ਖੇਡਾਂ ਵਤਨ ਪੰਜਾਬ ਦੀਆਂ ਤਹਿਤ ਕਰਵਾਏ ਬਲਾਕ ਪੱਧਰੀ ਖੇਡਾਂ ਦੇ ਦਿਲਚਸਪ ਮੁਕਾਬਲੇ
ਨਵਾਂਸ਼ਹਿਰ, 8 ਸਤੰਬਰ (ਜਸਬੀਰ ਸਿੰਘ ਨੂਰਪੁਰ)-ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਦੇ ਨਵਾਂਸ਼ਹਿਰ ਵਿਖੇ ਬਲਾਕ ਪੱਧਰੀ ਖੇਡਾਂ ਦੇ ਮੁਕਾਬਲੇ ਕਰਵਾਏ ਗਏ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰੀਮਤੀ ਵੰਦਨਾ ਚੌਹਾਨ ਜ਼ਿਲ੍ਹਾ ਖੇਡ ਅਫਸਰ ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਵਤਨ ਪੰਜਾਬ ਦੀਆਂ 2026 ਸੀਜਨ 4 ਦੇ ਵਿਚ ਅਥਲੈਟਿਕਸ, ਕਬੱਡੀ (ਨੈਸ਼ਨਲ), ਕਬੱਡੀ (ਸਰਕਲ ਸਟਾਈਲ), ਵਾਲੀਬਾਲ ਦੇ ਮੁਕਾਬਲੇ ਆਈ.
ਨ
ਨਵਾਂਸ਼ਹਿਰ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਭਾਗ ਲੈਣ ਸਮੇਂ ਖਿਡਾਰੀ।
09-09-2026
ਨਵਾਂਸ਼ਹਿਰ, 8 ਸਤੰਬਰ (ਜਸਬੀਰ ਸਿੰਘ ਨੂਰਪੁਰ)-ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਦੇ ਨਵਾਂਸ਼ਹਿਰ ਵਿਖੇ ਬਲਾਕ ਪੱਧਰੀ ਖੇਡਾਂ ਦੇ ਮੁਕਾਬਲੇ ਕਰਵਾਏ ਗਏ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰੀਮਤੀ ਵੰਦਨਾ ਚੌਹਾਨ ਜ਼ਿਲ੍ਹਾ ਖੇਡ ਅਫਸਰ ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਵਤਨ ਪੰਜਾਬ ਦੀਆਂ 2026 ਸੀਜਨ 4 ਦੇ ਵਿਚ ਅਥਲੈਟਿਕਸ, ਕਬੱਡੀ (ਨੈਸ਼ਨਲ), ਕਬੱਡੀ (ਸਰਕਲ ਸਟਾਈਲ), ਵਾਲੀਬਾਲ ਦੇ ਮੁਕਾਬਲੇ ਆਈ. ਟੀ. ਆਈ. ਗਰਾਊਂਡ ਤੇ ਖੋ-ਖੋ, ਫੁੱਟਬਾਲ ਦੇ ਮੁਕਾਬਲੇ ਜੇ. ਐਸ. ਐਫ. ਐਚ. ਖਾਲਸਾ ਸਕੂਲ, ਇਨ੍ਹਾਂ ਖੇਡਾਂ ਵਿਚ ਵੱਖ-ਵੱਖ ਉਮਰ ਵਰਗ ਦੇ ਮੁਕਾਬਲੇ ਕਰਵਾਏ ਗਏ। ਖੇਡ ਮੁਕਾਬਲਿਆਂ ਵਿਚ ਅਥਲੈਟਿਕਸ ਦੇ ਮੁਕਾਬਲਿਆਂ ਵਿਚ ਅੰਡਰ 14 (ਲੜਕਿਆਂ) 600 ਮੀਟਰ ਵਿਚ ਜਸ਼ਨ ਨੇ ਪਹਿਲਾ, ਸੋਨੂੰ ਕੁਮਾਰ ਨੇ ਦੂਜਾ ਤੇ ਜਸਕੀਰਤ ਸਿੰਘ ਭੰਗਲ ਕਲਾਂ ਨੇ ਤੀਜਾ ਸਥਾਨ, ਅੰਡਰ 14 (ਲੜਕੀਆਂ) 600 ਮੀਟਰ ਵਿਚ ਨਿਮਰਤ ਕੌਰ ਨੇ ਪਹਿਲਾ, ਸੁਖਮਨ ਕੌਰ ਨੇ ਦੂਜਾ ਤੇ ਜਸਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ਸ਼ਾਟਪੁੱਟ 17 (ਲੜਕੀਆਂ) ਦੇ ਮੁਕਾਬਲਿਆਂ ਵਿਚ ਬਲਰੀਨ ਨੇ ਪਹਿਲਾ, ਰੀਆ ਨੇ ਦੂਜਾ ਤੇ ਨਗਮਾ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਕਬੱਡੀ (ਸਰਕਲ ਸਟਾਈਲ) ਅੰਡਰ 14 ਲੜਕੀਆਂ ਦੇ ਮੁਕਾਬਲਿਆਂ ਵਿਚ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਰਾਹੋਂ ਨੇ ਪਹਿਲਾ, ਬਾਬਾ ਦੀਪ ਸਿੰਘ ਕਬੱਡੀ ਕਲੱਬ ਨਵਾਂਸ਼ਹਿਰ ਨੇ ਦੂਜਾ ਤੇ ਸਪੋਰਟਸ ਕਲੱਬ ਮਹਿਮੂਦਪੁਰ ਨੇ ਤੀਜਾ ਸਥਾਨ ਹਾਸਿਲ ਕੀਤਾ। ਫੁੱਟਬਾਲ ਦੇ ਅੰਡਰ 17 (ਲੜਕਿਆਂ) ਦੇ ਮੁਕਾਬਲਿਆਂ ਵਿਚ ਜੇ. ਐਸ. ਐਫ. ਐਚ. ਖਾਲਸਾ ਸਕੂਲ ਨੇ ਪੱਲੀ ਝਿੱਕੀ ਦੀ ਟੀਮ ਨੂੰ ਹਰਾਇਆ। ਉਨ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ ਬਲਾਕ ਪੱਧਰੀ ਖੇਡ ਮੁਕਾਬਲਿਆਂ ਵਿਚ ਲਗਪਗ 1200 ਖਿਡਾਰੀਆਂ ਨੇ ਹਿੱਸਾ ਲਿਆ। ਬਾਕੀ ਰਹਿੰਦੇ ਬਲਾਕ ਪੱਧਰੀ ਖੇਡ ਮੁਕਾਬਲੇ 9 ਸਤੰਬਰ ਨੂੰ ਕਰਵਾਏ ਜਾਣਗੇ। ਇਸ ਮੌਕੇ ਮਲਕੀਤ ਸਿੰਘ, ਅਨਾਮਿਕਾ, ਮਨਜਿੰਦਰ ਸਿੰਘ, ਰਾਧਾ ਦੇਵੀ (ਸਾਰੇ ਅਥਲੈਟਿਕ ਕੋਚ), ਨਵੀਨ ਕੁਮਾਰ, ਮਨਪ੍ਰੀਤ ਸਿੰਘ (ਦੋਨੋਂ ਵਾਲੀਬਾਲ ਕੋਚ), ਗੁਰਪ੍ਰੀਤ ਸਿੰਘ ਨੰਗਲ ਜੱਟਾਂ ਫੁੱਟਬਾਲ ਕੋਚ, ਕੁਲਜੀਤ ਸਿੰਘ ਹਾਕੀ ਕੋਚ, ਰਮਨਦੀਪ ਸਿੰਘ ਬੈਡਮਿੰਟਨ ਕੋਚ ਤੋਂ ਇਲਾਵਾ ਵੱਡੀ ਗਿਣਤੀ ਵਿਚ ਖਿਡਾਰੀ ਹਾਜ਼ਰ ਸਨ।