13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਕਮਾਮ ਨਹਿਰ ਵਿਚੋਂ ਔਰਤ ਦੀ ਲਾਸ਼ ਮਿਲੀ

ਸਾਹਲੋਂ, 13 ਸਤੰਬਰ (ਜਰਨੈਲ ਸਿੰਘ ਨਿੱਘ੍ਹਾ)-ਨਜ਼ਦੀਕੀ ਪਿੰਡ ਕਮਾਮ ਵਿਖੇ ਨਹਿਰ ਵਿਚੋਂ ਪਿੰਡ ਕਰਿਆਮ ਦੀ ਔਰਤ ਦੀ ਲਾਸ਼ ਮਿਲਣ ਨਾਲ ਪਿੰਡ ਵਿਚ ਸਨਸਨੀ ਫੈਲ ਗਈ। ਇਸ ਸੰਬੰਧੀ ਸਰਪੰਚ ਮਨਜੀਤ ਕੌਰ ਤੇ ਸਮਾਜ ਸੇਵੀ ਨਰਿੰਦਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਔਰਤ ਦਾ ਨਾਂਅ ਹਰਪ੍ਰੀਤ ਕੌਰ ਉਮਰ 45 ਸਾਲ ਹੈ।

Ad Position 21
repet_subhas-goyals [Copy P29]
ਹਰਪ੍ਰੀਤ ਕੌਰ ਦੀ ਪੁਰਾਣੀ ਤਸਵੀਰ 14-09-2026
ਸਾਹਲੋਂ, 13 ਸਤੰਬਰ (ਜਰਨੈਲ ਸਿੰਘ ਨਿੱਘ੍ਹਾ)-ਨਜ਼ਦੀਕੀ ਪਿੰਡ ਕਮਾਮ ਵਿਖੇ ਨਹਿਰ ਵਿਚੋਂ ਪਿੰਡ ਕਰਿਆਮ ਦੀ ਔਰਤ ਦੀ ਲਾਸ਼ ਮਿਲਣ ਨਾਲ ਪਿੰਡ ਵਿਚ ਸਨਸਨੀ ਫੈਲ ਗਈ। ਇਸ ਸੰਬੰਧੀ ਸਰਪੰਚ ਮਨਜੀਤ ਕੌਰ ਤੇ ਸਮਾਜ ਸੇਵੀ ਨਰਿੰਦਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਔਰਤ ਦਾ ਨਾਂਅ ਹਰਪ੍ਰੀਤ ਕੌਰ ਉਮਰ 45 ਸਾਲ ਹੈ। ਇਹ ਪਰਿਵਾਰ ਸਾਡੇ ਹੀ ਪਰਿਵਾਰ ਦਾ ਹਿੱਸਾ ਹੈ। ਇਸ ਦਾ ਪਤੀ ਪਿਛਲੇ ਦੋ ਸਾਲਾਂ ਤੋਂ ਇਟਲੀ ਗਿਆ ਹੋਇਆ ਹੈ। ਉਹ ਰਿਸ਼ਤੇਦਾਰੀ ਵਿਚ ਵਿਆਹ ਦੇ ਸਿਲਸਿਲੇ ਵਿਚ ਇਕ ਮਹੀਨੇ ਤੋਂ ਇਥੇ ਪਿੰਡ ਕਰਿਆਮ ਆਇਆ ਹੋਇਆ ਸੀ ਹੁਣ ਉਸ ਨੂੰ ਵਾਪਸ ਇਟਲੀ ਗਏ, ਨੂੰ ਚਾਰ ਕੁ ਦਿਨ ਹੋਏ ਸਨ। ਬੱਚਿਆਂ ਨੇ ਦੱਸਿਆ ਕਿ ਬੀਤੀ ਰਾਤ ਸਾਡੀ ਮੰਮੀ 2 ਵਜੇ ਤੋਂ ਬਾਅਦ ਬਿਨਾ ਦੱਸੇ ਘਰ ਤੋਂ ਬਾਹਰ ਚਲੀ ਗਈ। ਬੱਚਿਆਂ ਨੇ ਪਰਿਵਾਰ ਦੇ ਹੋਰ ਮੈਂਬਰ ਨਾਲ ਪਿੰਡ ਵਿਚ ਵੱਖ-ਵੱਖ ਥਾਵਾਂ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਸ਼ੁਰੂ ਕੀਤੀ ਪਰ ਉਸ ਦਾ ਕੋਈ ਥਹੁ ਪਤਾ ਨਹੀਂ ਲੱਗਾ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਪਿਛਲੇ ਵੀਹ ਕੁ ਦਿਨ ਤੋਂ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਸੀ। ਦੇਰ ਸ਼ਾਮ ਕਿਸੇ ਕੋਲੋਂ ਪਤਾ ਲੱਗਾ ਕਿ ਕਮਾਮ ਨਹਿਰ ਵਿਚ ਕਿਸੇ ਔਰਤ ਦੀ ਲਾਸ਼ ਤੈਰ ਰਹੀ ਹੈ, ਜਿਸ ਨੂੰ ਥਾਣਾ ਸਦਰ ਬੰਗਾ ਦੀ ਪੁਲਿਸ ਨੇ ਆਪਣੇ ਕਬਜ਼ੇ ਵਿਚ ਲੈ ਲਿਆ। ਪਰਿਵਾਰ ਨੇ ਕੱਪੜਿਆਂ ਤੋਂ ਉਸ ਦੀ ਪਹਿਚਾਣ ਕੀਤੀ। ਮ੍ਰਿਤਕ ਆਪਣੇ ਪਿੱਛੇ ਦੋ ਬੇਟੀਆਂ ਛੱਡ ਗਈ। ਥਾਣਾ ਸਦਰ ਦੀ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਅਗਰੇਲੀ ਕਰਵਾਈ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ।
Ad Position 22
No active advertisement
ਪਿਛਲੀ ਖ਼ਬਰ ਬੰਗਾ ਪੁਲਿਸ ਵਲੋਂ 10 ਗ੍ਰਾਮ ਹੈਰੋਇਨ ਸਮੇਤ ਔਰਤ ਕਾਬੂ ਅਗਲੀ ਖ਼ਬਰ ਭਰਥਲਾ ਤੋਂ ਕਾਂਗਰਸ ਨੇ ਛੇੜਿਆ ‘ਪੰਜਾਬ ਬਚਾਓ ਲੋਕ ਮਿਲਣੀ’ ਦਾ ਬਿਗੁਲ
Ad Position 24