ ਗਈ। ਇਹ ਕਿਤਾਬ ਪੰਜਾਬੀ ਲੋਕ ਧਾਰਾ ਨਾਲ ਜੁੜੇ ਉੱਘੇ ਲੇਖਕ ਹਰਦਿਆਲ ਸਿੰਘ ਥੂਹੀ ਵੱਲੋਂ ਲਿਖੀ ਗਈ ਹੈ। ਕਿਤਾਬ ਵਿੱਚ ਢਾਡੀ ਦੀਦਾਰ ਸਿੰਘ ਰਟੈਂਡਾ ਦੇ ਜੀਵਨ, ਉਨ੍ਹਾਂ ਦੀਆਂ ਰਚਨਾਵਾਂ ਤੇ ਢਾਡੀ ਕਲਾ ਲਈ ਪਾਏ ਯੋਗਦਾਨ ਨੂੰ ਵਿਸਥਾਰ ਨਾਲ ਦਰਸਾਇਆ ਗਿਆ ਹੈ। ਇਸ ਦੇ ਨਾਲ ਉਨ੍ਹਾਂ ਦੇ ਸ਼ਾਗਿਰਦ ਢਾਡੀ ਸਾਰੰਗੀ ਮਾਸਟਰ ਨਛੱਤਰ ਸਿੰਘ ਦੇ ਜੀਵਨ ਤੇ ਕਲਾ-ਸਫ਼ਰ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। ਹਰਦਿਆਲ ਸਿੰਘ ਥੂਹੀ ਨੇ ਦੱਸਿਆ ਕਿ ਕਿਤਾਬ ਵਿੱਚ ਪ੍ਰਸਿੱਧ ਢਾਡੀ ਦੀਦਾਰ ਸਿੰਘ ਰਟੈਂਡਾ ਤੇ ਸ਼ਾਗਿਰਦ ਢਾਡੀ ਨਛੱਤਰ ਸਿੰਘ ਦੇ ਜੀਵਨ ਤੇ ਉਹਨਾਂ ਵੱਲੋਂ ਕੀਤੀਆਂ ਢਾਡੀ ਪੇਸ਼ਕਾਰੀਆਂ ਦੀ ਮਹੱਤਵਪੂਰਨ ਜਾਣਕਾਰੀ ਇਕੱਤਰ ਕੀਤੀ ਗਈ ਹੈ। ਇਹ ਪੁਸਤਕ ਸ਼ਾਗਿਰਦ ਢਾਡੀ ਨਛੱਤਰ ਸਿੰਘ ਵੱਲੋਂ ਆਪਣੇ ਉਸਤਾਦ ਦੀ ਯਾਦ ਨੂੰ ਸਮਰਪਿਤ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਦੇ ਰਚੇ 8 ਧਾਰਮਿਕ ਪ੍ਰਸੰਗਾਂ ਤੋਂ ਇਲਾਵਾ ਉਨ੍ਹਾਂ ਦੀਆਂ ਸਮੁੱਚੀਆਂ ਰਿਕਾਰਡਿੰਗਾਂ ਸਬੰਧੀ ਵੇਰਵੇ ਵੀ ਸ਼ਾਮਲ ਕੀਤੇ ਗਏ ਹਨ। ਇਸ ਤੋਂ ਇਲਾਵਾ ਉਸ ਦੌਰ ਵਿੱਚ ਵਰਤੇ ਜਾਂਦੇ ਗ੍ਰਾਮੋਫੋਨ ਦੇ ਕਾਲੇ ਤਵਿਆਂ ਤੇ ਢਾਡੀ ਵਿਰਸੇ ਨਾਲ ਜੁੜੀ ਹੋਰ ਦੁਰਲੱਭ ਜਾਣਕਾਰੀ ਨੂੰ ਵੀ ਸੰਭਾਲਣ ਦਾ ਯਤਨ ਕੀਤਾ ਗਿਆ ਹੈ। ਇਸ ਮੌਕੇ ਸੁਲੱਖਣ ਸਿੰਘ ਗੋਸਲ ਸਰਪੰਚ ਰਟੈਂਡਾ ਨੇ ਕਿਹਾ ਕਿ ‘ਪੀਰ ਮੁਰੀਦਾ ਪਿਰਹੜੀ’ ਕਿਤਾਬ ਨਾ ਸਿਰਫ਼ ਢਾਡੀ ਦੀਦਾਰ ਸਿੰਘ ਰਟੈਂਡਾ ਤੇ ਉਹਨਾਂ ਦੇ ਸ਼ਾਗਿਰਦ ਦੀ ਢਾਡੀ ਸਾਰੰਗੀ ਮਾਸਟਰ ਨਛੱਤਰ ਸਿੰਘ ਪਿੰਡ ਕਲੇਰਾਂ ਦੇ ਜੀਵਨ ਅਤੇ ਉਹਨਾਂ ਦੀ ਢਾਡੀ ਕਲਾ ਨੂੰ ਪੇਸ਼ ਕਰਦੀ ਹੈ, ਸਗੋਂ ਪੰਜਾਬ ਦੀ ਪੁਰਾਤਨ ਢਾਡੀ ਪਰੰਪਰਾ, ਧਾਰਮਿਕ ਪ੍ਰਸੰਗਾਂ ਤੇ ਪੁਰਾਣੀਆਂ ਰਿਕਾਰਡਿੰਗਾਂ ਨਾਲ ਜੁੜੇ ਵਿਰਸੇ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦਾ ਵੀ ਮਹੱਤਵਪੂਰਨ ਯਤਨ ਹੈ। ਸਮਾਗਮ ਦੌਰਾਨ ਮੋਹਨ ਬੀਕਾ ਪ੍ਰਧਾਨ ਪੰਜਾਬੀ ਸਾਹਿਤ ਸਭਾ ਬੰਗਾ, ਲੇਖਕ ਦੀਪ ਕਲੇਰ ਤੇ ਮਾਸਟਰ ਜੋਗਾ ਸਿੰਘ ਦੁਸਾਂਝ ਚਾਹਲ ਕਲਾਂ ਨੇ ਇਸ ਢਾਡੀ ਕਲਾ ਦੀ ਇਸ ਨਿਵੇਕਲੀ ਪੁਸਤਕ ਦਾ ਸਵਾਗਤ ਕੀਤਾ। ਇਸ ਮੌਕੇ ਢਾਡੀ ਨਛੱਤਰ ਸਿੰਘ, ਗੁਰਜੰਟ ਸਿੰਘ ਬਿੰਦਰਾ, ਲੇਖਕ ਹਰਦਿਆਲ ਸਿੰਘ ਥੂਹੀ, ਮੋਹਨ ਬੀਕਾ ਪ੍ਰਧਾਨ, ਸਰਪੰਚ ਸੁਲੱਖਣ ਸਿੰਘ ਗੋਸਲ, ਦੀਪ ਕਲੇਰ, ਮਾਸਟਰ ਜੋਗਾ ਸਿੰਘ ਦੁਸਾਂਝ ਅਤੇ ਗੁਰਿੰਦਰ ਸਿੰਘ ਨਾਭਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੇ. ਸੀ. ਕਾਲਜ ਦੇ ਐਮ.ਬੀ.ਏ. ਵਿਭਾਗ ਦੇ ਦੂਸਰੇ ਅਤੇ ਚੌਥੇ ਸਮੈਸਟਰ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਮੇਹਲੀ ਵਿਖੇ ਹਲਕਾ ਇੰਚਾਰਜ ਚੌਧਰੀ ਮੀਨਾ ਸੂੰਢ ਵਲੋਂ ਪਾਰਟੀ ਹਿੱਤ ਮੀਟਿੰਗ
Ad Position 24