ਖੇਡਾਂ ਵਤਨ ਪੰਜਾਬ ਦੀਆਂ 2026-27 ਸੀਜ਼ਨ-4 ਬਲਾਕ ਪੱਧਰੀ ਖੇਡਾਂ ਦਾ ਨਵਾਂਸ਼ਹਿਰ ਵਿਖੇ ਸ਼ਾਨਦਾਰ ਉਦਘਾਟਨ
ਨਵਾਂਸ਼ਹਿਰ, 7 ਸਤੰਬਰ (ਜਸਬੀਰ ਸਿੰਘ ਨੂਰਪੁਰ)-ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ 2026-27’ ਸੀਜ਼ਨ-4 ਦੀਆਂ ਬਲਾਕ ਪੱਧਰੀ ਖੇਡਾਂ ਦਾ ਉਦਘਾਟਨ ਰਮਨਜੀਤ ਸਿੰਘ ਪੀ. ਸੀ.
ਨਵਾਂਸ਼ਹਿਰ, 7 ਸਤੰਬਰ (ਜਸਬੀਰ ਸਿੰਘ ਨੂਰਪੁਰ)-ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ 2026-27’ ਸੀਜ਼ਨ-4 ਦੀਆਂ ਬਲਾਕ ਪੱਧਰੀ ਖੇਡਾਂ ਦਾ ਉਦਘਾਟਨ ਰਮਨਜੀਤ ਸਿੰਘ ਪੀ. ਸੀ. ਐਸ. (ਜੀ. ਏ.) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਕੀਤਾ। ਇਸ ਸੰਬੰਧੀ ਜ਼ਿਲ੍ਹਾ ਖੇਡ ਅਫ਼ਸਰ ਸ੍ਰੀਮਤੀ ਵੰਦਨਾ ਚੌਹਾਨ ਨੇ ਦੱਸਿਆ ਕਿ ਉਦਘਾਟਨੀ ਸਮਾਗਮ ਮੌਕੇ ਜਸਪ੍ਰੀਤ ਸਿੰਘ ਰੌਬੀ ਕੰਗ (ਇੰਚਾਰਜ, ਆਮ ਆਦਮੀ ਪਾਰਟੀ, ਹਲਕਾ ਨਵਾਂਸ਼ਹਿਰ), ਸਤਨਾਮ ਸਿੰਘ ਜਲਵਾਹਾ (ਚੇਅਰਮੈਨ, ਇੰਪਰੂਵਮੈਂਟ ਟਰੱਸਟ, ਨਵਾਂਸ਼ਹਿਰ), ਕੁਲਜੀਤ ਸਿੰਘ ਸਰਹਾਲ (ਹਲਕਾ ਇੰਚਾਰਜ, ਬੰਗਾ), ਸੰਜੀਵ ਚੇਚੀ (ਚੇਅਰਮੈਨ, ਪਲੈਨਿੰਗ ਬੋਰਡ), ਪੰਕਜ ਸ਼ਰਮਾ ( ਡੀ. ਐਸ. ਪੀ. ਤੇ ਸਿਲਵਰ ਮੈਡਲਿਸਟ ਏਸ਼ੀਅਨ ਗੇਮਜ਼ ਜੂਡੋ), ਜਰਨੈਲ ਸਿੰਘ ਪੱਲੀ ਝਿੱਕੀ (ਵਾਈਸ ਪ੍ਰਧਾਨ, ਪੰਜਾਬ ਫੁੱਟਬਾਲ ਐਸੋਸੀਏਸ਼ਨ) ਤੇ ਜੁਗਿੰਦਰ ਸਿੰਘ ਕਲਸੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਸਮਾਗਮ ਦੌਰਾਨ ਸਾਰੇ ਮਹਿਮਾਨਾਂ ਨੇ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-4 ਦੀ ਭਰਪੂਰ ਸ਼ਲਾਘਾ ਕੀਤੀ ਅਤੇ ਖਿਡਾਰੀਆਂ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕੁਸ਼ਤੀ ਸੈਂਟਰ ਬਾਹੜੋਵਾਲ, ਸ. ਸ. ਸ. ਸਕੂਲ ਗਰਲੇ ਢਾਹਾਂ ਤੇ ਰਿਆਤ ਪਬਲਿਕ ਸਕੂਲ ਰੈਲਮਾਜਰਾ ਦੇ ਬੱਚਿਆਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਸ੍ਰੀਮਤੀ ਚੌਹਾਨ ਨੇ ਅੱਗੇ ਦੱਸਿਆ ਕਿ ਬਲਾਕ ਨਵਾਂਸ਼ਹਿਰ ਦੀਆਂ ਇਹ ਖੇਡਾਂ ਮਿਤੀ 7 ਤੋਂ 9 ਸਤੰਬਰ 2026 ਤੱਕ ਚੱਲਣਗੀਆਂ। ਜਿਸ ਵਿਚ ਅਥਲੈਟਿਕਸ, ਕਬੱਡੀ (ਨੈਸ਼ਨਲ ਤੇ ਸਰਕਲ ਸਟਾਈਲ), ਵਾਲੀਬਾਲ ਦੇ ਮੁਕਾਬਲੇ ਆਈ. ਟੀ. ਆਈ. ਗਰਾਊਂਡ, ਨਵਾਂਸ਼ਹਿਰ ਵਿਖੇ ਅਤੇ ਖੋ-ਖੋ, ਫੁੱਟਬਾਲ ਦੇ ਮੁਕਾਬਲੇ ਜੇ. ਐਸ. ਐਫ. ਐਚ. ਖਾਲਸਾ ਸਕੂਲ, ਨਵਾਂਸ਼ਹਿਰ ਵਿਖੇ ਕਰਵਾਏ ਜਾਣਗੇ। ਇਨ੍ਹਾਂ ਮੁਕਾਬਲਿਆਂ ਵਿਚ ਵੱਖ-ਵੱਖ ਉਮਰ ਵਰਗਾਂ ਦੇ ਲਗਪਗ 4000 ਖਿਡਾਰੀ ਹਿੱਸਾ ਲੈ ਰਹੇ ਹਨ ਤੇ ਖਿਡਾਰੀਆਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਮੌਕੇ ਮਲਕੀਤ ਸਿੰਘ, ਅਨਾਮਿਕਾ, ਮਨਜਿੰਦਰ ਸਿੰਘ, ਰਾਧਾ ਦੇਵੀ (ਸਾਰੇ ਐਥਲੈਟਿਕਸ ਕੋਚ), ਨਵੀਨ ਕੁਮਾਰ, ਮਨਪ੍ਰੀਤ ਸਿੰਘ (ਵਾਲੀਬਾਲ ਕੋਚ), ਗੁਰਪ੍ਰੀਤ ਸਿੰਘ ਨੰਗਲ ਜੱਟਾਂ (ਫੁੱਟਬਾਲ ਕੋਚ), ਕੁਲਜੀਤ ਸਿੰਘ (ਹਾਕੀ ਕੋਚ), ਰਮਨਦੀਪ ਸਿੰਘ (ਬੈਡਮਿੰਟਨ ਕੋਚ) ਤੋਂ ਇਲਾਵਾ ਵੱਡੀ ਗਿਣਤੀ ਵਿਚ ਖਿਡਾਰੀ ਅਤੇ ਬੱਚੇ ਹਾਜ਼ਰ ਸਨ।