ਨੰਬਰਦਾਰਾਂ ਦਾ ਮਾਣ ਭੱਤਾ ਵਧਾਉਣ ਦੀ ਮੰਗ
ਬਹਿਰਾਮ, 10 ਅਕਤੂਬਰ (ਨਛੱਤਰ ਸਿੰਘ ਬਹਿਰਾਮ)-ਗੁਆਂਢੀ ਸੂਬੇ ਹਰਿਆਣਾ ਵਿਚ ਨੰਬਰਦਾਰਾਂ ਦਾ ਮਾਣ ਭੱਤਾ ਪੰਜ ਹਜਾਰ ਰੁ: ਪ੍ਰਤੀ ਮਹੀਨਾ ਮਿਲਦਾ ਹੈ ਜਦਕਿ ਪੰਜਾਬ ਵਿਚ ਸਿਰਫ 1500 ਰੁ: ਸਰਕਾਰ ਦਿੰਦੀ ਹੈ ਜੋ ਕਿ ਬਹੁਤ ਘੱਟ ਹੈ। ਇਸ ਸੰਬੰਧੀ ਪਿੰਡ ਢੰਢੂਹਾ ਦੇ ਨੰਬਰਦਾਰ ਹਰਮਨਜੀਤ ਸਿੰਘ ਨੇ ਦੱਸਿਆ ਕਿ ਹਰਿਆਣਾ ਵਾਂਗ ਸਾਨੂੰ ਵੀ ਮਾਣ ਭੱਤਾ ਪੰਜ ਹਜ਼ਾਰ ਰੁ: ਦਿੱਤਾ ਜਾਵੇ ਕਿਉਂਕਿ ਵਧੀ ਮਹਿੰਗਾਈ ਕਾਰਨ ਐਨੇ ਕੁ ਰੁਪਏ ਨਾਲ ਘਰਾਂ ਦਾ ਗੁਜਾਰਾ ਕਰਨਾ ਬਹੁਤ ਮੁਸ਼ਕਿਲ ਹੋ ਗਿਆ ਹੈ।
ਬਹਿਰਾਮ, 10 ਅਕਤੂਬਰ (ਨਛੱਤਰ ਸਿੰਘ ਬਹਿਰਾਮ)-ਗੁਆਂਢੀ ਸੂਬੇ ਹਰਿਆਣਾ ਵਿਚ ਨੰਬਰਦਾਰਾਂ ਦਾ ਮਾਣ ਭੱਤਾ ਪੰਜ ਹਜਾਰ ਰੁ: ਪ੍ਰਤੀ ਮਹੀਨਾ ਮਿਲਦਾ ਹੈ ਜਦਕਿ ਪੰਜਾਬ ਵਿਚ ਸਿਰਫ 1500 ਰੁ: ਸਰਕਾਰ ਦਿੰਦੀ ਹੈ ਜੋ ਕਿ ਬਹੁਤ ਘੱਟ ਹੈ। ਇਸ ਸੰਬੰਧੀ ਪਿੰਡ ਢੰਢੂਹਾ ਦੇ ਨੰਬਰਦਾਰ ਹਰਮਨਜੀਤ ਸਿੰਘ ਨੇ ਦੱਸਿਆ ਕਿ ਹਰਿਆਣਾ ਵਾਂਗ ਸਾਨੂੰ ਵੀ ਮਾਣ ਭੱਤਾ ਪੰਜ ਹਜ਼ਾਰ ਰੁ: ਦਿੱਤਾ ਜਾਵੇ ਕਿਉਂਕਿ ਵਧੀ ਮਹਿੰਗਾਈ ਕਾਰਨ ਐਨੇ ਕੁ ਰੁਪਏ ਨਾਲ ਘਰਾਂ ਦਾ ਗੁਜਾਰਾ ਕਰਨਾ ਬਹੁਤ ਮੁਸ਼ਕਿਲ ਹੋ ਗਿਆ ਹੈ। ਉਨ੍ਹਾਂ ਸਰਕਾਰ ਪਾਸੋਂ ਮੰਗ ਕੀਤੀ ਕਿ ਨੰਬਰਦਾਰਾਂ ਦਾ ਮਾਣ ਭੱਤਾ ਵਧਾਇਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਜੇ ਇਹ ਮੰਗ ਪੂਰੀ ਨਾ ਕੀਤੀ ਤਾਂ ਪੰਜਾਬ ਸਰਕਾਰ ਖਿਲਾਫ ਸ਼ੰਘਰਸ ਸ਼ੁਰੂ ਕੀਤਾ ਜਾਵੇਗਾ।