10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਸੰਬੰਧੀ ਵੱਖ-ਵੱਖ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ

ਨਵਾਂਸ਼ਹਿਰ/ਪੋਜੇਵਾਲ ਸਰਾਂ, 10 ਅਕਤੂਬਰ (ਜਸਬੀਰ ਸਿੰਘ ਨੂਰਪੁਰ, ਨਵਾਂਗਰਾਈਂ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਿੱਖਿਆ ਵਿਭਾਗ ਵਲੋਂ ਜ਼ਿਲ੍ਹਾ ਸਿੱਖਿਆ ਅਫਸਰ ਅਨੀਤਾ ਸ਼ਰਮਾ ਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਲਖਵੀਰ ਸਿੰਘ ਦੀ ਅਗਵਾਈ ਵਿਚ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਸੰਬੰਧੀ ਵੱਖ-ਵੱਖ ਜ਼ਿਲ੍ਹਾ ਪੱਧਰੀ ਮੁਕਾਬਲੇ ਅਮਨਪ੍ਰੀਤ ਸਿੰਘ ਜੌਹਰ ਬਲਾਕ ਨੋਡਲ ਅਫਸਰ ਦੀ ਦੇਖ-ਰੇਖ ਵਿਚ ਕਰਵਾਏ ਗਏ। ਇਸ ਸੰਬੰਧੀ ਉਪ ਜ਼ਿਲ੍ਹਾ ਸਿੱਖਿਆ ਅਫਸਰ ਲਖਵੀਰ ਸਿੰਘ ਤੇ ਅਮਨਪ੍ਰੀਤ ਸਿੰਘ ਜੌਹਰ ਨੇ ਦੱਸਿਆ ਕਿ ਇਸ ਮੌਕੇ ਤਹਿਸੀਲਾਂ ’ਚੋਂ ਪਹਿਲੇ ਤਿੰਨ ਸਥਾਨਾਂ ’ਤੇ ਰਹਿਣ ਵਾਲੇ ਵਿਦਿਆਰਥੀਆਂ ਦੇ ਕੁਇਜ਼, ਪੇਟਿੰਗ, ਲੇਖ, ਭਾਸ਼ਨ ਤੇ ਡੀਬੇਟ ਦੇ ਮੁਕਾਬਲੇ ਦੋ ਵਰਗਾਂ 6ਵੀਂ ਤੋਂ 8ਵੀਂ ਤੇ 9ਵੀਂ ਤੋਂ 12ਵੀਂ ਤੱਕ ਕਰਵਾਏ ਗਏ।

Ad Position 21
No active advertisement
ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਸੰਬੰਧੀ ਵੱਖ-ਵੱਖ ਜ਼ਿਲ੍ਹਾ ਪੱਧਰੀ ਮੁਕਾਬਲੇ ਦੌਰਾਨ ਜੇਤੂ ਵਿਦਿਆਰਥੀ ਅਧਿਆਪਕਾਂ ਨਾਲ। ਤਸਵੀਰ : ਨਵਾਂਗਰਾਈਂ 11-10-2026
