13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਭਰਥਲਾ ਤੋਂ ਕਾਂਗਰਸ ਨੇ ਛੇੜਿਆ ‘ਪੰਜਾਬ ਬਚਾਓ ਲੋਕ ਮਿਲਣੀ’ ਦਾ ਬਿਗੁਲ

ਕਾਠਗੜ੍ਹ/ਰੱਤੇਵਾਲ, 13 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ, ਅਸ਼ੋਕ ਲੀਲ)-ਕਾਂਗਰਸ ਪਾਰਟੀ ਵਲੋਂ ਪੰਜਾਬ ਵਿਚ ‘ਕਾਂਗਰਸ ਲਿਆਓ, ਪੰਜਾਬ ਬਚਾਓ’ ਦੇ ਨਾਅਰੇ ਹੇਠ ਸ਼ੁਰੂ ਕੀਤੀ ਜਾ ਰਹੀ ‘ਲੋਕ ਮਿਲਣੀ’ ਮੁਹਿੰਮ ਦਾ ਆਗਾਜ਼ ਹਲਕਾ ਬਲਾਚੌਰ ਦੇ ਪਿੰਡ ਭਰਥਲਾ ਤੋਂ ਕੀਤਾ। ਇਹ ਸ਼ੁਰੂਆਤ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਬਲਾਕ ਸੰਮਤੀ ਚੇਅਰਮੈਨ ਧਰਮਪਾਲ ਪਵਾਰ ਭਰਥਲਾ ਅਤੇ ਸਮੂਹ ਪਵਾਰ ਪਰਿਵਾਰ ਦੇ ਸਹਿਯੋਗ ਨਾਲ ਉਨ੍ਹਾਂ ਦੇ ਗ੍ਰਹਿ ਵਿਖੇ ਕੀਤੀ ਗਈ।

Ad Position 21
repet_subhas-goyals [Copy P29]
ਪਿੰਡ ਭਰਥਲਾ ਤੋਂ ਕਾਂਗਰਸ ਪਾਰਟੀ ਦੇ ਆਗੂ ‘ਕਾਂਗਰਸ ਲਿਆਓ, ਪੰਜਾਬ ਬਚਾਓ’ ਮੁਹਿੰਮ ਦੀ ਸ਼ੁਰੂਆਤ ਕਰਨ ਸਮੇਂ। 14-09-2026
ਕਾਠਗੜ੍ਹ/ਰੱਤੇਵਾਲ, 13 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ, ਅਸ਼ੋਕ ਲੀਲ)-ਕਾਂਗਰਸ ਪਾਰਟੀ ਵਲੋਂ ਪੰਜਾਬ ਵਿਚ ‘ਕਾਂਗਰਸ ਲਿਆਓ, ਪੰਜਾਬ ਬਚਾਓ’ ਦੇ ਨਾਅਰੇ ਹੇਠ ਸ਼ੁਰੂ ਕੀਤੀ ਜਾ ਰਹੀ ‘ਲੋਕ ਮਿਲਣੀ’ ਮੁਹਿੰਮ ਦਾ ਆਗਾਜ਼ ਹਲਕਾ ਬਲਾਚੌਰ ਦੇ ਪਿੰਡ ਭਰਥਲਾ ਤੋਂ ਕੀਤਾ। ਇਹ ਸ਼ੁਰੂਆਤ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਬਲਾਕ ਸੰਮਤੀ ਚੇਅਰਮੈਨ ਧਰਮਪਾਲ ਪਵਾਰ ਭਰਥਲਾ ਅਤੇ ਸਮੂਹ ਪਵਾਰ ਪਰਿਵਾਰ ਦੇ ਸਹਿਯੋਗ ਨਾਲ ਉਨ੍ਹਾਂ ਦੇ ਗ੍ਰਹਿ ਵਿਖੇ ਕੀਤੀ ਗਈ। ਲੋਕ ਮਿਲਣੀ ਦੀ ਸ਼ੁਰੂਆਤ ਮੌਕੇ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ, ਬਲਾਕ ਸੰਮਤੀ ਬਲਾਚੌਰ ਦੇ ਚੇਅਰਮੈਨ ਨਾਨਕ ਸਿੰਘ ਜੰਡੀ, ਕਾਂਗਰਸੀ ਆਗੂ ਦੀਪਾ ਸਰਪੰਚ ਨਿੱਘੀ, ਮੋਹਨ ਲਾਲ ਸੰਧੂ, ਬਲਾਕ ਸੰਮਤੀ ਮੈਂਬਰ ਮਹਿੰਦਰ ਪਾਲ ਭੂੰਬਲਾ ਭਰਥਲਾ, ਚੇਅਰਮੈਨ ਜਿੰਦਰ ਬਲਾਚੌਰ ਅਤੇ ਪ੍ਰਧਾਨ ਸੁਰਿੰਦਰ ਛਿੰਦਾ ਰੈਲ ਮਾਜਰਾ ਸਮੇਤ ਕਈ ਆਗੂਆਂ ਨੇ ਸ਼ਮੂਲੀਅਤ ਕੀਤੀ। ਆਗੂਆਂ ਨੇ ਦੋਸ਼ ਲਗਾਇਆ ਕਿ ਸੂਬੇ ਵਿਚ ਕਾਨੂੰਨ-ਵਿਵਸਥਾ ਦੀ ਸਥਿਤੀ, ਗੈਂਗਸਟਰਵਾਦ, ਲੁੱਟ-ਖੋਹ ਤੇ ਨਸ਼ਿਆਂ ਦੀ ਸਮੱਸਿਆ ਨੂੰ ਲੈ ਕੇ ਸਰਕਾਰ ਲੋਕਾਂ ਦੀਆਂ ਉਮੀਦਾਂ ’ਤੇ ਖਰੀ ਨਹੀਂ ਉਤਰੀ। ਇਸ ਦੌਰਾਨ ਗੁਲਜ਼ਾਰ ਸਿੰਘ ਤੇ ਮੋਹਨਜੀਤ ਸ਼ੋਰੇ ਨਾਲ ਸੰਬੰਧਤ ਮੁੱਦੇ ਵੀ ਚਰਚਾ ਦਾ ਕੇਂਦਰ ਬਣੇ। ਕਾਂਗਰਸੀ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਵਿਚ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਨਿਰਾਸ਼ਾ ਪਾਈ ਜਾ ਰਹੀ ਹੈ ਅਤੇ ਸੂਬੇ ਦੇ ਮਹੌਲ ਨੂੰ ਸੁਧਾਰਨ ਲਈ ਕਾਂਗਰਸ ਨੂੰ ਮਜ਼ਬੂਤ ਕਰਨਾ ਜ਼ਰੂਰੀ ਹੈ। ਜ਼ਿਲ੍ਹਾ ਕਾਂਗਰਸ ਪ੍ਰਧਾਨ ਅਜੇ ਮੰਗੂਪੁਰ ਨੇ ਕਿਹਾ ਕਿ ‘ਲੋਕ ਮਿਲਣੀ’ ਮੁਹਿੰਮ ਨੂੰ ਹਲਕੇ ਦੇ ਹਰ ਪਿੰਡ ਤੱਕ ਵੱਡੇ ਪੱਧਰ ’ਤੇ ਲਿਜਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਲੋਕਾਂ ਦੇ ਹੱਕਾਂ ਤੇ ਉਨ੍ਹਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਹਰ ਸੰਭਵ ਯਤਨ ਕਰੇਗੀ। ਉਨ੍ਹਾਂ ਕਿਹਾ ਕਿ ਪਾਰਟੀ ਦਾ ਮੁੱਖ ਟੀਚਾ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਜ਼ਮੀਨੀ ਪੱਧਰ ’ਤੇ ਸੰਗਠਨ ਨੂੰ ਮਜ਼ਬੂਤ ਕਰਨਾ ਤੇ ਲੋਕਾਂ ਨਾਲ ਲਗਾਤਾਰ ਸੰਪਰਕ ਬਣਾਉਣਾ ਹੈ। ਇਸ ਮੌਕੇ ਬਿੱਟੂ ਬਾਬਾ ਮੰਡਿਆਣੀ, ਬੀਰੂ ਹੈਡੋਂ ਬੇਟ, ਰਾਜੂ ਭਾਊ , ਜਸਵਿੰਦਰ ਜੱਸੀ, ਮੇਜਰ ਸਰਪੰਚ ਰਾਏਪੁਰ, ਮਹਿੰਦਰ ਪਾਲ, ਬਲਵਿੰਦਰ ਸਿੰਘ, ਬਾਬਾ ਦੀਦਾਰ ਸਿੰਘ, ਸਰਪੰਚ ਜਤਿੰਦਰ ਪਾਲ ਭੱਲਾ ਜਮੀਤਗੜ੍ਹ, ਅਵਤਾਰ ਸਿੰਘ ਤਾਰੀ, ਸਰਪੰਚ ਮਾਸਟਰ ਰਜਿੰਦਰ ਸਿੰਘ, ਟੋਨੀ ਬੱਛੂਆਂ, ਦੇਵ ਸਰਪੰਚ ਭੱਲਾ ਬੇਟ, ਕੇਵਲ ਸਿੰਘ, ਸਰਦਾਰਾ ਸਿੰਘ, ਸੰਦੇਸ਼ ਰਾਜ, ਗੁਰਪ੍ਰੀਤ ਸਿੰਘ, ਸੂਬੇਦਾਰ ਸੁਰਜੀਤ ਸਿੰਘ, ਚੌਧਰੀ ਗਿਰਧਾਰੀ ਲਾਲ, ਕੁਲਵੀਰ ਸਿੰਘ, ਸੂਬੇਦਾਰ ਪਰਮਜੀਤ ਦੁੱਗਲ, ਘੋਲਾ ਕਿਸ਼ਨਪੁਰ, ਗੁਰਦੇਵ ਸਿੰਘ, ਦਲਵੀਰ ਸਿੰਘ, ਕੁਲਵਿੰਦਰ ਮੰਡ, ਨਰੇਸ਼ ਚੇਚੀ ਬਲਾਚੌਰ, ਦਿਨੇਸ਼ ਕੁਮਾਰ ਪੈਨੀ ਐਮ. ਸੀ. ਬਲਾਚੌਰ, ਸੋਨੂੰ ਮਾਲੇਵਾਲ, ਗੁਰਮੁਖ ਸਿੰਘ, ਚੌਧਰੀ ਤੀਰਥ ਰਾਮ, ਨਿਰਮਲ ਸਿੰਘ, ਜਸਵੀਰ ਭਾਟੀਆ, ਰਾਜੂ ਬੂੰਗੜੀ, ਮਨੋਹਰ ਲਾਲ ਭਾਟੀਆ ਤੇ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਮਾਮ ਨਹਿਰ ਵਿਚੋਂ ਔਰਤ ਦੀ ਲਾਸ਼ ਮਿਲੀ ਅਗਲੀ ਖ਼ਬਰ ਸੂਬਾ ਪੱਧਰੀ ਐਮ.ਟੀ.ਬੀ. ਚੈਂਪੀਅਨਸ਼ਿਪ ’ਚ ਪਿਤਾ ਨੇ ਚਾਂਦੀ ਤੇ ਪੁੱਤਰ ਨੇ ਜਿੱਤਿਆ ਸੋਨ ਤਗਮਾ
Ad Position 24