ਬੈਂਕ ਮੂਹਰੇ ਲੱਗੇ ਕਚਰੇ ਦੇ ਢੇਰ ਨੂੰ ਪੰਚਾਇਤ ਵਲੋਂ ਚੁਕਾਇਆ, ਰਾਹਗੀਰਾਂ ਨੇ ਲਿਆ ਸੁੱਖ ਦਾ ਸਾਹ
ਸੜੋਆ, 10 ਅਕਤੂਬਰ (ਹਰਮੇਲ ਸਹੂੰਗੜਾ)-ਪੰਜਾਬ ਨੈਸ਼ਨਲ ਬੈਂਕ ਬ੍ਰਾਂਚ ਸੜੋਆ ਦੇ ਮੂਹਰੇ ਲੱਗੇ ਹੋਏ ਕੂੜੇ ਤੇ ਕਚਰੇ ਦੇ ਢੇਰਾਂ ਨੂੰ ਸਰਪੰਚ ਰਾਜੀਵ ਕੁਮਾਰ ਪੁੰਨੂ ਵਲੋਂ ਚੁਕਵਾਇਆ ਗਿਆ। ਸਰਪੰਚ ਨੇ ਦੱਸਿਆ ਕਿ ਕੂੜਾ ਕਰਕਟ ਲਈ ਸਰਕਾਰ ਵਲੋਂ ਸੌਲਿਡ ਵੇਸਟ ਦਾ ਡੰਪ ਬਣਾਇਆ ਹੋਇਆ ਤੇ ਫਿਰ ਵੀ ਲੋਕ ਆਪਣੇ ਘਰਾਂ ਦਾ ਕੂੜਾ ਲਿਆ ਕੇ ਸੜਕ ਦੇ ਕਿਨਾਰੇ ਹੀ ਸੁੱਟ ਕੇ ਚਲੇ ਜਾਂਦੇ ਸਨ ਅਤੇ ਜਿਸ ਨਾਲ ਬੈਂਕ ’ਚ ਆਉਂਦੇ ਕਰਮਚਾਰੀ ਤੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਆ ਰਹੀ ਸੀ।
ਸੜੋਆ, 10 ਅਕਤੂਬਰ (ਹਰਮੇਲ ਸਹੂੰਗੜਾ)-ਪੰਜਾਬ ਨੈਸ਼ਨਲ ਬੈਂਕ ਬ੍ਰਾਂਚ ਸੜੋਆ ਦੇ ਮੂਹਰੇ ਲੱਗੇ ਹੋਏ ਕੂੜੇ ਤੇ ਕਚਰੇ ਦੇ ਢੇਰਾਂ ਨੂੰ ਸਰਪੰਚ ਰਾਜੀਵ ਕੁਮਾਰ ਪੁੰਨੂ ਵਲੋਂ ਚੁਕਵਾਇਆ ਗਿਆ। ਸਰਪੰਚ ਨੇ ਦੱਸਿਆ ਕਿ ਕੂੜਾ ਕਰਕਟ ਲਈ ਸਰਕਾਰ ਵਲੋਂ ਸੌਲਿਡ ਵੇਸਟ ਦਾ ਡੰਪ ਬਣਾਇਆ ਹੋਇਆ ਤੇ ਫਿਰ ਵੀ ਲੋਕ ਆਪਣੇ ਘਰਾਂ ਦਾ ਕੂੜਾ ਲਿਆ ਕੇ ਸੜਕ ਦੇ ਕਿਨਾਰੇ ਹੀ ਸੁੱਟ ਕੇ ਚਲੇ ਜਾਂਦੇ ਸਨ ਅਤੇ ਜਿਸ ਨਾਲ ਬੈਂਕ ’ਚ ਆਉਂਦੇ ਕਰਮਚਾਰੀ ਤੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਆ ਰਹੀ ਸੀ। ਸਰਪੰਚ ਨੇ ਕਿਹਾ ਕਿ ਅਸੀਂ ਹੁਣ ਇਸ ਜਗ੍ਹਾ ’ਤੇ ਦੀਵਾਰ ਬਣਾ ਰਹੇ ਹਾਂ ਤੇ ਜਿਸ ਨਾਲ ਲੋਕ ਆਪਣਾ ਘਰ ਦਾ ਕੂੜਾ ਕਰਕਟ ਦੀਵਾਰ ਦੇ ਅੰਦਰ ਜਾ ਕੇ ਸੌਲਡ ਵੇਸਟ ਵਿਚ ਸੁੱਟ ਸਕਣਗੇ ਤਾਂ ਜੋ ਸੜਕ ਦਾ ਅਗਲਾ ਪਾਸਾ ਸਾਫ ਰਹੇ। ਉਨ੍ਹਾਂ ਮਹੱਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਘਰਾਂ ਦਾ ਕੂੜਾ ਕਰਕਟ ਸਰਕਾਰ ਵਲੋਂ ਬਣਾਏ ਗਏ ਸੌਲਿਡ ਵੇਸਟ ਦੇ ਡੰਪ ਅੰਦਰ ਹੀ ਸੁੱਟਣ ਤਾਂ ਜੋ ਬੈਂਕ ਵਿਚ ਕੰਮ ਕਰਾਉਣ ਆਏ ਲੋਕ ਤੇ ਕਰਮਚਾਰੀਆਂ ਨੂੰ ਕੋਈ ਵੀ ਪ੍ਰੇਸ਼ਾਨੀ ਨਾ ਆਵੇ। ਉਨ੍ਹਾਂ ਕਿਹਾ ਜੇ ਅਸੀਂ ਕੂੜਾ ਕਰਕਟ ਸੜਕ ਦੇ ਕਿਨਾਰੇ ਸੁੱਟ ਕੇ ਜਾਂਦੇ ਹਾਂ ਤਾਂ ਉਸ ਨਾਲ ਮੱਛਰ ਮੱਖੀ ਜ਼ਿਆਦਾ ਫੈਲਣ ਕਰਕੇ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਆਮ ਪਬਲਿਕ ਨੂੰ ਬੇਨਤੀ ਕਰਦੇ ਕਿਹਾ ਕਿ ਪੰਚਾਇਤ ਦਾ ਸਹਿਯੋਗ ਕਰਦੇ ਹੋਏ ਆਪਣਾ ਕੂੜਾ ਕਰਕਟ ਬਣੇ ਹੋਏ ਡੰਪ ਵਿਚ ਹੀ ਪਾਇਆ ਜਾਵੇ ਤਾਂ ਜੋ ਬੈਂਕ ’ਚ ਆਉਣ ਵਾਲੇ ਕਰਮਚਾਰੀਆਂ ਨੂੰ ਕੋਈ ਵੀ ਪ੍ਰੇਸ਼ਾਨੀ ਨਾ ਆ ਸਕੇ। ਉਨ੍ਹਾਂ ਅੱਗੇ ਦੱਸਿਆ ਕਿ ਮੰਡੀ ਕੋਲ ਜੋ ਕਚਰੇ ਦੇ ਢੇਰ ਲੱਗੇ ਸਨ ਉਸ ਨੂੰ ਵੀ ਸਾਫ ਕਰਾਇਆ ਗਿਆ ਹੈ।