27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਮਜਾਰਾ ਰਾਜਾ ਸਾਹਿਬ ਮੇਲੇ ਸੰਬੰਧੀ ਪ੍ਰਬੰਧਕ ਕਮੇਟੀ ਵਲੋਂ ਕੀਤੀ ਮੀਟਿੰਗ

ਨਵਾਂਸ਼ਹਿਰ, 26 ਅਗਸਤ (ਜਸਬੀਰ ਸਿੰਘ ਨੂਰਪੁਰ)- ਨਾਭ ਕਮਲ ਰਾਜਾ ਸਾਹਿਬ ਦੀ ਬਰਸੀ ਸੰਬੰਧੀ ਮਜਾਰਾ ਨੋ ਅਬਾਦ ਦੀ ਰਸੋਖਾਨਾ ਪ੍ਰਬੰਧਕ ਕਮੇਟੀ ਵੱਲੋਂ ਮੀਟਿੰਗ ਕਰਕੇ ਮੇਲੇ ਤੇ ਆਉਣ ਵਾਲੀ ਸੰਗਤ ਦੇ ਵਾਹਨਾਂ ਅਤੇ ਟਰੈਫਿਕ ਸਬੰਧੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ। ਪ੍ਰਬੰਧਕ ਕੁਲਵੰਤ ਸਿੰਘ ਹੀਰ ਨੇ ਦੱਸਿਆ ਕਿ ਮੇਲੇ ਤੇ ਸੰਗਤ ਦੀ ਸਹੂਲਤ ਵਾਸਤੇ ਪ੍ਰਬੰਧਕ ਕਮੇਟੀ ਨੇ ਸੱਤ ਪਾਰਕਿੰਗ ਦੀਆਂ ਥਾਵਾ ਨਿਯੁਕਤ ਕੀਤੀਆਂ ਹਨ ਤਾਂ ਕਿ ਕਿਸੇ ਨੂੰ ਵੀ ਕੋਈ ਪਰੇਸ਼ਾਨੀ ਨਾ ਆ ਸਕੇ।

Ad Position 21
No active advertisement
ਅਜੀਤ ਡੈਸਕ 27-08-2026
ਨਵਾਂਸ਼ਹਿਰ, 26 ਅਗਸਤ (ਜਸਬੀਰ ਸਿੰਘ ਨੂਰਪੁਰ)- ਨਾਭ ਕਮਲ ਰਾਜਾ ਸਾਹਿਬ ਦੀ ਬਰਸੀ ਸੰਬੰਧੀ ਮਜਾਰਾ ਨੋ ਅਬਾਦ ਦੀ ਰਸੋਖਾਨਾ ਪ੍ਰਬੰਧਕ ਕਮੇਟੀ ਵੱਲੋਂ ਮੀਟਿੰਗ ਕਰਕੇ ਮੇਲੇ ਤੇ ਆਉਣ ਵਾਲੀ ਸੰਗਤ ਦੇ ਵਾਹਨਾਂ ਅਤੇ ਟਰੈਫਿਕ ਸਬੰਧੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ। ਪ੍ਰਬੰਧਕ ਕੁਲਵੰਤ ਸਿੰਘ ਹੀਰ ਨੇ ਦੱਸਿਆ ਕਿ ਮੇਲੇ ਤੇ ਸੰਗਤ ਦੀ ਸਹੂਲਤ ਵਾਸਤੇ ਪ੍ਰਬੰਧਕ ਕਮੇਟੀ ਨੇ ਸੱਤ ਪਾਰਕਿੰਗ ਦੀਆਂ ਥਾਵਾ ਨਿਯੁਕਤ ਕੀਤੀਆਂ ਹਨ ਤਾਂ ਕਿ ਕਿਸੇ ਨੂੰ ਵੀ ਕੋਈ ਪਰੇਸ਼ਾਨੀ ਨਾ ਆ ਸਕੇ। ਉਹਨਾਂ ਦੱਸਿਆ ਕਿ ਔੜ ਹੇੜੀਆਂ ਵਾਲੀ ਸੰਗਤ ਲਈ ਪਿੰਡ ਰਾਏਪੁਰ ਡੱਬਾ ਵਿਖੇ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਹੈ। ਇਸੇ ਤਰ੍ਹਾ ਫਿਲੌਰ ਤੋਂ ਆਉਣ ਵਾਲੀ ਸੰਗਤ ਵਾਸਤੇ ਮਕੰਦਪੁਰ ਦੇ ਸਰਕਾਰੀ ਸਕੂਲ ਵਿਖੇ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਹੈ। ਇਸੇ ਤਰ੍ਹਾਂ ਵੱਖ-ਵੱਖ ਪਿੰਡਾਂ ਤੋਂ ਬਹਿਰਾਮ-ਤਾਹਰਪੁਰ ਸਾਈਡ ਤੋਂ ਆਉਣ ਵਾਲੀ ਸੰਗਤ ਲਈ ਪਿੰਡ ਖਾਨਖਾਨਾ ਦੇ ਖੇਡ ਮੈਦਾਨ ’ਚ ਪਾਰਕ ਦਾ ਪ੍ਰਬੰਧ ਕੀਤਾ ਗਿਆ ਹੈ। ਨਵਾਂਸ਼ਹਿਰ ਬੰਗਾ ਤੋਂ ਆਉਣ ਵਾਲੀ ਸੰਗਤ ਦਾ ਪੂਨੀਆਂ ਦੇ ਸਟੇਡੀਅਮ ’ਚ ਪ੍ਰਬੰਧ ਕੀਤਾ ਗਿਆ ਹੈ। ਇਸੇ ਤਰ੍ਹਾਂ ਪਿੰਡ ਕਰਨਾਣਾ ਵਿਖੇ ਵੱਡੀ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਹੈ। ਇਹਨਾਂ ਥਾਵਾਂ ਤੋਂ ਸੰਗਤ ਨੂੰ ਬੱਸਾਂ ਰਾਹੀਂ ਲਿਆਉਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਤਾਂ ਕਿ ਸੰਗਤ ਨੂੰ ਕੋਈ ਪਰੇਸ਼ਾਨੀ ਨਾ ਆ ਸਕੇ। ਸੰਗਤ ਦੀ ਸਹੂਲਤ ਵਾਸਤੇ ਵੱਖ-ਵੱਖ ਗੇਟਾਂ ਤੋਂ ਸੰਗਤ ਦੀ ਐਂਟਰੀ ਕੀਤੀ ਜਾਵੇਗੀ। ਸੰਗਤਾਂ ਦੇ ਲੰਗਰ ਵਾਸਤੇ ਉਹਨਾਂ ਆਖਿਆ ਕਿ ਕੋਈ ਵੀ ਸੰਗਤ ਸੜਕ ਤੇ ਲੰਗਰ ਲਗਾਉਣ ਦੀ ਕਿਰਪਾਲਤਾ ਨਾ ਕਰੇ। ਉਹਨਾਂ ਆਖਿਆ ਕਿ ਜਿਸ ਵੀ ਸੰਗਤ ਨੇ ਲੰਗਰ ਲਗਾਉਣਾ ਹੈ ਉਸ ਵਾਸਤੇ ਪ੍ਰਬੰਧਕ ਕਮੇਟੀ ਵੱਲੋਂ ਥਾਂ ਦੀ ਕੀਮਤ ਦੇਣ ਨੂੰ ਤਿਆਰ ਹਨ, ਉਹ ਕਿਰਾਏ ’ਤੇ ਥਾਂ ਲੈ ਕੇ ਲੰਗਰ ਲਗਾ ਸਕਦਾ ਹੈ। ਇਸ ਮੌਕੇ ਤੇ ਇੰਦਰਜੀਤ ਸਿੰਘ ਸਿਆਣ, ਸ਼ਿੰਗਾਰਾ ਸਿੰਘ, ਗੁਰਦਿਆਲ ਸਿੰਘ ਐਡਵੋਕੇਟ, ਤਜਿੰਦਰ ਸਿੰਘ ਬਿੱਟੂ, ਗੁਰਦੀਪ ਸਿੰਘ ਬੱਬਾ, ਜਸਵੀਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਸ਼ਾ ਵਿਰੋਧੀ ਸੰਘਰਸ਼ ਵਿੱਢਣ ਲਈ ਔੜ ਵਿਖੇ ਇਕੱਠ 31 ਨੂੰ ਅਗਲੀ ਖ਼ਬਰ ਨੌਜਵਾਨ ਅਕਾਲੀ ਆਗੂ ਰਮਨ ਨੰਦ ਲਾਲ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਵਿਸ਼ੇਸ਼ ਮੁਲਾਕਾਤ
Ad Position 24