ਚੌਧਰੀ ਮੇਲਾ ਰਾਮ ਭੂੰਬਲਾ ਸਰਕਾਰੀ ਸਕੂਲ ਮਾਲੇਵਾਲ ਕੰਢੀ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ
ਟੱਪਰੀਆਂ ਖੁਰਦ, 6 ਅਕਤੂਬਰ (ਬੂਥਗੜ੍ਹੀਆ)-ਚੌਧਰੀ ਮੇਲਾ ਰਾਮ ਭੂੰਬਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਲੇਵਾਲ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਸਮਾਗਮ ਵਿਚ ਦਸਵੀਂ ਜਮਾਤ ਵਿਚੋਂ ਪਹਿਲੇ ਸਥਾਨ ’ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਨਕਦ ਰਾਸ਼ੀ ਤੇ ਟਰਾਫੀ ਨਾਲ ਸਨਮਾਨਿਤ ਕੀਤਾ।
ਚ
ਚੌਧਰੀ ਮੇਲਾ ਰਾਮ ਭੂੰਬਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਲੇਵਾਲ ਵਿਖੇ ਸਨਮਾਨ ਸਮਾਗਮ ਦੌਰਾਨ ਬੱਚਿਆਂ ਦਾ ਸਨਮਾਨ ਕਰਦੇ ਹੋਏ ਮੁੱਖ ਮਹਿਮਾਨ ਤੇ ਪਹੁੰਚੇ ਪਤਵੰਤੇ ਸਕੂਲ ਸਟਾਫ ਦੀ ਤਸਵੀਰ। ਤਸਵੀਰ : ਬੂਥਗੜ੍ਹੀਆ
07-10-2026
ਟੱਪਰੀਆਂ ਖੁਰਦ, 6 ਅਕਤੂਬਰ (ਬੂਥਗੜ੍ਹੀਆ)-ਚੌਧਰੀ ਮੇਲਾ ਰਾਮ ਭੂੰਬਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਲੇਵਾਲ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਸਮਾਗਮ ਵਿਚ ਦਸਵੀਂ ਜਮਾਤ ਵਿਚੋਂ ਪਹਿਲੇ ਸਥਾਨ ’ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਨਕਦ ਰਾਸ਼ੀ ਤੇ ਟਰਾਫੀ ਨਾਲ ਸਨਮਾਨਿਤ ਕੀਤਾ। ਇਹ ਰਾਸ਼ੀ ਤੇ ਐਵਾਰਡ ਡਾ. ਦੇਵ ਰਾਜ ਭੂੰਬਲਾ ਦੇ ਪਰਿਵਾਰ ਵਲੋਂ ਦਿੱਤਾ ਜਾਂਦਾ ਹੈ। 