ਕਿਸਾਨ ਆਪਣੀ ਕਿਸਾਨ ਆਈ. ਡੀ. ਜ਼ਰੂਰ ਬਣਵਾਉਣ-ਰਾਕੇਸ਼ ਕੁਲਥਮ
ਉਸਮਾਨਪੁਰ, 8 ਸਤੰਬਰ (ਸੰਦੀਪ ਮਝੂਰ)-ਰਾਕੇਸ਼ ਕੁਮਾਰ ਕੁਲਥਮ ਜ਼ਿਲ੍ਹਾ ਮੈਨੇਜਰ ਕਾਮਨ ਸਰਵਿਸ ਸੈਂਟਰ ਨੇ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਕਿਸਾਨ ਆਈ. ਡੀ.
ਉਸਮਾਨਪੁਰ, 8 ਸਤੰਬਰ (ਸੰਦੀਪ ਮਝੂਰ)-ਰਾਕੇਸ਼ ਕੁਮਾਰ ਕੁਲਥਮ ਜ਼ਿਲ੍ਹਾ ਮੈਨੇਜਰ ਕਾਮਨ ਸਰਵਿਸ ਸੈਂਟਰ ਨੇ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਕਿਸਾਨ ਆਈ. ਡੀ. ਜਲਦ ਬਣਵਾਉਣ, ਤਾਂ ਜੋ ਸਰਕਾਰ ਵਲੋਂ ਕਿਸਾਨਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਖੇਤੀਬਾੜੀ ਯੋਜਨਾਵਾਂ ਤੇ ਸਹੂਲਤਾਂ ਦਾ ਲਾਭ ਪ੍ਰਾਪਤ ਕਰਨ ਵਿਚ ਉਨ੍ਹਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਕਿਸਾਨਾਂ ਦੀ ਡਿਜੀਟਲ ਕਿਸਾਨ ਪਛਾਣ ਤਿਆਰ ਕਰਨ ਦੀ ਪ੍ਰਕਿਰਿਆ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਵੀਰ ਜ਼ਿਲ੍ਹੇ ਦੇ ਸੀ. ਐਸ. ਸੀ. ਸੈਂਟਰਾਂ (ਕਾਮਨ ਸਰਵਿਸ ਸੈਂਟਰਾਂ) ਸਮੇਤ ਸੁਵਿਧਾ ਕੇਂਦਰਾਂ ਦੇ ਮਾਧਿਅਮ ਰਾਹੀਂ ਕਿਸਾਨ ਆਈ. ਡੀ. ਬਣਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਕਿਸਾਨਾਂ ਨਾਲ ਸੰਬੰਧਤ ਖੇਤੀਬਾੜੀ ਜਾਣਕਾਰੀ ਨੂੰ ਡਿਜੀਟਲ ਰੂਪ ਵਿਚ ਦਰਜ ਕਰਨ ਵਿਚ ਮਦਦ ਮਿਲੇਗੀ। ਇਸ ਨਾਲ ਭਵਿੱਖ ਵਿਚ ਸਰਕਾਰੀ ਸਹਾਇਤਾ ਤੇ ਖੇਤੀਬਾੜੀ ਸੇਵਾਵਾਂ ਨੂੰ ਹੋਰ ਪਾਰਦਰਸ਼ੀ, ਤੇਜ਼ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕਿਸਾਨਾਂ ਤੱਕ ਪਹੁੰਚਾਇਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਕਿਸਾਨ ਆਈ. ਡੀ. ਬਣਵਾਉਣ ਲਈ ਜ਼ਮੀਨ ਦੀ ਕੋਈ ਸ਼ਰਤ ਨਹੀਂ ਹੈ। ਕਿਸਾਨ ਕੋਲ ਜਿੰਨੀ ਮਰਜ਼ੀ ਜ਼ਮੀਨ ਹੋਵੇ, ਉਸ ਦੀ ਕਿਸਾਨ ਆਈ. ਡੀ ਜਰੂਰ ਬਣੇਗੀ।