18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਉਸਮਾਨਪੁਰ ਵਿਖੇ ਕਰਵਾਏ ਕ੍ਰਿਕਟ ਟੂਰਨਾਮੈਂਟ ’ਚ ਪਿੰਡ ਬੋੜਾ ਦੀ ਟੀਮ ਬਣੀ ਚੈਂਪੀਅਨ

ਉਸਮਾਨਪੁਰ, 17 ਸਤੰਬਰ (ਸੰਦੀਪ ਮਝੂਰ)-ਪਿੰਡ ਉਸਮਾਨਪੁਰ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਤੇ ਵੈਲਫੇਅਰ ਕਲੱਬ ਵਲੋਂ ਸਮੂਹ ਗ੍ਰਾਮ ਪੰਚਾਇਤ, ਪਿੰਡ ਵਾਸੀਆਂ ਤੇ ਐਨ. ਆਰ.

Ad Position 21
No active advertisement
ਅਜੀਤ ਡੈਸਕ 18-09-2026
ਉਸਮਾਨਪੁਰ, 17 ਸਤੰਬਰ (ਸੰਦੀਪ ਮਝੂਰ)-ਪਿੰਡ ਉਸਮਾਨਪੁਰ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਤੇ ਵੈਲਫੇਅਰ ਕਲੱਬ ਵਲੋਂ ਸਮੂਹ ਗ੍ਰਾਮ ਪੰਚਾਇਤ, ਪਿੰਡ ਵਾਸੀਆਂ ਤੇ ਐਨ. ਆਰ. ਆਈ ਵੀਰਾਂ ਦੇ ਵਿਸ਼ੇਸ਼ ਸਹਿਯੋਗ ਸਦਕਾ 10ਵਾਂ ਮੁਫ਼ਤ ਐਂਟਰੀ ਫੀਸ ਕ੍ਰਿਕਟ ਟੂਰਨਾਮੈਂਟ ਕਰਵਾਇਆ, ਜਿਸ ਵਿਚ ਪੰਜਾਬ ਸਮੇਤ ਹਿਮਾਚਲ ਪ੍ਰਦੇਸ਼ ਦੀਆਂ ਟੀਮਾਂ ਨੇ ਵੀ ਭਾਗ ਲਿਆ। ਇਸ ਮੌਕੇ ਕਰਵਾਏ ਫਾਈਨਲ ਮੁਕਾਬਲੇ ਵਿਚ ਬੋੜਾ ਦੀ ਟੀਮ ਨੇ ਸੰਸਾਰਪੁਰਾ (ਜਲੰਧਰ) ਦੀ ਟੀਮ ਵਲੋਂ 16 ਓਵਰਾਂ ਵਿਚ 131 ਦੌੜਾਂ ਦੇ ਟੀਚੇ ਨੂੰ ਹਾਸਿਲ ਕਰਕੇ ਮੈਚ 5 ਵਿਕਟਾਂ ਨਾਲ ਜਿੱਤਿਆ। ਇਸ ਮੌਕੇ ਜੇਤੂ ਟੀਮ ਨੂੰ ਕਮੇਟੀ ਵਲੋਂ 31 ਹਜ਼ਾਰ ਤੇ ਟਰਾਫੀ, ਉਪ ਜੇਤੂ ਟੀਮ ਨੂੰ 21 ਹਜ਼ਾਰ ਤੇ ਟਰਾਫੀ ਨਾਲ ਸਨਮਾਨਿਤ ਕੀਤਾ। ਇਸੇ ਤਰ੍ਹਾਂ ਤੀਸਰੇ ਨੰਬਰ ਰਹੀ ਟੀਮ ਬਾਥੂ (ਹਿਮਾਚਲ) ਨੂੰ 6100 ਰੁਪਏ ਤੇ ਟਰਾਫੀ ਤੇ ਚੌਥੇ ਨੰਬਰ ’ਤੇ ਰਹਿਣ ਵਾਲੀ ਟੀਮ ਉਸਮਾਨਪੁਰ ਨੂੰ 3100 ਰੁਪਏ ਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਨੂੰ ਪਲੇਅਰ ਆਫ ਦਾ ਟੂਰਨਾਮੈਂਟ ਤੇ ਸਰਬੋਤਮ ਬੱਲੇਬਾਜ਼ ਦਾ ਖਿਤਾਬ ਬਲਜੀਤ ਸਿੰਘ ਬੱਲੀ ਉਸਮਾਨਪੁਰ ਨੂੰ ਦਿੱਤਾ ਗਿਆ ਜਦਕਿ ਟੂਰਨਾਮੈਂਟ ਦਾ ਸਰਬੋਤਮ ਗੇਂਦਬਾਜ਼ ਅਮਿਤ ਬੋੜਾ ਨੂੰ ਐਲਾਨਿਆ। ਇਸ ਮੌਕੇ ਪਤਵੰਤਿਆਂ ਨੇ ਪ੍ਰਬੰਧਕਾਂ ਨੂੰ ਟੂਰਨਾਮੈਂਟ ਕਰਵਾਉਣ ਲਈ ਵਧਾਈ ਦਿੱਤੀ ਅਤੇ ਨਾਲ ਹੀ ਐਨ. ਆਰ. ਆਈ. ਸੱਜਣਾਂ ਦਾ ਧੰਨਵਾਦ ਕੀਤਾ। ਇਸ ਮੌਕੇ ਇੰਦਰਜੀਤ ਸਿੰਘ, ਕੁਲਦੀਪ ਸਿੰਘ, ਮੀਕਾ, ਹਰਦੀਪ ਸਿੰਘ, ਮਨਦੀਪ ਸਿੰਘ, ਮਨਦੀਪ ਕੁਮਾਰ, ਅਮਰੀਕ ਸਿੰਘ, ਕਮਲਜੀਤ ਸਿੰਘ, ਬਲਜੀਤ ਸਿੰਘ, ਗਗਨਦੀਪ ਸਿੰਘ, ਹਰਦੀਪ ਸਿੰਘ ਜੇ. ਈ., ਪ੍ਰੀਤ, ਪ੍ਰਦੀਪ ਕੁਮਾਰ ਆਦਿ ਵੀ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਲਾਇਨਜ਼ ਕਲੱਬ ਮੁਕੰਦਪੁਰ ਵਲੋਂ ਵੱਖ-ਵੱਖ ਬਲਾਕਾਂ ਦੇ ਅਧਿਆਪਕਾਂ ਦਾ ਸਨਮਾਨ ਅਗਲੀ ਖ਼ਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਾਜਪਾ ਨੇ ਨਵਾਂਸ਼ਹਿਰ ’ਚ ਮਨਾਇਆ ਜਨਮ ਦਿਨ
Ad Position 24