ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਾਜਪਾ ਨੇ ਨਵਾਂਸ਼ਹਿਰ ’ਚ ਮਨਾਇਆ ਜਨਮ ਦਿਨ
ਨਵਾਂਸ਼ਹਿਰ, 17 ਸਤੰਬਰ (ਜਸਬੀਰ ਸਿੰਘ ਨੂਰਪੁਰ)-ਭਾਰਤੀ ਜਨਤਾ ਪਾਰਟੀ ਨਵਾਂਸ਼ਹਿਰ ਦੇ ਸੀਨੀਅਰ ਆਗੂ ਬਹਾਦਰ ਚੰਦ ਅਰੋੜਾ ਦੇ ਰਾਸਨ ਡਿਪੂ ਨਵਾਂਸ਼ਹਿਰ ਵਿਖੇ ਬੀ. ਜੇ.
ਨਵਾਂਸ਼ਹਿਰ, 17 ਸਤੰਬਰ (ਜਸਬੀਰ ਸਿੰਘ ਨੂਰਪੁਰ)-ਭਾਰਤੀ ਜਨਤਾ ਪਾਰਟੀ ਨਵਾਂਸ਼ਹਿਰ ਦੇ ਸੀਨੀਅਰ ਆਗੂ ਬਹਾਦਰ ਚੰਦ ਅਰੋੜਾ ਦੇ ਰਾਸਨ ਡਿਪੂ ਨਵਾਂਸ਼ਹਿਰ ਵਿਖੇ ਬੀ. ਜੇ. ਪੀ. ਤੇ ਐਸ. ਸੀ., ਬੀ. ਸੀ. ਮੋਰਚਾ ਦੇ ਵਰਕਰਾਂ ਤੇ ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 76ਵਾਂ ਜਨਮ ਦਿਨ ਕੇਕ ਕੱਟ ਤੇ ਲੱਡੂ ਵੰਡ ਕੇ ਮਨਾਇਆ ਗਿਆ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਡਾ. ਤਜਿੰਦਰਪਾਲ ਸਿੰਘ, ਬਹਾਦਰ ਚੰਦ ਅਰੋੜਾ, ਚੇਤ ਰਾਮ ਰਤਨ, ਜਤਿੰਦਰ ਸਿੰਘ ਸੈਣੀ, ਮੈਡਮ ਰਜਨੀ ਕੰਡਾ ਅਤੇ ਸੈਕਟਰੀ ਜੱਸੀ ਮਹਾਲੋਂ ਨੇ ਕਿਹਾ ਕਿ ਸਾਨੂੰ ਨਰਿੰਦਰ ਮੋਦੀ ਦੇ ਜਨਮ ਦਿਨ ‘ਤੇ ਉਨ੍ਹਾਂ ਦੇ ਪਿਛਲੇ ਸਮਿਆਂ ਦੌਰਾਨ ਦੇਸ਼ ਲਈ ਕੀਤੇ ਕੰਮਾਂ ਨੂੰ ਯਾਦ ਕਰਦਿਆਂ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਉਨ੍ਹਾਂ ਦੀ ਸਿਹਤ ਹਮੇਸ਼ਾ ਚੜਦੀਕਲਾ ਵਿਚ ਰੱਖੇ। ਮੋਦੀ ਵਲੋਂ ਭਾਰਤ ਨੂੰ ਸਮਰਪਿਤ ਹੋ ਕੇ ਦੇਸ ਨੂੰ ਦੁਨੀਆ ਦੇ ਮੁਲਕਾਂ ਵਿਚ ਰੌਸ਼ਨ ਕਰਨ ਦੀਆਂ ਕਾਮਨਾਵਾਂ ਤੇ ਜਨਮਦਿਨ ਦੀ ਵਧਾਈਆਂ ਦਿੱਤੀਆਂ। ਇਸ ਮੌਕੇ ਜ਼ਿਲ੍ਹਾ ਸਕੱਤਰ ਨਮਰਤਾ ਖੰਨਾ, ਜ਼ਿਲ੍ਹਾ ਸੋਸ਼ਲ ਮੀਡੀਆ ਇੰਚਾਰਜ ਡਾ. ਕੁਲਵਿੰਦਰ ਸਿੰਘ, ਜ਼ਿਲ੍ਹਾ ਯੁਵਾ ਮੋਰਚਾ ਜਨਰਲ ਸਕੱਤਰ ਨਿਰਮਲ ਰਾਜਪੂਤ, ਪ੍ਰਧਾਨ ਡਾ. ਤਜਿੰਦਰਪਾਲ ਸਿੰਘ ਮੈਡੀਕਲ ਸੈਲ, ਮੋਰਚਾ ਵਾਇਸ ਪ੍ਰਧਾਨ ਡਾ. ਅਵਤਾਰ, ਵਾਇਸ ਪ੍ਰਧਾਨ ਦਿਨੇਸ਼ ਕੁਮਾਰ, ਜ਼ਿਲ੍ਹਾ ਮੈਂਬਰ ਅਸ਼ਵਨੀ ਨਈਅਰ, ਬਬੀਤਾ ਕਾਲੀਆਂ, ਮੈਡਮ ਸੁਨੀਤਾ ਗੋਤਮ, ਚੰਦਰ ਮੋਹਨ, ਮੰਡਲ ਸਕੱਤਰ ਜਤਿੰਦਰ ਅਬਰੋਲ, ਜ਼ਿਲ੍ਹਾ ਸੋਸ਼ਲ ਮੀਡੀਆ ਕੋ-ਕਨਵੀਨਰ ਕਰਣ ਕੁਮਾਰ ਆਦਿ ਹਾਜ਼ਰ ਸਨ।