2026 ਦਾ ਡਾ. ਦੇਵ ਰਾਜ ਭੂੰਬਲਾ ਮੈਮੋਰੀਅਲ ਐਵਾਰਡ ਕੁਮਾਰੀ ਏਕਤਾ ਪੁੱਤਰੀ ਭੂਸ਼ਣ ਕੁਮਾਰ ਵਾਸੀ ਸੰਡਰੇਵਾਲ ਨੇ ਪ੍ਰਪਾਤ ਕੀਤਾ। ਇਸ ਵਿਦਿਆਰਥਣ ਨੇ 613/650 ਵਿਚ ਅੰਕ ਪ੍ਰਾਪਤ ਕਰਕੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚੋ 8ਵਾਂ ਸਥਾਨ ਤੇ ਬਲਾਚੌਰ ਤਹਿਸੀਲ ਵਿਚੋਂ ਤੀਸਰਾ ਸਥਾਨ ਹਾਸਿਲ ਕੀਤਾ। ਇਸ ਵਿਦਿਆਰਥਣ ਨੂੰ ਟਰਾਫੀ ਦੇ ਨਾਲ 58,500 ਰੁਪਏ ਦੀ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਦੂਸਰੇ ਸਥਾਨ ’ਤੇ ਰਹੀ ਪਲਕ ਤੇ ਤੀਸਰੇ ਸਥਾਨ ’ਤੇ ਰਹੀ ਮਿਨਾਕਸ਼ੀ ਦਾ ਵੀ ਸਨਮਾਨ ਕੀਤਾ। ਕੁਮਾਰੀ ਏਕਤਾ ਤੇ ਪਲਕ ਨੇ ਸਾਇੰਸ ਵਿਸ਼ੇ ਵਿਚੋਂ 100 ’ਚੋਂ 100 ਅੰਕ ਹਾਸਿਲ ਕਰਕੇ ਸਕੂਲ ਦੇ ਇਤਿਹਾਸ ਵਿਚ ਆਪਣਾ ਨਾਂਅ ਸੁਨਹਿਰੀ ਅੱਖਰਾਂ ਵਿਚ ਦਰਜ ਕੀਤਾ। ਸਮਾਗਮ ਦੌਰਾਨ 6ਵੀਂ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਪਹਿਲੇ, ਦੂਜੇ ਤੇ ਤੀਜੇ ਸਥਾਨ ’ਤੇ ਆਉਣ ਵਾਲੇ ਬੱਚਿਆਂ ਦਾ ਵਿਸ਼ੇਸ਼ ਸਨਮਾਨ ਕੀਤਾ। ਖੇਡਾਂ ਦੇ ਖੇਤਰ ਦੇ ਵਿਚ ਅੰਡਰ 14, ਅੰਡਰ 17, ਅੰਡਰ 19 ਲੜਕੇ ਤੇ ਲੜਕੀਆਂ ਨੇ ਕਬੱਡੀ ਖੇਡ ਵਿਚ ਜ਼ਿਲ੍ਹਾ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਇਨ੍ਹਾਂ ਵਿਦਿਆਰਥੀਆਂ ਦਾ ਵੀ ਸਕੂਲ ਵਲੋਂ ਵਿਸ਼ੇਸ਼ ਸਨਮਾਨ ਕੀਤਾ। ਤਨੀਸ਼ਾ ਸਪੁੱਤਰੀ ਭਗਤ ਓਮ ਪ੍ਰਕਾਸ਼ ਜੋ ਕਿ ਬਾਰ੍ਹਵੀਂ ਦੀ ਵਿਦਿਆਰਥਣ ਹੈ ਉਸ ਨੇ 100 ਮੀਟਰ ਦੌੜ ’ਚ ਜ਼ਿਲ੍ਹਾ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਸਮਾਗਮ ਦੌਰਾਨ ਐਨ. ਸੀ. ਸੀ ਕੈਡਿਟ ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਸਮਾਗਮ ਦੇ ਮੁੱਖ ਮਹਿਮਾਨ ਦੀ ਭੂਮਿਕਾ ਡਾ. ਦੇਵ ਰਾਜ ਭੂੰਬਲਾ ਦੇ ਸਪੁੱਤਰ ਡਾ. ਵਰਿੰਦਰ ਭੂੰਬਲਾ ਤੇ ਸਮਾਜ ਸੇਵੀ ਸਤਪਾਲ ਭੂੰਬਲਾ ਨੇ ਸਾਂਝੇ ਤੌਰ ’ਤੇ ਨਿਭਾਈ। ਸਕੂਲ ਦੇ ਪ੍ਰਿੰਸੀਪਲ ਪਰਮਿੰਦਰ ਭਾਟੀਆ ਨੇ ਸਲਾਨਾ ਰਿਪੋਰਟ ਪੜ੍ਹੀ। ਇਸ ਸਨਮਾਨ ਸਮਾਗਮ ਦੇ ਮੌਕੇ ਸੇਵਾ ਮੁਕਤ ਮੁੱਖ ਅਧਿਆਪਕ ਦਾਤੂ ਰਾਮ ਭੂੰਬਲਾ ਪਿੰਡ ਨਾਨੋਵਾਲ ਦੀ ਤਸਵੀਰ ਤੋਂ ਪਰਦਾ ਹਟਾਇਆ। ਸਕੂਲ ਦੀਆਂ ਵਿਦਿਆਰਥਣਾਂ ਵਲੋਂ ਗਿੱਧਾ ਭੰਗੜਾ ਤੇ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ। ਇਸ ਮੌਕੇ ਡਾ. ਵਰਿੰਦਰ ਭੂੰਬਲਾ, ਸੱਤਪਾਲ ਭੂੰਬਲਾ, ਮਾਸਟਰ ਰਾਮ ਕ੍ਰਿਸ਼ਨ, ਹੈੱਡਮਾਸਟਰ ਰਘੂਵੀਰ ਕਟਾਰੀਆ, ਪ੍ਰਿੰਸੀਪਲ ਵਿਜੇ ਕੁਮਾਰ, ਡਾ. ਧਰਮਵੀਰ, ਪ੍ਰਿੰਸੀਪਲ ਸੁਖਦੇਵ ਭੂੰਬਲਾ, ਹੈੱਡਮਾਸਟਰ ਹਰਪਾਲ ਚੰਦ, ਡਾ. ਯਸ਼ਪਾਲ, ਸਰਪੰਚ ਰਾਮ ਸਰੂਪ ਭੂੰਬਲਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਇਸ ਮੌਕੇ ਸ਼ੰਕਰਦਾਸ ਕਟਾਰੀਆ, ਬਲਬੀਰ ਸਿੰਘਪੁਰ, ਕਾਲਾ ਪ੍ਰਧਾਨ, ਬਲਬੀਰ ਪੰਜਾਬ ਪੁਲਿਸ, ਪ੍ਰਧਾਨ ਹੁਸਨ ਲਾਲ ਝੰਡੂਪੁਰ, ਹਰਨਾਮ ਦਾਸ ਮੁੰਡਣ, ਬਲਦੇਵ ਮੁੰਡਣ, ਪ੍ਰਕਾਸ਼ ਏ. ਐਸ. ਆਈ, ਰਾਜ ਕੁਮਾਰ ਇੰਸਪੈਕਟਰ, ਬਲਰਾਮ ਏਅਰ ਫੋਰਸ, ਗੁਰਮੇਲ ਮਾਲੇਵਾਲ, ਧਰਮਪਾਲ ਪੰਚ ਮਾਲੇਵਾਲ, ਰਾਮ ਸਰੂਪ ਫੌਜੀ, ਕਸ਼ਮੀਰੀ ਲਾਲ ਝੰਡੂਪੁਰ, ਮਾਸਟਰ ਦਵਿੰਦਰ ਕੁਮਾਰ, ਮਾਸਟਰ ਵਿਜੈ ਕੁਮਾਰ, ਪਰਮਿੰਦਰ ਸਿੰਘ ਕੈਂਪਸ ਮੈਨੇਜਰ, ਮੈਡਮ ਅਮਨਪ੍ਰੀਤ, ਮੈਡਮ ਨੀਲਮ ਰਾਣੀ, ਰਾਜ ਕੁਮਾਰੀ, ਨੀਲਮ, ਪ੍ਰਿੰਯਕਾ ਰਾਣੀ, ਸੀਮਾ, ਅਮੀਸ਼ਾ, ਅਨੁਰਾਧਾ, ਹਰੀਸ਼ ਕੁਮਾਰ, ਰਾਮਪਾਲ, ਵਿਜੇ ਕੁਮਾਰ, ਸੰਜਨਾ, ਗੋਰੀ, ਨਵਜੋਤ ਆਦਿ ਹਾਜ਼ਰ ਸਨ। ਸਮਾਗਮ ਦੌਰਾਨ ਮੰਚ ਸੰਚਾਲਕ ਦੀ ਭੂਮਿਕਾ ਮਾਸਟਰ ਰਾਕੇਸ਼ ਕੁਮਾਰ ਬੂਥਗੜ੍ਹ ਵਲੋਂ ਨਿਭਾਈ ਗਈ।