ਸਰਕਾਰੀ ਪ੍ਰਾਇਮਰੀ ਸੁਪਰ ਸਮਾਰਟ ਸਕੂਲ ਬਹਿਰਾਮ ਵਿਖੇ ਅਧਿਆਪਕ-ਮਾਪੇ ਮਿਲਣੀ ਕਰਵਾਈ
ਬਹਿਰਾਮ, 11 ਅਕਤੂਬਰ (ਨਛੱਤਰ ਸਿੰਘ ਬਹਿਰਾਮ)-ਸਰਕਾਰੀ ਪ੍ਰਾਇਮਰੀ ਸੁਪਰ ਸਮਾਰਟ ਸਕੂਲ ਬਹਿਰਾਮ ਵਿਖੇ ਮੁੱਖ ਅਧਿਆਪਕ ਵਿਜੈ ਕੁਮਾਰ ਸਟੇਟ ਐਵਾਰਡੀ ਦੀ ਅਗਵਾਈ ਵਿਚ ਅਧਿਆਪਕ-ਮਾਪੇ ਮਿਲਣੀ ਕਰਾਈ ਗਈ। ਉਪਰੰਤ ਸਕੂਲ ਮੁਖੀ ਵਿਜੇ ਕੁਮਾਰ ਵਲੋਂ ਆਏ ਹੋਏ ਸਮੂਹ ਮਾਪਿਆਂ ਨੂੰ ਜੀ ਆਇਆਂ ਕਿਹਾ ਤੇ ਧੰਨਵਾਦ ਕੀਤਾ।
ਬਹਿਰਾਮ, 11 ਅਕਤੂਬਰ (ਨਛੱਤਰ ਸਿੰਘ ਬਹਿਰਾਮ)-ਸਰਕਾਰੀ ਪ੍ਰਾਇਮਰੀ ਸੁਪਰ ਸਮਾਰਟ ਸਕੂਲ ਬਹਿਰਾਮ ਵਿਖੇ ਮੁੱਖ ਅਧਿਆਪਕ ਵਿਜੈ ਕੁਮਾਰ ਸਟੇਟ ਐਵਾਰਡੀ ਦੀ ਅਗਵਾਈ ਵਿਚ ਅਧਿਆਪਕ-ਮਾਪੇ ਮਿਲਣੀ ਕਰਾਈ ਗਈ। ਉਪਰੰਤ ਸਕੂਲ ਮੁਖੀ ਵਿਜੇ ਕੁਮਾਰ ਵਲੋਂ ਆਏ ਹੋਏ ਸਮੂਹ ਮਾਪਿਆਂ ਨੂੰ ਜੀ ਆਇਆਂ ਕਿਹਾ ਤੇ ਧੰਨਵਾਦ ਕੀਤਾ। ਉਨ੍ਹਾਂ ਨੇ ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹੀਆ ਵੱਖ -ਵੱਖ ਸਕੀਮਾਂ ਬਾਰੇ ਵਿਸਥਾਰ ਸਾਹਿਤ ਜਾਣਕਾਰੀ ਦਿੱਤੀ। ਬੱਚਿਆਂ ਦੀ ਪ੍ਰਗਤੀ, ਸਕੂਲ ਦੀਆਂ ਪ੍ਰਾਪਤੀਆਂ, ਵੱਖ-ਵੱਖ ਗ੍ਰਾਂਟਾ, ਮਿਡ-ਡੇ-ਮੀਲ, ਬੱਚਿਆਂ ਦੀ ਹਾਜ਼ਰੀ ਅਤੇ ਸਕੂਲ ਵਿਚ ਅਧਿਆਪਕਾਂ ਦੀ ਘਾਟ ਬਾਰੇ ਵੀ ਦੱਸਿਆ ਗਿਆ। ਆਏ ਹੋਏ ਮਾਪਿਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ। ਵਿਭਾਗ ਵਲੋਂ ਦਿੱਤੇ ਸਨਮਾਨ ਪੱਤਰ ਤੇ ਵਿਭਾਗੀ ਨਵੀਂ ਜਾਣਕਾਰੀ ਦੇ ਪੇਪਰ ਵੀ ਦਿੱਤੇ ਗਏ। ਇਸ ਮੌਕੇ ਸਟੇਟ ਐਵਾਰਡੀ ਵਿਜੈ ਕੁਮਾਰ ਸਕੂਲ ਮੁਖੀ, ਮੈਡਮ ਸੁਖਵਿੰਦਰ ਕੌਰ, ਅਜੈ ਕੁਮਾਰ, ਨਿਸ਼ਾ, ਨਿਰਮਲਾ, ਜਗਦੀਸ਼ ਕੌਰ, ਕਮਲਾ ਦੇਵੀ, ਵਿਜੈ ਰਾਣੀ, ਬਲਜੀਤ ਕੌਰ, ਸੰਦੀਪ ਕੁਮਾਰ, ਸੰਦੀਪ ਕੁਮਾਰ ਥਾਪਰ, ਬਲਵਿੰਦਰ ਕੌਰ, ਮੰਜੂ, ਸੋਨੀਆਂ, ਰੀਨਾ ਰਾਣੀ, ਸੰਦੀਪ ਕੌਰ, ਦਲਜੀਤ ਕੌਰ ਆਂਗਣਵਾੜੀ ਵਰਕਰ, ਸੁਰਿੰਦਰ ਕੌਰ, ਜਗਨਨਾਥ, ਅਮਨਦੀਪ ਕੌਰ, ਹੀਨਾ, ਸੁੱਖਵਿੰਦਰ ਕੌਰ, ਭੁਪਿੰਦਰ ਕੌਰ, ਨੇਹਾ, ਸੁਮਨ, ