ਸਿੱਧ ਬਾਬਾ ਕੈਂਥਲ ਦੇ ਅਸਥਾਨ ਭੱਦੀ ਵਿਖੇ ਦੂਜਾ ਸੱਭਿਆਚਾਰਕ ਮੇਲਾ ਸਮਾਪਤ
ਬਲਾਚੌਰ, 6 ਅਕਤੂਬਰ (ਨਰੇਸ਼ ਧੌਲ)-ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ਵਿਚ ਬਿਰਾਜਮਾਨ ਸਿੱਧ ਸ੍ਰੀ ਬਾਬਾ ਕੈਂਥਲ ਦੇ ਇਤਿਹਾਸਕ ਅਸਥਾਨ ਪਿੰਡ ਭੱਦੀ ਨਜ਼ਦੀਕ ਗਊਸ਼ਾਲਾ ਸੰਤ ਨਗਰ ਬੂੰਗੜੀ ਵਿਖੇ ਕਰਵਾਇਆ ਦੂਜਾ ਸੱਭਿਆਚਾਰਕ ਮੇਲਾ ਅਮਿੱਟ ਪੈੜਾਂ ਛੱਡਦਾ ਹੋਇਆ ਸਮਾਪਤ ਹੋਇਆ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੌਧਰੀ ਬਾਲੂ ਰਾਮ ਤੇ ਨੀਰਜ ਕੁਮਾਰ ਸੰਨੀ ਦੀ ਯੋਗ ਅਗਵਾਈ ਵਿਚ ਸਮੁੱਚੀ ਟੀਮ ਵਲੋਂ ਪੁਖਤਾ ਪ੍ਰਬੰਧ ਕੀਤੇ ਗਏ ਸਨ।
ਬਲਾਚੌਰ, 6 ਅਕਤੂਬਰ (ਨਰੇਸ਼ ਧੌਲ)-ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ਵਿਚ ਬਿਰਾਜਮਾਨ ਸਿੱਧ ਸ੍ਰੀ ਬਾਬਾ ਕੈਂਥਲ ਦੇ ਇਤਿਹਾਸਕ ਅਸਥਾਨ ਪਿੰਡ ਭੱਦੀ ਨਜ਼ਦੀਕ ਗਊਸ਼ਾਲਾ ਸੰਤ ਨਗਰ ਬੂੰਗੜੀ ਵਿਖੇ ਕਰਵਾਇਆ ਦੂਜਾ ਸੱਭਿਆਚਾਰਕ ਮੇਲਾ ਅਮਿੱਟ ਪੈੜਾਂ ਛੱਡਦਾ ਹੋਇਆ ਸਮਾਪਤ ਹੋਇਆ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੌਧਰੀ ਬਾਲੂ ਰਾਮ ਤੇ ਨੀਰਜ ਕੁਮਾਰ ਸੰਨੀ ਦੀ ਯੋਗ ਅਗਵਾਈ ਵਿਚ ਸਮੁੱਚੀ ਟੀਮ ਵਲੋਂ ਪੁਖਤਾ ਪ੍ਰਬੰਧ ਕੀਤੇ ਗਏ ਸਨ। ਇਸ ਦੂਜੇ ਸੱਭਿਆਚਾਰਕ ਮੇਲੇ ਵਿਚ ਦੋ ਛੋਟੀਆਂ ਬੱਚੀਆਂ ਰਿਧੀ ਧੀਮਾਨ ਤੇ ਭਾਵਿਕਾ ਧੀਮਾਨ ਨੇ ਮੰਗਲਾਚਰਨ ਉਚਾਰਣ ਕਰਨ ਦੇ ਨਾਲ-ਨਾਲ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ। ਧਾਰਮਿਕ ਸਟੇਜ ਦੌਰਾਨ ਸੁਨੀਲ ਭੱਦੀ, ਗੱਗੀ ਮਝੋਟ, ਸੋਨੂੰ ਮੰਗੂਪੁਰ ਵਲੋਂ ਵੀ ਆਪਣੇ ਫਨ ਦਾ ਮੁਜਾਹਰਾ ਕੀਤਾ। ਇਸ ਤੋਂ ਇਲਾਵਾ ਪੰਜਾਬ ਦੇ ਨਾਮਵਰ ਕਲਾਕਾਰ ਪੰਮਾ ਡੂਮੇਵਾਲ ਤੇ ਅਮਨ ਰੋਜੀ ਨੇ ਲੋਕਾਂ ਨੂੰ ਆਪਣੇ ਗਾਣਿਆਂ ਨਾਲ ਕੀਲ ਕੇ ਰੱਖ ਦਿੱਤਾ। ਮੁੱਖ ਮਹਿਮਾਨ ਵਜੋਂ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਨੇ ਸ਼ਿਰਕਤ ਕੀਤੀ। ਮੇਲੇ ਵਿਚ ਵਿਸ਼ੇਸ਼ ਤੌਰ ’ਤੇ ਬਾਬਾ ਕਰੋਲਗੜ੍ਹ ਪ੍ਰਬੰਧਕ ਕਮੇਟੀ ਘਾਹੀ ਮਾਜਰਾ, ਬਾਬਾ ਜੰਬੂਜੀਤ ਪ੍ਰਬੰਧਕ ਕਮੇਟੀ ਮਾਲੇਵਾਲ, ਬਾਬਾ ਝਿੜੀ ਪ੍ਰਬੰਧਕ ਕਮੇਟੀ ਸਹਿਬਾਜਪੁਰ, ਸ਼ਿਵ ਕਾਵੜ ਮੰਡਲੀ ਸੇਵਾਦਾਰ ਕਮੇਟੀ ਨਾਨੋਵਾਲ ਕੰਢੀ ਵਲੋਂ ਜਿਥੇ ਹਾਜ਼ਰੀ ਭਰੀ ਗਈ ਉਥੇ ਹੀ ਮੇਲੇ ਦੇ ਸੁਚੱਜੇ ਪ੍ਰਬੰਧ ਲਈ ਭਰਪੂਰ ਸਹਿਯੋਗ ਕੀਤਾ। ਲੰਗਰ ਦੀ ਸੇਵਾ ਬਾਬਾ ਕਰੋਲਗੜ੍ਹ ਸੇਵਾਦਾਰ ਕਮੇਟੀ ਵਲੋਂ ਨਿਭਾਈ ਗਈ। ਸ੍ਰੀ ਬਾਬਾ ਕੈਂਥਲ ਕਮੇਟੀ ਦੇ ਪ੍ਰਧਾਨ ਚੌਧਰੀ ਬਾਲੂ ਰਾਮ ਚੌਹਾਨ ਵਲੋਂ ਸਮਾਜ ਸੇਵੀਆਂ, ਸੰਤਾਂ ਮਹਾਂਪੁਰਸ਼ਾਂ, ਕਲਾਕਾਰਾਂ, ਰਾਜਨੀਤਕ ਪਾਰਟੀਆਂ ਦੇ ਆਗੂਆਂ, ਧਾਰਮਿਕ ਸ਼ਖ਼ਸੀਅਤਾਂ ਤੇ ਸੰਗਤਾਂ ਦਾ ਮੇਲੇ ਵਿਚ ਪਹੁੰਚਣ ਅਤੇ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ, ਠੇਕੇਦਾਰ ਜਿੰਦਰ ਧੋਲ ਚੈਅਰਮੈਨ, ਡਾਕਟਰ ਭੁਪਿੰਦਰ ਸਿੰਘ ਸੂਰੀ ਹਸਪਤਾਲ ਬਲਾਚੌਰ, ਡਾਕਟਰ ਸੁਰਜੀਤ ਸਿੰਘ ਰੋਪੜ, ਐਡਵੋਕੇਟ ਸੰਜੀਵ ਚੇਚੀ ਚੈਅਰਮੈਨ ਜ਼ਿਲ੍ਹਾ ਪਲਾਨਿੰਗ ਬੋਰਡ, ਚੇਅਰਮੈਨ ਸੇਠੀ ਉਧਨਵਾਲ, ਚੇਅਰਮੈਨ ਮੰਡੀਕਰਨ ਬੋਰਡ ਸਮਾਜ ਸੇਵੀ ਚੌਧਰੀ ਕਮਲ ਚੌਹਾਨ ਦੇ ਭਰਾ ਉਂਕਾਰ ਚੌਹਾਨ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਲੱਕੀ, ਸੰਦੀਪ ਭਾਟੀਆ ਸੋਨੂੰ ਭਾਜਪਾ ਆਗੂ, ਅਰੋੜਾ ਪੀ. ਪੀ. ਸਮਾਜ ਸੇਵੀ, ਚੌਧਰੀ ਸੁਭਾਸ਼ ਚੰਦਰ ਸਰਪੰਚ ਲੰਬੂਆ, ਅਸ਼ਵਨੀ ਕੁਮਾਰ ਸਰਪੰਚ ਭਾਣੇਵਾਲ, ਦਵਿੰਦਰ ਸਰਪੰਚ ਸਹਿਬਾਜਪੁਰ, ਪਿਆਰਾ ਲਾਲ ਸਰਪੰਚ ਭੱਦੀ, ਕੇਵਲ ਕ੍ਰਿਸ਼ਨ ਚੌਹਾਨ ਸਰਪੰਚ ਨਾਨੋਵਾਲ, ਹੀਰਾ ਲਾਲ ਸਰਪੰਚ ਮਝੋਟ, ਚੌਧਰੀ ਪ੍ਰਵੀਨ ਕੁਮਾਰ ਸਰਪੰਚ ਟਕਾਰਲਾ, ਰਾਜੂ ਬੂੰਗੜੀ ਸਾਬਕਾ ਸੰਮਤੀ ਮੈਂਬਰ, ਠੇਕੇਦਾਰ ਤੇਜ ਲਾਲ ਚੀਟੂ ਮੋਜੋਵਾਲ ਨੰਗਲ, ਵਿਸ਼ਾਲ ਸੋਨੀ ਭਨੂਪਲੀ, ਟੀਨੂੰ ਅਨੰਦ ਬਲਾਚੌਰ, ਅਮਨ ਖੁੱਲਰ ਲਲੈਹੜੀ ਹਿਮਾਚਲ, ਗੁਰਮੇਲ ਚੰਦ, ਰਾਮ ਕੁਮਾਰ, ਦੇਵ ਰਾਜ, ਅਸ਼ੋਕ ਕੁਮਾਰ, ਸੋਮ ਨਾਥ ਸੋਮੀ, ਡਾ. ਨਰੇਸ਼, ਕੇਵਲ ਕ੍ਰਿਸ਼ਨ, ਮਹਿੰਦਰ ਪਾਲ, ਜਗਨ ਨਾਥ ਜੱਗੂ, ਕੀਮਤੀ ਲਾਲ, ਮੋਹਨ ਲਾਲ ਭੰਡਾਰੀ, ਅਸ਼ੋਕ ਭੰਡਾਰੀ, ਭਗਤ ਕੁੰਦਨ ਲੰਬੂਆਂ, ਰਿੰਕੂ ਬਾਬਾ, ਜੱਸੀ ਡੀ ਆਰ ਫੀਲਿੰਗ ਸਟੇਸ਼ਨ, ਰਕੇਸ਼ ਕੁਮਾਰ ਪਾਂਧੀ ਫੀਲਿੰਗ ਸਟੇਸ਼ਨ, ਅਸ਼ਵਨੀ ਕੁਮਾਰ ਚੇਚੀ ਜਾਲ ਫੈਕਟਰੀ, ਕੇਵਲ ਕ੍ਰਿਸ਼ਨ ਰਿਟਾਇਰਡ ਇੰਸਪੈਕਟਰ, ਰਾਧਾ ਚੌਹਾਨ , ਚਮਨ ਸਿੰਘ ਡਾਇਰੈਕਟਰ ਰੈੱਡ ਕਰਾਸ, ਬਲਜੀਤ ਕੌਰ ਮੱਲਪੁਰ, ਸ਼ਸ਼ੀ ਬਾਲਾ ਰਿਟਾ. ਪਿੰ੍ਰਸੀਪਲ, ਰਵਿੰਦਰ ਛੱਲਾ ਪੰਜਾਬ ਲਾਈਵ ਟੀ. ਵੀ, ਬਲਵੰਤ ਕੁਮਾਰ ਸੋਨੀ ਟੈਂਟ ਸਰਵਿਸ, ਸ਼ਾਮਾ ਸਾਊਂਡ ਨੂਰਪੁਰ, ਮਿੰਟੂ ਸਾਊਂਡ ਚੱਬੇਵਾਲ, ਸਟੇਜ ਦੀ ਭੂਮਿਕਾ ਸੁਨੀਲ ਭਾਰਦਵਾਜ ਸ੍ਰੀ ਅਨੰਦਪੁਰ ਸਾਹਿਬ ਵਲੋਂ ਨਿਭਾਈ ਗਈ।