18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਪਿਉ-ਪੁੱਤ ਨੇ ਇਕੱਠੇ ਜਿੱਤੇ ਨੈਸ਼ਨਲ ਸੋਨ ਤਗਮੇ

ਬੰਗਾ, 17 ਸਤੰਬਰ (ਧਰਮਵੀਰ ਪਾਲ)-ਇੰਦੌਰ ਵਿਖੇ ਪਿਛਲੇ ਦਿਨੀ ਹੋਈਆਂ ਸੀਨੀਅਰ ਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਵਿਚ ਪਿੰਡ ਗੋਬਿੰਦਪੁਰ ਦੇ ਖਿਡਾਰੀ ਹਰਸਿਮਰਨ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 81 ਕਿੱਲੋਗ੍ਰਾਮ ਵਰਗ ਵਿਚ ਸੋਨ ਤਗਮਾ ਹਾਸਿਲ ਕੀਤਾ। ਹਰਸਿਮਰਨ ਨੇ ਮੁਕਾਬਲਿਆਂ ਦੌਰਾਨ ਆਂਧਰਾ ਪ੍ਰਦੇਸ਼ ਤੇ ਮਹਾਂਰਾਸ਼ਟਰ ਦੇ ਖਿਡਾਰੀਆਂ ਨੂੰ ਮਾਤ ਦੇ ਕੇ ਇਹ ਸੁਨਹਿਰੀ ਉਪਲਬਧੀ ਆਪਣੇ ਨਾਂਅ ਕੀਤੀ।

Ad Position 21
No active advertisement
ਸੋਨ ਤਗਮਾ ਜੇਤੂ ਹਰਸਿਮਰਨ ਸਿੰਘ ਤੇ ਕੋਚ ਮਨਜੀਤ ਸਿੰਘ ਲੋਂਗੀਆ। 18-09-2026
ਬੰਗਾ, 17 ਸਤੰਬਰ (ਧਰਮਵੀਰ ਪਾਲ)-ਇੰਦੌਰ ਵਿਖੇ ਪਿਛਲੇ ਦਿਨੀ ਹੋਈਆਂ ਸੀਨੀਅਰ ਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਵਿਚ ਪਿੰਡ ਗੋਬਿੰਦਪੁਰ ਦੇ ਖਿਡਾਰੀ ਹਰਸਿਮਰਨ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 81 ਕਿੱਲੋਗ੍ਰਾਮ ਵਰਗ ਵਿਚ ਸੋਨ ਤਗਮਾ ਹਾਸਿਲ ਕੀਤਾ। ਹਰਸਿਮਰਨ ਨੇ ਮੁਕਾਬਲਿਆਂ ਦੌਰਾਨ ਆਂਧਰਾ ਪ੍ਰਦੇਸ਼ ਤੇ ਮਹਾਂਰਾਸ਼ਟਰ ਦੇ ਖਿਡਾਰੀਆਂ ਨੂੰ ਮਾਤ ਦੇ ਕੇ ਇਹ ਸੁਨਹਿਰੀ ਉਪਲਬਧੀ ਆਪਣੇ ਨਾਂਅ ਕੀਤੀ। ਇਸ ਜਿੱਤ ਨਾਲ ਹਰਸਿਮਰਨ ਸਿੰਘ ਨੇ ਲਗਾਤਾਰ ਪੰਜਵੀਂ ਵਾਰ ਸੀਨੀਅਰ ਨੈਸ਼ਨਲ ਵਿਚ ਸੋਨ ਤਗਮਾ ਜਿੱਤ ਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ। ਪੰਜ ਸਾਲਾਂ ਤੋਂ ਲਗਾਤਾਰ ਨੈਸ਼ਨਲ ਚੈਂਪੀਅਨ ਬਣਨਾ ਉਨ੍ਹਾਂ ਦੀ ਸਖ਼ਤ ਮਿਹਨਤ, ਅਨੁਸ਼ਾਸਨ ਤੇ ਖੇਡ ਪ੍ਰਤੀ ਜਜ਼ਬੇ ਦੀ ਮਿਸਾਲ ਹੈ। ਇਸ ਖਿਡਾਰੀ ਨੇ ਪਿਛਲੇ ਸਾਲਾਂ ਵਿਚ ਥਾਈਲੈਂਡ ਅਤੇ ਦੁਬਈ ਵਿਚ ਜਾ ਕੇ ਵਧੀਆ ਪ੍ਰਦਰਸ਼ਨ ਕੀਤਾ। ਇਸ ਮੌਕੇ ਇਕ ਹੋਰ ਮਾਣ ਵਾਲੀ ਗੱਲ ਇਹ ਰਹੀ ਕਿ ਹਰਸਿਮਰਨ ਸਿੰਘ ਦੇ ਪਿਤਾ ਤੇ ਕੋਚ ਮਨਜੀਤ ਸਿੰਘ ਲੌਂਗੀਆ ਨੇ ਵੀ ਮਾਸਟਰਜ਼ ਵਰਗ ਦੇ 94 ਕਿੱਲੋਗ੍ਰਾਮ ਭਾਰ ਵਰਗ ਵਿਚ ਸੋਨ ਤਗਮਾ ਹਾਸਿਲ ਕੀਤਾ। ਇਸ ਤਰ੍ਹਾਂ ਪਿਉ-ਪੁੱਤ ਦੋਵਾਂ ਨੇ ਇਕੋ ਨੈਸ਼ਨਲ ਮੁਕਾਬਲੇ ਵਿੱਚ ਆਪਣੇ-ਆਪਣੇ ਵਰਗਾਂ ਵਿਚ ਸੋਨ ਤਗਮੇ ਜਿੱਤ ਕੇ ਪਰਿਵਾਰ ਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ। ਪਿਉ-ਪੁੱਤ ਦੀ ਇਸ ਦੋਹਰੀ ਨੈਸ਼ਨਲ ਸੋਨ ਤਗਮਾ ਪ੍ਰਾਪਤੀ ਨਾਲ ਪਿੰਡ ਗੋਬਿੰਦਪੁਰ, ਡਾਕਟਰ ਬੀ. ਆਰ. ਅੰਬੇਡਕਰ ਅਕੈਡਮੀ ਸੂੰਢ ਤੇ ਪੂਰੇ ਇਲਾਕੇ ਵਿਚ ਖੁਸ਼ੀ ਦੀ ਲਹਿਰ ਹੈ। ਇਸ ਸੰਬੰਧੀ ਕਿੱਕ ਬਾਕਸਿੰਗ ਖਿਡਾਰਨ ਮੁਸਕਾਨ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਖਿਡਾਰੀਆਂ ਦੀ ਮਦਦ ਕਰੇ ਤਾਂ ਕਿ ਉਹ ਆਪਣੀ ਮੰਜ਼ਲਿ ਵੱਲ ਵੱਧ ਸਕਣ।
Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਾਜਪਾ ਨੇ ਨਵਾਂਸ਼ਹਿਰ ’ਚ ਮਨਾਇਆ ਜਨਮ ਦਿਨ ਅਗਲੀ ਖ਼ਬਰ ਮੁਬਾਰਕਪੁਰ ਵਿਖੇ ਸਵੈਇੱਛਤ ਖੂਨਦਾਨ ਕੈਂਪ 20 ਨੂੰ
Ad Position 24