10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਉਸਾਰੂ ਅਧਿਐਨ ਨਾਲ ਹੀ ਚੰਗੇ ਰਾਹ ਲੱਭਦੇ ਹਨ-ਕੁਲਵਿੰਦਰ ਸਿੰਘ ਢਾਹਾਂ

ਬੰਗਾ, 10 ਅਕਤੂਬਰ (ਧਰਮਵੀਰ ਪਾਲ)-ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ. ਕੁਲਵਿੰਦਰ ਸਿੰਘ ਢਾਹਾਂ ਦੇ ਜਨਮ ਦਿਨ ਦੀ ਖੁਸ਼ੀ ਇਕ ਚੇਤਨਾ ਭਰਪੂਰ ਸਮਾਗਮ ਦੇ ਰੂਪ ਵਿਚ ਸਾਂਝੀ ਕੀਤੀ ਗਈ।

Ad Position 21
No active advertisement
ਸਮਾਗਮ ਦੌਰਾਨ ਸਨਮਾਨ ਰਸਮ ਨਿਭਾਉਂਦੇ ਹੋਏ ਮਿਸ਼ਨਰੀ ਅਦਾਰਿਆਂ ਦੇ ਮੁਖੀ। 11-10-2026
ਬੰਗਾ, 10 ਅਕਤੂਬਰ (ਧਰਮਵੀਰ ਪਾਲ)-ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ. ਕੁਲਵਿੰਦਰ ਸਿੰਘ ਢਾਹਾਂ ਦੇ ਜਨਮ ਦਿਨ ਦੀ ਖੁਸ਼ੀ ਇਕ ਚੇਤਨਾ ਭਰਪੂਰ ਸਮਾਗਮ ਦੇ ਰੂਪ ਵਿਚ ਸਾਂਝੀ ਕੀਤੀ ਗਈ। ਇਸ ਦੌਰਾਨ ਬੁਲਾਰਿਆਂ ਵਲੋਂ ਜੀਵਨ ਦੀ ਸਾਰਥਿਕਤਾ ਲਈ ਉਸਾਰੂ ਸਾਧਨਾ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਪਾਰਦਰਸ਼ਤਾ, ਸਵੈ ਪੜਚੋਲ ਤੇ ਹਕੀਕਤ ਦੇ ਦਾਇਰੇ ਵਿਚ ਰਹਿ ਕੇ ਹੀ ਆਤਮਿਕ ਸਤੁੰਸ਼ਟੀ ਹਾਸਿਲ ਕੀਤੀ ਜਾ ਸਕਦੀ ਹੈ। ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਮੈਡੀਕਲ ਸੁਪਰਡੈਂਟ ਡਾ. ਜਸਦੀਪ ਸਿੰਘ ਸੈਣੀ ਨੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਅੱਜ ਅਰੋਗਤਾ ਸਭ ਤੋਂ ਅਹਿਮ ਪ੍ਰਾਪਤੀ ਹੈ, ਜਿਸ ਦੇ ਨਾਲ ਲਈ ਸਾਨੂੰ ਪ੍ਰਹੇਜ਼ ਨੂੰ ਪਹਿਲ ਦੇਣੀ ਚਾਹੀਦੀ ਹੈ ਅਤੇ ਵਕਤੀ ਸੁਆਦਾਂ ਤੋਂ ਨਿਰਲੇਪ ਰਹਿਣਾ ਚਾਹੀਦਾ ਹੈ। ਗੂਰੂ ਨਾਨਕ ਕਾਲਜ ਆਫ਼ ਨਰਸਿੰਗ ਦੇ ਪ੍ਰਿੰਸੀਪਲ ਡਾ. ਰਮਨਦੀਪ ਕੌਰ ਨੇ ਸਪੱਸ਼ਟ ਕੀਤਾ ਕਿ ਜਿੰਨਾ ਸਮਾਂ ਲਗਨ ਤੇ ਮਿਹਨਤ ਦਾ ਸਾਥ ਤੁਹਾਡੇ ਨਾਲ ਹੈ ਤਾਂ ਦੁਨੀਆਂ ਦੀ ਕੋਈ ਤਾਕਤ ਤੁਹਾਨੂੰ ਹਰਾ ਨਹੀਂ ਸਕਦੀ। ਇਵੇਂ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਵਨੀਤਾ ਚੋਟ, ਟਰੱਸਟ ਦੇ ਦਫ਼ਤਰ ਨਿਗਰਾਨ ਸ. ਮਹਿੰਦਰਪਾਲ ਸਿੰਘ ਤੇ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਦੇ ਨੁਮਾਇੰਦੇ ਪਿਊਸ਼ਈ ਯਾਦਵ ਨੇ ਵੀ ਵਿਚਾਰਾਂ ਦੀ ਪ੍ਰੋੜਤਾ ਕਰਦਿਆਂ ਸਮੇਂ ਦੀ ਕਸਵੱਟੀ ’ਤੇ ਖਰੇ ਉਤਰਨ ਲਈ ਵਕਤੀ ਝਲਕਾਰਿਆਂ ਤੋਂ ਦੂਰ ਰਹਿੰਦਿਆਂ ਧਾਰੇ ਮਿਸ਼ਨ ਲਈ ਨਿਰੰਤਰਤਾ ਨੂੰ ਡੋਲਣ ਨਹੀਂ ਦੇਣਾ ਚਾਹੀਦਾ। ਇਸ ਮੌਕੇ ਸਨਮਾਨ ਚਿੰਨ੍ਹ ਵਜੋਂ ਆਪਣੇ ਅੱਖਰਾਂ ਦੇ ਰੂਪ ਵਿਚ ਪੰਜਾਬੀ ਵਰਣਮਾਲਾ ਦੀਆਂ ਸੁੰਦਰ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ। ਸਨਮਾਨ ਰਸਮ ਨਿਭਾਉਣ ਉਪਰੰਤ ਪ੍ਰਧਾਨ ਸ. ਕੁਲਵਿੰਦਰ ਸਿੰਘ ਢਾਹਾਂ ਨੇ ਸੱਚਾਈ ਤੇ ਭਲਾਈ ਲਈ ਆਪਣੇ ਬਣਦੇ ਫ਼ਰਜ਼ ਅਦਾ ਕਰਨ ਦਾ ਸੁਨੇਹਾ ਦਿੱਤਾ। ਇਸ ਮੌਕੇ ਜਿੰਦਰ, ਡਾ. ਗੁਰਤੇਜ ਸਿੰਘ, ਰੁਪਿੰਦਰ ਸੰਧੂ, ਸੁਰਜੀਤ ਮਜਾਰੀ, ਜੋਤੀ ਭਾਟੀਆ, ਰਮਨ ਕੁਮਾਰ, ਸੁਸ਼ੀਲ ਸ਼ਰਮਾ, ਅੰਜਲੀ ਸ਼ਰਮਾ, ਵਿਕਾਸ ਕੁਮਾਰ, ਸੁਖਵਿੰਦਰ ਕੌਰ, ਰਵਲੀਨ ਕੌਰ ਆਦਿ ਨੇ ਵੀ ਵਿਚਾਰਾਂ ਦੀ ਸਾਂਝ ਪਾਈ।
Ad Position 22
No active advertisement
ਪਿਛਲੀ ਖ਼ਬਰ ਸਾਬਕਾ ਸਰਪੰਚ ਹਰਪਾਲ ਸਿੰਘ ਹਰਪੁਰਾ ਨੂੰ ਗਹਿਰਾ ਸਦਮਾ-ਮਾਤਾ ਦਾ ਦਿਹਾਂਤ ਅਗਲੀ ਖ਼ਬਰ ਬੈਂਕ ਮੂਹਰੇ ਲੱਗੇ ਕਚਰੇ ਦੇ ਢੇਰ ਨੂੰ ਪੰਚਾਇਤ ਵਲੋਂ ਚੁਕਾਇਆ, ਰਾਹਗੀਰਾਂ ਨੇ ਲਿਆ ਸੁੱਖ ਦਾ ਸਾਹ
Ad Position 24