23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਬੇੜੀ ਬੰਦ ਹੋਣ ਨਾਲ ਲੋਕ 80 ਕਿਲੋਮੀਟਰ ਦਾ ਗੇੜ ਪਾਉਣ ਲਈ ਹੋਏ ਮਜਬੂਰ

ਜਾਡਲਾ, 23 ਅਗਸਤ (ਹਰਕੰਵਲ ਸਿੰਘ ਕੌਲਗੜ੍ਹ)- ਔਲੀਆਪੁਰ ਪੱਤਣ ਤੋਂ ਚੱਲਣ ਵਾਲੀ ਬੇੜੀ ਸੇਵਾ ਪਿਛਲੇ ਕਈ ਮਹੀਨਿਆਂ ਤੋਂ ਬੰਦ ਹੋਣ ਕਾਰਨ ਦਰਿਆ ਪਾਰਲੇ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਲਗਾਤਾਰ ਵੱਧ ਰਹੀਆਂ ਹਨ। ਹਾਲਾਤ ਇਹ ਹਨ ਕਿ ਕੁੱਝ ਮਿੰਟਾਂ ਦਾ ਦਰਿਆਈ ਸਫ਼ਰ ਤੈਅ ਕਰਨ ਲਈ ਲੋਕਾਂ ਨੂੰ ਰੂਪਨਗਰ ਜਾਂ ਮਾਛੀਵਾੜਾ ਸਾਹਿਬ ਵੱਲੋਂ ਘੁੰਮ ਕੇ ਕਰੀਬ 80 ਕਿਲੋਮੀਟਰ ਦਾ ਗੇੜ ਪਾਉਣਾ ਪੈ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 24-08-2026
ਜਾਡਲਾ, 23 ਅਗਸਤ (ਹਰਕੰਵਲ ਸਿੰਘ ਕੌਲਗੜ੍ਹ)- ਔਲੀਆਪੁਰ ਪੱਤਣ ਤੋਂ ਚੱਲਣ ਵਾਲੀ ਬੇੜੀ ਸੇਵਾ ਪਿਛਲੇ ਕਈ ਮਹੀਨਿਆਂ ਤੋਂ ਬੰਦ ਹੋਣ ਕਾਰਨ ਦਰਿਆ ਪਾਰਲੇ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਲਗਾਤਾਰ ਵੱਧ ਰਹੀਆਂ ਹਨ। ਹਾਲਾਤ ਇਹ ਹਨ ਕਿ ਕੁੱਝ ਮਿੰਟਾਂ ਦਾ ਦਰਿਆਈ ਸਫ਼ਰ ਤੈਅ ਕਰਨ ਲਈ ਲੋਕਾਂ ਨੂੰ ਰੂਪਨਗਰ ਜਾਂ ਮਾਛੀਵਾੜਾ ਸਾਹਿਬ ਵੱਲੋਂ ਘੁੰਮ ਕੇ ਕਰੀਬ 80 ਕਿਲੋਮੀਟਰ ਦਾ ਗੇੜ ਪਾਉਣਾ ਪੈ ਰਿਹਾ ਹੈ। ਪ੍ਰਸ਼ਾਸਨ ਦੀ ਇਸ ਮਾਮਲੇ ਪ੍ਰਤੀ ਕਥਿਤ ਬੇਰੁਖ਼ੀ ਨੇ ਲੋਕਾਂ ਵਿੱਚ ਰੋਸ ਪੈਦਾ ਕਰ ਦਿੱਤਾ ਹੈ। ਬੇੜੀ ਸੇਵਾ ਬੰਦ ਹੋਣ ਨਾਲ ਕਿਸਾਨਾਂ ਨੂੰ ਖੇਤੀਬਾੜੀ ਦੇ ਕੰਮਾਂ ਲਈ ਆਪਣੀਆਂ ਜ਼ਮੀਨਾਂ ਤੱਕ ਪਹੁੰਚਣ ਵਿੱਚ ਭਾਰੀ ਦਿੱਕਤ ਆ ਰਹੀ ਹੈ। ਥਾਣਿਆਂ, ਕਚਹਿਰੀਆਂ ਅਤੇ ਹੋਰ ਸਰਕਾਰੀ ਦਫ਼ਤਰਾਂ ਵਿੱਚ ਕੰਮਾਂ ਲਈ ਜਾਣ ਵਾਲੇ ਲੋਕਾਂ ਨੂੰ ਵੀ ਲੰਮਾ ਸਫ਼ਰ ਕਰਨਾ ਪੈਂਦਾ ਹੈ। ਉੱਪਰੋਂ ਪੈਟਰੋਲ-ਡੀਜ਼ਲ ਦਾ ਵਾਧੂ ਖਰਚਾ ਅਤੇ ਸਮੇਂ ਦੀ ਬਰਬਾਦੀ ਲੋਕਾਂ ਦੀ ਪ੍ਰੇਸ਼ਾਨੀ ਨੂੰ ਹੋਰ ਵਧਾ ਰਹੀ ਹੈ। ਇਸ ਸਮੇਂ ਚੋਣ ਕਮਿਸ਼ਨ ਵੱਲੋਂ ਐੱਸ.