11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਪੀ. ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੱਤੇਵਾਲ ਵਿਖੇ ਮੈਗਾ ਪੀ. ਟੀ. ਐੱਮ. ਤੇ ਐੱਸ. ਐੱਮ. ਸੀ. ਮੀਟਿੰਗ ਕਰਵਾਈ

ਰੱਤੇਵਾਲ, 10 ਅਕਤੂਬਰ (ਅਸ਼ੋਕ ਕੁਮਾਰ ਲੀਲ)-ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਤੇ ਸਕੂਲ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਇਥੋਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰੱਤੇਵਾਲ ਵਿਖੇ ‘ਮੈਗਾ ਪੀ. ਟੀ.

Ad Position 21
No active advertisement
ਪੀ. ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੱਤੇਵਾਲ ਵਿਖੇ ਮੈਗਾ ਪੀ. ਟੀ. ਐੱਮ. ਦੀ ਤਸਵੀਰ। 11-10-2026
ਰੱਤੇਵਾਲ, 10 ਅਕਤੂਬਰ (ਅਸ਼ੋਕ ਕੁਮਾਰ ਲੀਲ)-ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਤੇ ਸਕੂਲ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਇਥੋਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰੱਤੇਵਾਲ ਵਿਖੇ ‘ਮੈਗਾ ਪੀ. ਟੀ. ਐੱਮ. (ਮਾਪੇ-ਅਧਿਆਪਕ ਮਿਲਣੀ) ਤੇ ਵਿਸ਼ੇਸ਼ ਮੈਗਾ ਐੱਸ. ਐੱਮ. ਸੀ. (ਸਕੂਲ ਪ੍ਰਬੰਧਨ ਕਮੇਟੀ) ਮੀਟਿੰਗ’ ਦਾ ਪ੍ਰਬੰਧ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਮਾਪਿਆਂ ਅਤੇ ਕਮੇਟੀ ਮੈਂਬਰਾਂ ਨੇ ਸ਼ਿਰਕਤ ਕਰਕੇ ਬੱਚਿਆਂ ਦੀ ਪੜ੍ਹਾਈ ਅਤੇ ਸਕੂਲ ਦੀ ਬਿਹਤਰੀ ਲਈ ਅਹਿਮ ਵਿਚਾਰ-ਵਟਾਂਦਰਾ ਕੀਤਾ। ਪ੍ਰੋਗਰਾਮ ਵਿਚ ਪੰਜਾਬ ਸਕੂਲ ਸਿੱਖਿਆ ਬੋਰਡ (ਸੈਕੰਡਰੀ ਐਜੂਕੇਸ਼ਨ) ਦੇ ਅਸਿਸਟੈਂਟ ਡਾਇਰੈਕਟਰ, ਪ੍ਰਿੰਸੀਪਲ ਜਸਜੀਤ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਜਸਜੀਤ ਸਿੰਘ ਨੇ ਕਿਹਾ ਕਿ ਬੱਚਿਆਂ ਦੇ ਸੁਨਹਿਰੀ ਭਵਿੱਖ ਅਤੇ ਮਿਆਰੀ ਸਿੱਖਿਆ ਲਈ ਮਾਪਿਆਂ, ਅਧਿਆਪਕਾਂ ਅਤੇ ਐੱਸ.ਐੱਮ.ਸੀ. ਦਾ ਆਪਸੀ ਤਾਲਮੇਲ ਹੋਣਾ ਬਹੁਤ ਜ਼ਰੂਰੀ ਹੈ। ਸਕੂਲ ਦੇ ਕਾਰਜਕਾਰੀ ਮੁਖੀ ਵਰਿੰਦਰਪਾਲ ਸਿੰਘ ਨੇ ਆਏ ਹੋਏ ਸਾਰੇ ਮਾਪਿਆਂ ਤੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ। ਕਾਰਜਕਾਰੀ ਮੁਖੀ ਵਰਿੰਦਰਪਾਲ ਸਿੰਘ ਨੇ ਅੱਗੇ ਕਿਹਾ ਕਿ ਜਿਹੜੇ ਮਾਪੇ ਪੀ. ਟੀ. ਐੱਮ. ਵਿਚ ਘੱਟ ਆਉਂਦੇ ਹਨ ਜਾਂ ਸਕੂਲ ਦੇ ਵਟਸਐਪ ਗਰੁੱਪਾਂ ਨਾਲ ਨਹੀਂ ਜੁੜੇ ਹੋਏ, ਉਨ੍ਹਾਂ ਨੂੰ ਗਰੁੱਪਾਂ ਵਿਚ ਸ਼ਾਮਿਲ ਕਰਨ ਤੇ ਉਨ੍ਹਾਂ ਤੱਕ ਪਹੁੰਚ ਕਰਨ ਦੀ ਵਿਸ਼ੇਸ਼ ਰਣਨੀਤੀ ਤਿਆਰ ਕੀਤੀ ਗਈ ਹੈ। ਇਸ ਮੌਕੇ ਐੱਸ. ਐੱਮ. ਸੀ. ਦੇ ਚੇਅਰਮੈਨ ਪਿੰਕਾ ਕੁਮਾਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਕਮੇਟੀ ਮੈਂਬਰਾਂ ਨੇ ਆਪਣੀ ਟ੍ਰੇਨਿੰਗ ਦੌਰਾਨ ਸਿੱਖੀਆਂ ਗੱਲਾਂ ਨੂੰ ਅਮਲ ਵਿਚ ਲਿਆਉਣ ਦਾ ਪੂਰਾ ਪ੍ਰਣ ਲਿਆ ਹੈ। ਚੇਅਰਮੈਨ ਪਿੰਕਾ ਕੁਮਾਰ ਨੇ ਭਰੋਸਾ ਦਿਵਾਇਆ ਕਿ ਨਿਰੀਖਣ ਤੋਂ ਬਾਅਦ ਸਕੂਲ ਦੀਆਂ ਲੋੜਾਂ ਮੁਤਾਬਿਕ ਪਛਾਣੇ ਗਏ 1-2 ਤਰਜੀਹੀ ਕੰਮਾਂ ਨੂੰ ਜਲਦ ਹੀ ਪੂਰਾ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਦੇਨੋਵਾਲ ਦੀ ਛਿੰਝ 15 ਨੂੰ-ਬਿੱਟੂ ਬਾਬਾ ਅਗਲੀ ਖ਼ਬਰ ਡਾਕਟਰ ਸਤਵਿੰਦਰ ਪਾਲ ਬਿੱਟੂ ਲਗਾਏ ਬੰਗਾ ਹਲਕੇ ਦੇ ਇੰਚਾਰਜ
Ad Position 24