07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਪਰਗਟ ਸਿੰਘ ਬਣੇ ਫੁੱਲਬੈਕ ਤੋਂ ਸਟਰਾਈਕਰ-ਆਦੋਆਣਾ

ਜਾਡਲਾ, 6 ਅਕਤੂਬਰ (ਹਰਕੰਵਲ ਸਿੰਘ ਕੌਲਗੜ੍ਹ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਨਵੇਂ ਪ੍ਰਧਾਨ ਵਜੋਂ ਪਰਗਟ ਸਿੰਘ ਦੀ ਨਿਯੁਕਤੀ ਦਾ ਸਵਾਗਤ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਨਵੀਨ ਚੌਧਰੀ ਆਦੋਆਣਾ ਨੇ ਕੇਂਦਰੀ ਕਾਂਗਰਸ ਲੀਡਰਸ਼ਿਪ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਨੂੰ ਨਵਾਂ ਕਪਤਾਨ ਮਿਲਿਆ ਹੈ , ਜੋ ਹਾਕੀ ਦੇ ਮੈਦਾਨ ਵਿਚ ਫੁੱਲਬੈਕ ਦੀ ਭੂਮਿਕਾ ਨਿਭਾਉਂਦਾ ਰਿਹਾ ਹੈ, ਪਰ ਹੁਣ ਸਿਆਸੀ ਮੈਦਾਨ ਵਿਚ ਸਟਰਾਈਕਰ ਵਜੋਂ ਅੱਗੇ ਹੋ ਕੇ ਖੇਡੇਗਾ।

Ad Position 21
No active advertisement
ਅਜੀਤ ਡੈਸਕ 07-10-2026
ਜਾਡਲਾ, 6 ਅਕਤੂਬਰ (ਹਰਕੰਵਲ ਸਿੰਘ ਕੌਲਗੜ੍ਹ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਨਵੇਂ ਪ੍ਰਧਾਨ ਵਜੋਂ ਪਰਗਟ ਸਿੰਘ ਦੀ ਨਿਯੁਕਤੀ ਦਾ ਸਵਾਗਤ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਨਵੀਨ ਚੌਧਰੀ ਆਦੋਆਣਾ ਨੇ ਕੇਂਦਰੀ ਕਾਂਗਰਸ ਲੀਡਰਸ਼ਿਪ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਨੂੰ ਨਵਾਂ ਕਪਤਾਨ ਮਿਲਿਆ ਹੈ , ਜੋ ਹਾਕੀ ਦੇ ਮੈਦਾਨ ਵਿਚ ਫੁੱਲਬੈਕ ਦੀ ਭੂਮਿਕਾ ਨਿਭਾਉਂਦਾ ਰਿਹਾ ਹੈ, ਪਰ ਹੁਣ ਸਿਆਸੀ ਮੈਦਾਨ ਵਿਚ ਸਟਰਾਈਕਰ ਵਜੋਂ ਅੱਗੇ ਹੋ ਕੇ ਖੇਡੇਗਾ। ਨਵੀਨ ਚੌਧਰੀ ਨੇ ਕਸਬਾ ਜਾਡਲਾ ਵਿਖ਼ੇ ਗੱਲ ਕਰਦਿਆਂ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਚਿਆ ਸਮਾਂ ਬਹੁਤ ਮਹੱਤਵਪੂਰਨ ਹੈ ਅਤੇ ਇਸ ਦੌਰਾਨ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਕਰਨ, ਵਰਕਰਾਂ ਨੂੰ ਲਾਮਬੰਦ ਕਰਨ ਅਤੇ ਲੋਕਾਂ ਨਾਲ ਸੰਪਰਕ ਵਧਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪਰਗਟ ਸਿੰਘ ਦੀ ਅਗਵਾਈ ਹੇਠ ਕਾਂਗਰਸ ਚੋਣ ਮੈਦਾਨ ਵਿਚ ਆਪਣੀ ਰਣਨੀਤੀ ਅਤੇ ਸਿਆਸੀ ਏਜੰਡਾ ਲੋਕਾਂ ਸਾਹਮਣੇ ਰੱਖੇਗੀ।
Ad Position 22
No active advertisement
ਪਿਛਲੀ ਖ਼ਬਰ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਸਵੱਛਤਾ ਅਭਿਆਨ 2026 ਕਰਵਾਇਆ ਅਗਲੀ ਖ਼ਬਰ ਸਿੱਧ ਬਾਬਾ ਕੈਂਥਲ ਦੇ ਅਸਥਾਨ ਭੱਦੀ ਵਿਖੇ ਦੂਜਾ ਸੱਭਿਆਚਾਰਕ ਮੇਲਾ ਸਮਾਪਤ
Ad Position 24