18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਲਾਇਨਜ਼ ਕਲੱਬ ਮੁਕੰਦਪੁਰ ਵਲੋਂ ਵੱਖ-ਵੱਖ ਬਲਾਕਾਂ ਦੇ ਅਧਿਆਪਕਾਂ ਦਾ ਸਨਮਾਨ

ਕਾਠਗੜ੍ਹ, 17 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਲਾਇਨਜ਼ ਕਲੱਬ ਮੁਕੰਦਪੁਰ ਵਲੋਂ ਸਿੱਖਿਆ ਦੇ ਖੇਤਰ ਵਿਚ ਵਿਲੱਖਣ ਯੋਗਦਾਨ ਪਾ ਰਹੇ ਅਧਿਆਪਕਾਂ ਨੂੰ ਸਨਮਾਨਿਤ ਕਰਨ ਦੀ ਸ਼ਲਾਘਾਯੋਗ ਪਹਿਲਕਦਮੀ ਕੀਤੀ ਗਈ। ਇਸ ਸੰਬੰਧੀ ਬਲਾਕ ਨੋਡਲ ਅਫ਼ਸਰ ਗਿਆਨ ਸਿੰਘ ਕਟਾਰੀਆ ਨੇ ਦੱਸਿਆ ਕਿ ਲਾਇਨਜ਼ ਕਲੱਬ ਮੁਕੰਦਪੁਰ ਵਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵੱਖ-ਵੱਖ ਬਲਾਕਾਂ ’ਚੋਂ ਚੁਣੇ ਗਏ ਸਰਕਾਰੀ ਅਧਿਆਪਕਾਂ ਨੂੰ ਅਧਿਆਪਕ ਸਨਮਾਨ ਨਾਲ ਨਿਵਾਜਿਆ ਗਿਆ ਹੈ।

Ad Position 21
No active advertisement
ਅਜੀਤ ਡੈਸਕ 18-09-2026
ਕਾਠਗੜ੍ਹ, 17 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਲਾਇਨਜ਼ ਕਲੱਬ ਮੁਕੰਦਪੁਰ ਵਲੋਂ ਸਿੱਖਿਆ ਦੇ ਖੇਤਰ ਵਿਚ ਵਿਲੱਖਣ ਯੋਗਦਾਨ ਪਾ ਰਹੇ ਅਧਿਆਪਕਾਂ ਨੂੰ ਸਨਮਾਨਿਤ ਕਰਨ ਦੀ ਸ਼ਲਾਘਾਯੋਗ ਪਹਿਲਕਦਮੀ ਕੀਤੀ ਗਈ। ਇਸ ਸੰਬੰਧੀ ਬਲਾਕ ਨੋਡਲ ਅਫ਼ਸਰ ਗਿਆਨ ਸਿੰਘ ਕਟਾਰੀਆ ਨੇ ਦੱਸਿਆ ਕਿ ਲਾਇਨਜ਼ ਕਲੱਬ ਮੁਕੰਦਪੁਰ ਵਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵੱਖ-ਵੱਖ ਬਲਾਕਾਂ ’ਚੋਂ ਚੁਣੇ ਗਏ ਸਰਕਾਰੀ ਅਧਿਆਪਕਾਂ ਨੂੰ ਅਧਿਆਪਕ ਸਨਮਾਨ ਨਾਲ ਨਿਵਾਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬਲਾਕ ਬਲਾਚੌਰ ਵਿਚੋਂ ਇਸ ਵਾਰ 5 ਅਧਿਆਪਕਾਂ ਨੂੰ ਇਸ ਮਾਣਮੱਤੇ ਸਨਮਾਨ ਲਈ ਚੁਣਿਆ, ਜਿਨ੍ਹਾਂ ਵਿਚ ਨਰੇਸ਼ ਕੁਮਾਰ ਬਜਾੜ ਸਰਕਾਰੀ ਪ੍ਰਾਇਮਰੀ ਸਕੂਲ ਮੁਤੋਂ, ਪਰਮਿੰਦਰ ਸਿੰਘ ਕਟਾਰੀਆ ਸਰਕਾਰੀ ਪ੍ਰਾਇਮਰੀ ਸਕੂਲ ਪਨੀਆਲੀ ਕਲਾਂ, ਮੈਡਮ ਅਮਨਦੀਪ ਕੌਰ ਸਿਆਣ ਪਤਨੀ ਮਾਸਟਰ ਚਰਨਜੀਤ ਸਿੰਘ ਸਿਆਣ, ਮੈਡਮ ਗੁਰਿੰਦਰਜੀਤ ਕੌਰ ਸਹੋਤਾ ਪਤਨੀ ਮਾਸਟਰ ਹਰਜੀਤ ਸਿੰਘ ਸਹੋਤਾ ਤੇ ਮੈਡਮ ਸਿਮਰਨ ਮਿਗਲਾਨੀ ਸ਼ਾਮਲ ਹਨ। ਸਿੱਖਿਆ ਦੇ ਖੇਤਰ ਵਿਚ ਪਾਏ ਜਾ ਰਹੇ ਵਿਲੱਖਣ ਯੋਗਦਾਨ ਲਈ ਇਨ੍ਹਾਂ ਸਾਰੇ ਅਧਿਆਪਕਾਂ ਨੂੰ ਲਾਇਨਜ਼ ਕਲੱਬ ਮੁਕੰਦਪੁਰ ਵਲੋਂ ਟੀਚਰਜ਼ ਐਪਰੀਸੀਏਸ਼ਨ ਐਵਾਰਡ ਨਾਲ ਸਨਮਾਨਿਤ ਕੀਤਾ। ਸਨਮਾਨਿਤ ਹੋਣ ਵਾਲੇ ਅਧਿਆਪਕਾਂ ਨੂੰ ਉਨ੍ਹਾਂ ਦੇ ਸ਼ੁਭ ਚਿੰਤਕਾਂ, ਸਾਥੀ ਅਧਿਆਪਕਾਂ ਤੇ ਪਿੰਡ ਵਾਸੀਆਂ ਵਲੋਂ ਸੋਸ਼ਲ ਮੀਡੀਆ ਰਾਹੀਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਲਾਇਨਜ਼ ਕਲੱਬ ਮੁਕੰਦਪੁਰ ਦਾ ਧੰਨਵਾਦ ਕੀਤਾ ਜੋ ਸਕੂਲਾਂ ਵਿਚ ਚੰਗੀ ਅਧਿਆਪਨ ਸਿੱਖਿਆ ਦੇਣ ਵਾਲੇ ਅਧਿਆਪਕਾਂ ਨੂੰ ਹਰ ਸਾਲ ਸਨਮਾਨਿਤ ਕਰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਸਨਮਾਨਾਂ ਨਾਲ ਅਧਿਆਪਕਾਂ ਦਾ ਮਨੋਬਲ ਹੋਰ ਉੱਚਾ ਹੁੰਦਾ ਹੈ ਤੇ ਉਹ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਹੋਰ ਮਿਹਨਤ ਨਾਲ ਕੰਮ ਕਰਦੇ ਹਨ।
Ad Position 22
No active advertisement
ਪਿਛਲੀ ਖ਼ਬਰ ਬੀ. ਐਲ. ਐਮ. ਗਰਲਜ਼ ਕਾਲਜ ਨਵਾਂਸ਼ਹਿਰ ਵਿਖੇ ਐਕਸਟੈਂਸ਼ਨ ਲੈਕਚਰ ਅਗਲੀ ਖ਼ਬਰ ਉਸਮਾਨਪੁਰ ਵਿਖੇ ਕਰਵਾਏ ਕ੍ਰਿਕਟ ਟੂਰਨਾਮੈਂਟ ’ਚ ਪਿੰਡ ਬੋੜਾ ਦੀ ਟੀਮ ਬਣੀ ਚੈਂਪੀਅਨ
Ad Position 24