18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਸਰਪੰਚ ਗੁਰਚਰਨ ਸਿੰਘ ਸਮੇਤ ਕਈ ਪਰਿਵਾਰਾਂ ਨੇ ਫੜਿਆ ਆਮ ਆਦਮੀ ਪਾਰਟੀ ਦਾ ਪੱਲਾ

ਕਾਠਗੜ੍ਹ, 17 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਹਲਕਾ ਬਲਾਚੌਰ ਦੇ ਪਿੰਡ ਜੰਡੀ ਵਿਖੇ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਬਲ ਮਿਲਿਆ ਜਦੋਂ ਮੌਜੂਦਾ ਸਰਪੰਚ ਗੁਰਚਰਨ ਸਿੰਘ ਸਮੇਤ ਕਈ ਪ੍ਰਭਾਵਸ਼ਾਲੀ ਪਰਿਵਾਰਾਂ ਨੇ ਦੂਜੀਆਂ ਪਾਰਟੀਆਂ ਨੂੰ ਅਲਵਿਦਾ ਆਖਦਿਆਂ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ। ਇਸ ਮੌਕੇ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਸ਼ੋਕ ਕਟਾਰੀਆ ਵਿਸ਼ੇਸ਼ ਤੌਰ ’ਤੇ ਪਿੰਡ ਜੰਡੀ ਵਿਖੇ ਪਹੁੰਚੇ।

Ad Position 21
No active advertisement
ਅਜੀਤ ਡੈਸਕ 18-09-2026
ਕਾਠਗੜ੍ਹ, 17 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਹਲਕਾ ਬਲਾਚੌਰ ਦੇ ਪਿੰਡ ਜੰਡੀ ਵਿਖੇ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਬਲ ਮਿਲਿਆ ਜਦੋਂ ਮੌਜੂਦਾ ਸਰਪੰਚ ਗੁਰਚਰਨ ਸਿੰਘ ਸਮੇਤ ਕਈ ਪ੍ਰਭਾਵਸ਼ਾਲੀ ਪਰਿਵਾਰਾਂ ਨੇ ਦੂਜੀਆਂ ਪਾਰਟੀਆਂ ਨੂੰ ਅਲਵਿਦਾ ਆਖਦਿਆਂ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ। ਇਸ ਮੌਕੇ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਸ਼ੋਕ ਕਟਾਰੀਆ ਵਿਸ਼ੇਸ਼ ਤੌਰ ’ਤੇ ਪਿੰਡ ਜੰਡੀ ਵਿਖੇ ਪਹੁੰਚੇ। ਉਨ੍ਹਾਂ ਵਲੋਂ ਪਿੰਡ ਵਿਚ ਚੱਲ ਰਹੇ ਵਿਕਾਸ ਕਾਰਜਾਂ ਦਾ ਡੂੰਘਾਈ ਨਾਲ ਜਾਇਜ਼ਾ ਲਿਆ। ਵਿਧਾਇਕਾ ਨੇ ਵਿਸ਼ੇਸ਼ ਤੌਰ ’ਤੇ ਸ਼ੀਤਲਾ ਮਾਤਾ ਮੰਦਰ ਤੇ ਸ਼ਮਸ਼ਾਨਘਾਟ ਦੀ ਉਸ ਗਲੀ ਦਾ ਨਿਰੀਖਣ ਕੀਤਾ ਜੋ ਕਿ ਹਾਲ ਹੀ ਵਿਚ ਕੰਕਰੀਟ ਨਾਲ ਬਣਾਈ ਗਈ ਸੀ ਅਤੇ ਉਨ੍ਹਾਂ ਵਲੋਂ ਕੰਮ ਦੀ ਗੁਣਵੱਤਾ ’ਤੇ ਤਸੱਲੀ ਪ੍ਰਗਟ ਕੀਤੀ ਗਈ। ਪਿੰਡ ਵਾਸੀਆਂ ਦੀ ਲੰਬੇ ਸਮੇਂ ਤੋਂ ਮੰਗ ਨੂੰ ਪੂਰਾ ਕਰਦਿਆਂ ਵਿਧਾਇਕਾ ਸੰਤੋਸ਼ ਕਟਾਰੀਆ ਨੇ ਪਿੰਡ ਦੇ ਬੱਚਿਆਂ ਲਈ ਇੱਕ ਨਵਾਂ ਖੇਡ ਮੈਦਾਨ ਤਿਆਰ ਕਰਨ ਲਈ ਪੰਚਾਇਤ ਦੀ ਮੰਗ ’ਤੇ 5 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਦੇਣ ਦਾ ਵੱਡਾ ਐਲਾਨ ਕੀਤਾ।ਸਰਪੰਚ ਗੁਰਚਰਨ ਸਿੰਘ, ਸਤਪਾਲ ਭੂੰਬਲਾ, ਮਹਿੰਦਰ ਪਾਲ, ਸੋਹਣ ਲਾਲ ਅਤੇ ਮਾਸਟਰ ਕੁਲਦੀਪ ਚੰਦ ਸਮੇਤ ਕਈ ਪਰਿਵਾਰਾਂ ਨੇ ਰਸਮੀ ਤੌਰ ’ਤੇ ਆਮ ਆਦਮੀ ਪਾਰਟੀ ਵਿਚ ਸ਼ਮੂਲੀਅਤ ਕੀਤੀ। ਵਿਧਾਇਕਾ ਸੰਤੋਸ਼ ਕਟਾਰੀਆ ਨੇ ਪਾਰਟੀ ਵਿਚ ਸ਼ਾਮਿਲ ਹੋਏ ਸਾਰੇ ਨਵੇਂ ਸਾਥੀਆਂ ਦਾ ਨਿੱਘਾ ਸਵਾਗਤ ਕੀਤਾ। ਆਮ ਆਦਮੀ ਪਾਰਟੀ ਦੇ ਵਰਕਰ ਕੀਮਤੀ ਲਾਲ ਤੇ ਸਰਪੰਚ ਗੁਰਚਰਨ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸਾਬਕਾ ਸਰਪੰਚ ਬਲਵਿੰਦਰ ਬਾਠ, ਕਮਲਜੀਤ ਬਾਠ, ਚਰਨਜੀਤ ਬਾਠ, ਪਵਨ ਚੇਚੀ, ਭਜਨ ਸਿੰਘ ਪੰਚ, ਰੋਸ਼ਨ ਲਾਲ ਭੂੰਬਲਾ, ਰਵਿੰਦਰ ਪੰਚ, ਰਾਮ ਲਾਲ ਭੂੰਬਲਾ, ਮੋਹਨ ਸਿੰਘ ਤੇ ਮਨਮੋਹਨ ਚੇਚੀ ਪੰਚ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਣਾਚੌਰ ਵਿਖੇ ਲਗਾਇਆ ਮੁਫ਼ਤ ਹੋਮਿਓਪੈਥੀ ਕੈਂਪ ਅਗਲੀ ਖ਼ਬਰ ਬੱਬਰਾਂ ਦੀ ਇਤਿਹਾਸਕ ਧਰਤੀ ਦੌਲਤਪੁਰ ਦੇ ਦਲੇਰ ਖ਼ਾਲਸਾ ਨੇ ਮੁੰਬਈ ’ਚ ਗੱਡੇ ਸਨਮਾਨ ਦੇ ਝੰਡੇ
Ad Position 24