ਆਈ.ਆਰ ਦਾ ਕੰਮ ਚੱਲ ਰਿਹਾ ਹੈ। ਅਜਿਹੇ ਵਿੱਚ ਵੋਟਰਾਂ ਤੇ ਬੂਥ ਲੈਵਲ ਅਫ਼ਸਰਾਂ ਲਈ ਦਰਿਆ ਪਾਰਲੇ ਪਿੰਡਾਂ ਤੱਕ ਪਹੁੰਚਣਾ ਵੀ ਵੱਡੀ ਚੁਣੌਤੀ ਬਣਿਆ ਹੋਇਆ ਹੈ। ਪਸ਼ੂਆਂ ਲਈ ਹਰਾ ਚਾਰਾ ਲੈ ਕੇ ਜਾਣ ਤੇ ਰਿਸ਼ਤੇਦਾਰੀਆਂ ਵਿੱਚ ਦੁੱਖ-ਸੁੱਖ ਦੇ ਮੌਕਿਆਂ ’ਤੇ ਆਉਣ-ਜਾਣ ਵਾਲੇ ਲੋਕ ਵੀ ਬੇੜੀ ਬੰਦ ਹੋਣ ਦੀ ਮਾਰ ਝੱਲ ਰਹੇ ਹਨ। ਇਲਾਕਾ ਵਾਸੀਆਂ ਅਨੁਸਾਰ ਨਵਾਂਸ਼ਹਿਰ ਜ਼ਿਲ੍ਹੇ ਦੇ ਦਰਿਆ ਨਾਲ ਲੱਗਦੇ ਕਈ ਪਿੰਡਾਂ ਦੇ ਘਰ ਦਰਿਆ ਤੋਂ ਪਾਰ ਵੀ ਵੱਸਦੇ ਹਨ। ਬੇੜੀ ਬੰਦ ਹੋਣ ਕਾਰਨ ਇਨ੍ਹਾਂ ਲੋਕਾਂ ਦਾ ਨਵਾਂਸ਼ਹਿਰ ਨਾਲ ਸਿੱਧਾ ਸੰਪਰਕ ਲਗਭਗ ਟੁੱਟ ਗਿਆ ਹੈ। ਔਲੀਆਪੁਰ-ਪੱਤਣ ਬੇੜੀ ਮਾਛੀਵਾੜਾ ਅਤੇ ਚਮਕੌਰ ਸਾਹਿਬ ਨੂੰ ਜੋੜਨ ਵਾਲੀ ਅਹਿਮ ਕੜੀ ਹੈ। ਬੀ.ਐੱਲ.ਓ ਚੰਦਰ ਸ਼ੇਖਰ ਔਲੀਆਪੁਰ ਡੀ.ਟੀ.ਐੱਫ. ਦੇ ਜ਼ਿਲ੍ਹਾ ਪ੍ਰੈਸ ਸਕੱਤਰ, ਜਸਵੀਰ ਸਿੰਘ ਔਲੀਆਪੁਰ, ਜਸਵਿੰਦਰ ਸਿੰਘ ਡੀ.ਸੀ., ਕਰਨੈਲ ਸਿੰਘ ਫੱਤੂ ਢੀਂਗਾ, ਪ੍ਰੇਮ ਸਿੰਘ, ਨੰਬਰਦਾਰ ਸੁਰਿੰਦਰ ਸਿੰਘ ਔਲੀਆਪੁਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬੇੜੀ ਦਾ ਠੇਕਾ ਤੁਰੰਤ ਜਾਰੀ ਕਰਕੇ ਬੰਦ ਪਈ ਸੇਵਾ ਬਿਨਾਂ ਹੋਰ ਦੇਰੀ ਤੋਂ ਬਹਾਲ ਕੀਤੀ ਜਾਵੇ।
Ad Position 22
No active advertisement
ਪਿਛਲੀ ਖ਼ਬਰ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਸਰਕਾਰ ਨੂੰ ਬਿਨਾਂ ਸ਼ਰਤ ਕਰਨੀ ਚਾਹੀਦੀ ਹੈ - ਜਥੇਦਾਰ ਜਸਵੀਰ ਸਿੰਘ ਰੋਡੇ ਅਗਲੀ ਖ਼ਬਰ ਦਸਮੇਸ਼ ਪਬਲਿਕ ਸਕੂਲ ਸੀਪਰੀਆਂ ਵਿਖੇ ਪੀ.ਟੀ.ਐਮ. ਮੌਕੇ ਪ੍ਰੋਜੈਕਟ ਅਤੇ ਮਾਡਲਾਂ ਦੀ ਪ੍ਰਦਰਸ਼ਨੀ
Ad Position 24