ਨਵਾਂਸ਼ਹਿਰ/ਪੋਜੇਵਾਲ ਸਰਾਂ, 10 ਅਕਤੂਬਰ (ਜਸਬੀਰ ਸਿੰਘ ਨੂਰਪੁਰ, ਨਵਾਂਗਰਾਈਂ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਿੱਖਿਆ ਵਿਭਾਗ ਵਲੋਂ ਜ਼ਿਲ੍ਹਾ ਸਿੱਖਿਆ ਅਫਸਰ ਅਨੀਤਾ ਸ਼ਰਮਾ ਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਲਖਵੀਰ ਸਿੰਘ ਦੀ ਅਗਵਾਈ ਵਿਚ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਸੰਬੰਧੀ ਵੱਖ-ਵੱਖ ਜ਼ਿਲ੍ਹਾ ਪੱਧਰੀ ਮੁਕਾਬਲੇ ਅਮਨਪ੍ਰੀਤ ਸਿੰਘ ਜੌਹਰ ਬਲਾਕ ਨੋਡਲ ਅਫਸਰ ਦੀ ਦੇਖ-ਰੇਖ ਵਿਚ ਕਰਵਾਏ ਗਏ। ਇਸ ਸੰਬੰਧੀ ਉਪ ਜ਼ਿਲ੍ਹਾ ਸਿੱਖਿਆ ਅਫਸਰ ਲਖਵੀਰ ਸਿੰਘ ਤੇ ਅਮਨਪ੍ਰੀਤ ਸਿੰਘ ਜੌਹਰ ਨੇ ਦੱਸਿਆ ਕਿ ਇਸ ਮੌਕੇ ਤਹਿਸੀਲਾਂ ’ਚੋਂ ਪਹਿਲੇ ਤਿੰਨ ਸਥਾਨਾਂ ’ਤੇ ਰਹਿਣ ਵਾਲੇ ਵਿਦਿਆਰਥੀਆਂ ਦੇ ਕੁਇਜ਼, ਪੇਟਿੰਗ, ਲੇਖ, ਭਾਸ਼ਨ ਤੇ ਡੀਬੇਟ ਦੇ ਮੁਕਾਬਲੇ ਦੋ ਵਰਗਾਂ 6ਵੀਂ ਤੋਂ 8ਵੀਂ ਤੇ 9ਵੀਂ ਤੋਂ 12ਵੀਂ ਤੱਕ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਭਾਸ਼ਨ ਮੁਕਾਬਲੇ ਦੌਰਾਨ ਸੀਨੀਅਰ ਵਰਗ ਵਿਚ ਹਰਸ਼ਦੀਪ ਸ. ਹ. ਸ. ਮੇਹਲੀ ਨੇ ਪਹਿਲਾ, ਡੀਬੇਟ ਮੁਕਾਬਲੇ 6ਵੀਂ ਤੋਂ 8ਵੀਂ ਵਰਗ ਵਿਚ ਜੈਸਲੀਨ ਪੀ. ਐਮ. ਸ੍ਰੀ ਸ. ਸ. ਸ. ਸ. ਲੰਗੜੋਆ ਨੇ ਪਹਿਲਾ, ਮਾਰਥਾ ਸ. ਸ. ਸ. ਸ. ਚੱਕ ਬਿਲਗਾ ਨੇ ਦੂਜਾ, ਡੀਬੇਟ ਮੁਕਾਬਲੇ 9ਵੀਂ ਤੋਂ 12ਵੀਂ ਵਰਗ ਵਿਚ ਗੁਰਪ੍ਰੀਤ ਕੌਰ ਪੀ.ਐਮ. ਸ੍ਰੀ ਸ. ਸ. ਸ. ਸ ਲੰਗੜੋਆ ਨੇ ਪਹਿਲਾ, ਸਵਾਤੀ ਸ. ਸ. ਸ. ਸ. ਹਿਆਲਾ ਨੇ ਦੂਜਾ, ਮਨਜੋਤ ਕੌਰ ਸ. ਸ. ਸ. ਸ. ਸਾਹਲੋਂ ਨੇ ਤੀਜਾ, ਲੇਖ ਲਿਖਣ ਮੁਕਾਬਲੇ 6ਵੀਂ ਤੋਂ 8ਵੀਂ ਵਰਗ ਵਿਚ ਮਾਵੀ ਭਾਟੀਆ ਸ . ਸ. ਸ. ਸ. ਚੱਕ ਬਿਲਗਾਂ ਨੇ ਪਹਿਲਾ, ਜੈਸਮੀਨ ਕੌਰ ਸ. ਸ. ਸ. ਸ. ਹੇੜੀਆਂ (ਕ) ਨੇ ਦੂਜਾ, ਜੋਬਨਪ੍ਰੀਤ ਸਿੰਘ ਸ. ਮਿ. ਸ. ਭਰੋਲੀ ਨੇ ਤੀਜਾ, ਲੇਖ ਲਿਖਣ 9ਵੀਂ ਤੋਂ 12ਵੀਂ ਵਰਗ ਵਿਚ ਹ ਰਪ੍ਰੀਤ ਕੌਰ ਪੀ. ਐਮ. ਸ੍ਰੀ ਸ. ਸ. ਸ. ਸ. (ਕ) ਰਾਹੋਂ ਨੇ ਪਹਿਲਾ, ਗੁਰਕਮਲ ਕੌਰ ਸ. ਸ. ਸ. ਸ. ਹੇੜੀਆਂ (ਕ) ਨੇ ਦੂਜਾ, ਸੁਖਮਨ ਭੌਰੀਆ ਸ. ਸ. ਸ. ਸ. ਭਾਰਟਾ ਕਲਾਂ ਨੇ ਤੀਸਰਾ, ਕੁਇਜ਼ ਮੁਕਾਬਲੇ 6ਵੀਂ ਤੋਂ 8ਵੀਂ ਵਰਗ ਵਿਚ ਪੀ.ਐਮ ਸ੍ਰੀ ਸ. ਸ. ਸ. ਸ. ਲੰਗੜੋਆ ਨੇ ਪਹਿਲਾ, ਸ. ਸ. ਸ. ਸ. ਰਟੈਂਡਾ ਨੇ ਦੂਸਰਾ, ਸ. ਸ. ਸ. ਸ. ਭਾਰਟਾਂ ਕਲਾਂ ਨੇ ਤੀਸਰਾ, ਕੁਇਜ਼ ਮੁਕਾਬਲੇ 9ਵੀਂ ਤੋਂ 12ਵੀਂ ਵਰਗ ਵਿਚ ਪੀ. ਐਮ. ਸ੍ਰੀ ਸ. ਸ. ਸ. ਸ. ਲੰਗੜੋਆ ਨੇ ਪਹਿਲਾ, ਸ. ਸ. ਸ. ਸ. ਭਾਰਟਾ ਕਲਾਂ ਨੇ ਦੂਸਰਾ, ਐਸ. ਓ. ਈ. ਬੰਗਾ ਨੇ ਤੀਸਰਾ, ਪੇਟਿੰਗ ਮੁਕਾਬ ਲੇ 6ਵੀਂ ਤੋਂ 8ਵੀਂ ਵਰਗ ਵਿਚ ਗੁਰਜੋਤ ਕੌਰ ਸ. ਮਿ. ਸ. ਭਰੋਲੀ ਨੇ ਪਹਿਲਾ, ਅਸ਼ਮੀਤ ਕੌਰ ਸ. ਸ. ਸ. ਸ. ਸਾਹਲੋਂ ਨੇ ਦੂਸਰਾ, ਸੁਖਮਨੀ ਕੌਰ ਸ. ਸ. ਸ. ਸ. ਹੇੜੀਆਂ ਨੇ ਤੀਸਰਾ, ਪੇਟਿੰਗ ਮੁਕਾਬਲੇ 9ਵੀਂ ਤੋਂ 12ਵੀਂ ਵਰਗ ਵਿਚ ਦਮਨ ਕੁਮਾਰ ਸ. ਸ. ਸ. ਸ. ਕਰਨਾਣਾ ਨੇ ਪਹਿਲਾ, ਲਵਪ੍ਰੀਤ ਕੌਰ ਸ. ਸ. ਸ. ਸ. ਸੂਰਾਪੁਰ ਨੇ ਦੂਸਰਾ ਤੇ ਅਮਨਦੀਪ ਸ. ਸ. ਸ. ਸ. ਭਾਰਟਾ ਕਲਾਂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਜੱਜਮੈਂਟ ਦੀ ਭੂਮਿਕਾ ਡਾ. ਕੇਵਲ ਰਾਮ ਹਿਆਲਾ, ਮਨਜੀਤ ਕੌਰ ਰਾਹੋਂ, ਸੁਖਜਿੰਦਰ ਰਾਮ, ਸੁਖਵਿੰਦਰ ਲਾਲ ਲੰਗੜੋਆ, ਕੁਲਵਿੰਦਰ ਕੌਰ ਸੋਇਤਾ, ਪਰਮਜੀਤ ਕੌਰ ਸੋਤਰਾਂ ਸਤਨਾਮ ਸਿੰਘ ਨੇ ਨਿਭਾਈ।
Ad Position 22
No active advertisement
ਪਿਛਲੀ ਖ਼ਬਰ ਮੁਕੰਦਪੁਰ ਜ਼ੋਨ-3 ਮੁੰਡੇ ਕੁੜੀਆਂ ਦੀਆਂ ਖੇਡਾਂ ਕਰਵਾਈਆਂ ਅਗਲੀ ਖ਼ਬਰ ਵਿਧਾਇਕ ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਪ੍ਰਧਾਨ ਬਣਾਉਣ ’ਤੇ ਸਨਮਾਨ
Ad Position 24