ਬੰਗਾ ਪੁਲਿਸ ਵਲੋਂ 10 ਗ੍ਰਾਮ ਹੈਰੋਇਨ ਸਮੇਤ ਔਰਤ ਕਾਬੂ
ਬੰਗਾ, 13 ਸਤੰਬਰ (ਧਰਮਵੀਰ ਪਾਲ)-ਬੰਗਾ ਸਦਰ ਪੁਲਿਸ ਵਲੋਂ ਇਕ ਔਰਤ ਨੂੰ 10 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ। ਸੰਦੀਪ ਸਿੰਘ ਏ.
ਬੰਗਾ, 13 ਸਤੰਬਰ (ਧਰਮਵੀਰ ਪਾਲ)-ਬੰਗਾ ਸਦਰ ਪੁਲਿਸ ਵਲੋਂ ਇਕ ਔਰਤ ਨੂੰ 10 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ। ਸੰਦੀਪ ਸਿੰਘ ਏ. ਐਸ. ਆਈ. ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਪੁਲਿਸ ਪਾਰਟੀ ਨਾਲ ਗਸ਼ਤ ‘ਤੇ ਸ਼ੱਕੀ ਪੁਰਸ਼ਾਂ ਦੀ ਭਾਲ ਵਿਚ ਸਨ। ਜਦੋਂ ਉਹ ਥਾਣਾ ਸਦਰ ਬੰਗਾ ਤੋਂ ਪਿੰਡ ਕਾਹਮਾ ਤੋਂ ਖਟਕੜ ਕਲਾਂ ਹੁੰਦੇ ਹੋਏ ਭਰੋ ਮਜਾਰਾ ਸਾਈਡ ਵੱਲ ਨੂੰ ਜਾ ਰਹੇ ਸੀ, ਤਾਂ ਇਕ ਔਰਤ ਧਾਰਮਿਕ ਸਥਾਨ ਦੇ ਕੋਲ ਖੜ੍ਹੀ ਸੀ ਜੋ ਕਿ ਪੁਲਿਸ ਦੀ ਗੱਡੀ ਨੂੰ ਦੇਖ ਕੇ ਘਬਰਾ ਗਈ ਅਤੇ ਆਪਣੇ ਹੱਥ ਵਿਚ ਫੜਿਆ ਮੋਮੀ ਲਿਫਾਫਾ ਹੇਠਾਂ ਸੁੱਟ ਦਿੱਤਾ ਅਤੇ ਪਿੱਛੇ ਨੂੰ ਮੁੜਨ ਲੱਗੀ ਤਾਂ ਉਨ੍ਹਾਂ ਸਾਥੀ ਕਰਮਚਾਰੀਆ ਦੀ ਮਦਦ ਨਾਲ ਉਸ ਨੂੰ ਗ੍ਰਿਫਤਾਰ ਕੀਤਾ। ਉਸ ਦਾ ਨਾਂਅ ਪਤਾ ਪੁੱਛਣ ‘ਤੇ ਉਨ੍ਹਾਂ ਨੇ ਆਪਣਾ ਨਾਂਅ ਮਨਜੀਤ ਕੌਰ ਪਤਨੀ ਹਰਜੀਤ ਰਾਮ ਵਾਸੀ ਕਿੰਗਰਾ ਚੋਅ ਵਾਲਾ ਥਾਣਾ ਭੋਗਪੁਰ ਹਾਲ ਵਾਸੀ ਕਾਹਮਾ ਥਾਣਾ ਸਦਰ ਬੰਗਾ ਦੱਸਿਆ, ਉਸ ਵਲੋਂ ਸੁੱਟੇ ਲਿਫਾਫੇ ਵਿੱਚ ਦੀ ਜਾਂਚ ਕੀਤੀ ਤਾਂ ਉਸ ਵਿੱਚ 10 ਗ੍ਰਾਮ ਹੈਰੋਇਨ ਬਰਾਮਦ ਹੋਈ।