27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਐਮ.ਆਰ. ਸਿਟੀ ਸਕੂਲ ਦੀ ਵਾਲੀਬਾਲ ਟੀਮ ਨੇ ਕਲੱਸਟਰ ਪੱਧਰ ’ਤੇ ਮਾਰੀ ਬਾਜ਼ੀ

ਬਲਾਚੌਰ, 26 ਅਗਸਤ (ਨਰੇਸ਼ ਧੌਲ) -ਐਮ. ਆਰ.

Ad Position 21
No active advertisement
ਅਜੀਤ ਡੈਸਕ 27-08-2026
ਬਲਾਚੌਰ, 26 ਅਗਸਤ (ਨਰੇਸ਼ ਧੌਲ) -ਐਮ.ਆਰ. ਸਿਟੀ ਪਬਲਿਕ ਸਕੂਲ ਬਲਾਚੌਰ ਦੀ ਵਾਲੀਬਾਲ ਅੰਡਰ-17 ਟੀਮ ਨੇ ਸੀ.ਬੀ.ਐੱਸ.ਈ ਕਲੱਸਟਰ-18 ਵਾਲੀਬਾਲ ਟੂਰਨਾਮੈਂਟ ਜੋ ਕਿ ਸੈਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ ਜਲਾਲਪੁਰ, ਮੰਡੀ ਗੋਬਿੰਦਗੜ੍ਹ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਕਰਵਾਇਆ ਗਿਆ ਸੀ, ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੋਇਆਂ ਪਹਿਲਾ ਸਥਾਨ ਹਾਸਲ ਕਰਕੇ ਰਾਸਟਰੀ ਪੱਧਰ ਲਈ ਕੁਆਲੀਫਾਈ ਕੀਤਾ। ਕਲੱਸਟਰ ਪੱਧਰੀ ਇਸ ਚੈਂਪੀਅਨਸ਼ਿਪ ਵਿੱਚ ਪੰਜਾਬ ਦੇ ਲਗਭਗ 13 ਜ਼ਿਲ੍ਹਿਆਂ ਤੋਂ ਇਲਾਵਾ ਜੰਮੂ-ਕਸ਼ਮੀਰ ਦੀਆਂ ਟੀਮਾਂ ਨੇ ਵੀ ਭਾਗ ਲਿਆ। ਗਰੁੱਪ ਸਟੇਜ਼ ਅਤੇ ਕੁਆਟਰ ਫਾਈਨਲ ਅਤੇ ਸੈਮੀਫਾਈਨਲ ਦੇ ਸਖ਼ਤ ਅਤੇ ਰੋਮਾਂਚਕ ਮੁਕਾਬਲਿਆਂ ਦੇ ਬਾਵਜੂਦ ਐਮ.ਆਰ਼ ਸਿਟੀ ਸਕੂਲ ਦੀ ਅੰਡਰ-17 ਟੀਮ ਨੇ ਸ਼ਾਨਦਾਰ ਖੇਡ, ਬਿਹਤਰੀਨ ਟੀਮਵਰਕ ਅਤੇ ਅਟੱਲ ਜਿੱਤ ਦੇ ਜਜ਼ਬੇ ਦਾ ਪ੍ਰਦਰਸ਼ਨ ਕਰਦਿਆਂ ਕਲੱਸਟਰ ਚੈਂਪੀਅਨਸ਼ਿਪ ਆਪਣੇ ਨਾਂਅ ਕੀਤੀ। ਫਾਈਨਲ ਮੁਕਾਬਲੇ ਵਿੱਚ ਯੂ.ਐੱਸ.ਪੀ.ਸੀ ਜੈਨ ਸਕੂਲ ਲੁਧਿਆਣਾ ਨੂੰ 25-19, 25-22 ਨਾਲ ਹਰਾਇਆ। ਇਸੇ ਤਰ੍ਹਾਂ ਸਕੂਲ ਦੀ ਅੰਡਰ-19 ਵਾਲੀਬਾਲ ਟੀਮ ਨੇ ਤੀਜਾ ਸਥਾਨ ਹਾਸਲ ਕਰਕੇ ਆਪਣੀ ਪ੍ਰਤਿਭਾ ਅਤੇ ਖੇਡ ਸਮਰੱਥਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜੇਤੂ ਖਿਡਾਰੀਆਂ ਨੂੰ ਸੈਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ, ਜਲਾਲਪੁਰ, ਮੰਡੀ ਗੋਬਿੰਦਗੜ੍ਹ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪ੍ਰਿੰਸੀਪਲ ਦਿਵਿਆ ਮਹਿਤਾ ਨੇ ਇਨਾਮ ਵੰਡ ਕੇ ਸਨਮਾਨਿਤ ਕੀਤਾ। ਟੀਮ ਦੇ ਸਕੂਲ ਪਹੁੰਚਣ ‘ਤੇ ਬਹੁਤ ਹੀ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਚੇਅਰਮੈਨ ਬਾਬੂ ਰਾਮਜੀ ਦਾਸ ਅਤੇ ਪ੍ਰਿੰਸੀਪਲ ਰਿਤੂ ਬੱਤਰਾ ਨੇ ਦੋਵੇਂ ਟੀਮਾਂ, ਕੋਚ ਰੋਹਿਤ ਕੁਮਾਰ ਅਤੇ ਸਮੂਹ ਖਿਡਾਰੀਆਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਹਾਰਦਿਕ ਵਧਾਈ ਦਿੱਤੀ। ਤਸਵੀਰ 26 ਨਵਾਂਸ਼ਹਿਰ 24 ਐਮ.ਆਰ ਸਿਟੀ ਸਕੂਲ ਬਲਾਚੌਰ ਦੀ ਜੇਤੂ ਵਾਲੀਬਾਲ ਟੀਮ ਨੂੰ ਕੋਚ ਰੋਹਿਤ ਚੌਧਰੀ ਦੀ ਹਾਜ਼ਰੀ ਦੌਰਾਨ ਸਨਮਾਨਿਤ ਕਰਦੇ ਹੋਏ ਪ੍ਰਿੰਸੀਪਲ ਦਿਵਿਆ ਮਹਿਤਾ ਅਤੇ ਹਾਜ਼ਰ ਸਮੁੱਚੀ ਟੀਮ। ਤਸਵੀਰ : ਨਰੇਸ਼ ਧੌਲ
Ad Position 22
No active advertisement
ਪਿਛਲੀ ਖ਼ਬਰ ਲਾਇਨ ਕਲੱਬ ਬੰਗਾ ਨਿਸ਼ਚੇ ਦਾ ਸਟੇਟ ਪੱਧਰੀ ਸਨਮਾਨ ਅਗਲੀ ਖ਼ਬਰ ਨਸ਼ਾ ਵਿਰੋਧੀ ਸੰਘਰਸ਼ ਵਿੱਢਣ ਲਈ ਔੜ ਵਿਖੇ ਇਕੱਠ 31 ਨੂੰ
Ad Position 24