30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਨਸ਼ਾ ਤਸਕਰਾਂ ਖਿਲਾਫ ਔੜ ਪੁਲਿਸ ਪੱਬਾਂ ਭਾਰ, ਕਈ ਘਰਾਂ ’ਤੇ ਛਾਪੇਮਾਰੀ

ਔੜ, 30 ਅਗਸਤ (ਗੁਰਨਾਮ ਸਿੰਘ ਸੈਣੀ) - ਜਾਂਬਾਜ਼ ਐੱਸ. ਐੱਚ.

Ad Position 21
No active advertisement
ਅਜੀਤ ਡੈਸਕ 31-08-2026
ਔੜ, 30 ਅਗਸਤ (ਗੁਰਨਾਮ ਸਿੰਘ ਸੈਣੀ) - ਜਾਂਬਾਜ਼ ਐੱਸ.ਐੱਚ.ਓ. ਨਰੇਸ਼ ਕੁਮਾਰੀ ਵਲੋਂ ਪੁਲਿਸ ਥਾਣਾ ਔੜ ਵਿਖੇ ਅਹੁਦਾ ਸੰਭਾਲਣ ਉਪਰੰਤ, ਔੜ ਇਲਾਕੇ ਵਿੱਚ ਪੁਲਿਸ ਦੀ ਹਲਚਲ ਦੇਖਣ ਨੂੰ ਮਿਲ ਰਹੀ ਹੈ, ਜਿਸ ਤਹਿਤ ਐਸ. ਐਸ. ਪੀ ਨਵਾਂਸ਼ਹਿਰ ਤੁਸ਼ਾਰ ਗੁਪਤਾ ਦੀਆਂ ਹਦਾਇਤਾਂ ਮੁਤਾਬਕ ਡੀ.ਐਸ.ਪੀ. ਡੀ ਜਤਿੰਦਰ ਸਿੰਘ ਚੌਹਾਨ ਅਤੇ ਪੰਕਜ਼ ਸ਼ਰਮਾ ਡੀ.ਐਸ.ਪੀ. ਸਬ-ਡਿਵੀਜ਼ਨ ਨਵਾਂਸ਼ਹਿਰ ਦੀ ਅਗਵਾਈ ਵਿੱਚ ਕਸਬਾ ਔੜ ਦੇ ਨਸ਼ਾ ਵੇਚਣ ਸੰਬੰਧੀ ਸ਼ੱਕੀ ਘਰਾਂ ’ਤੇ ਛਾਪੇਮਾਰੀ ਕੀਤੀ ਗਈ। ਉਪਰੰਤ ਗੱਲਬਾਤ ਕਰਦਿਆਂ ਡੀ.ਐਸ.ਪੀ. ਪੰਕਜ਼ ਸ਼ਰਮਾ ਨੇ ਦੱਸਿਆ ਕਿ ਇਸ ਛਾਪੇਮਾਰੀ ਰਾਹੀਂ ਨਸ਼ਾ ਸਮਗਲਰਾਂ ਨੂੰ ਤਾੜਨਾ ਕੀਤੀ ਗਈ ਹੈ ਕਿ ਪੁਲਿਸ ਨੂੰ ਨਸ਼ਾ ਤਸਕਰੀ ਕਿਸੇ ਕੀਮਤ ’ਤੇ ਵੀ ਹਜ਼ਮ ਨਹੀਂ ਹੋਵੇਗੀ। ਜਦੋਂ ਪੱਤਰਕਾਰਾਂ ਨੇ ਉਨਾਂ ਨੂੰ ਇਹ ਪੁੱਛਿਆ ਕਿ ਨਸ਼ਾ ਤਸਕਰ ਪੁਲਿਸ ਆਉਣ ਤੋਂ ਪਹਿਲਾਂ ਹੀ ਘਰੋਂ ਕਿਵੇਂ ਭੱਜ ਜਾਂਦੇ ਹਨ ਤਾਂ ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਸ਼ਿਕੰਜਾ ਹੀ ਇਸ ਕਦਰ ਕੱਸਿਆ ਜਾ ਚੁੱਕਾ ਹੈ ਕਿ ਉਹ ਕਈ-ਕਈ ਮਹੀਨੇ ਤੋਂ ਆਪਣੇ ਘਰ ਹੀ ਨਹੀਂ ਵੜਦੇ। ਇਸ ਮੌਕੇ ਐਸ.ਐਚ.ਓ. ਨਰੇਸ਼ ਕੁਮਾਰੀ ਨੇ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਛੇੜੀ ਗਈ ਜੰਗ ਵਿੱਚ ਉਨ੍ਹਾਂ ਦਾ ਸਹਿਯੋਗ ਕਰਨ ਤਾਂ ਜੋ ਕਾਨੂੰਨ ਦੇ ਦਾਇਰੇ ਅੰਦਰ ਰਹਿ ਕੇ ਨਸ਼ੇ ਦਾ ਧੰਦਾ ਬੰਦ ਕਰਵਾਇਆ ਜਾ ਸਕੇ। ਇਸ ਮੌਕੇ ਉਨ੍ਹਾਂ ਨਾਲ ਅਵਤਾਰ ਸਿੰਘ ਐਸ.ਐਚ.ਓ. ਸਿਟੀ ਨਵਾਂਸ਼ਹਿਰ, ਸਤਨਾਮ ਸਿੰਘ ਚੌਂਕੀ ਇੰਚਾਰਜ ਸ਼ੇਖਾ ਮਾਜਰਾ ਤੋਂ ਇਲਾਵਾ ਗੜੁੱਪੜ ਦੇ ਸਰਪੰਚ ਸਤਵਿੰਦਰ ਸਿੰਘ, ਪੰਚ ਬਲਵੀਰ ਸਿੰਘ ਤੇ ਹੋਰ ਪੰਚਾਇਤ ਮੈਂਬਰਾਂ ਤੋਂ ਇਲਾਵਾ ਭਾਰੀ ਪੁਲਿਸ ਫੋਰਸ ਤਾਇਨਾਤ ਰਹੀ।
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਇੱਕ ਨੌਜਵਾਨ ਕਾਬੂ ਅਗਲੀ ਖ਼ਬਰ ਭਾਈ ਸੰਗਤ ਸਿੰਘ ਖਾਲਸਾ ਕਾਲਜ ਬੰਗਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਕਰਵਾਇਆ ਅਰਦਾਸ ਸਮਾਗਮ
Ad Position 24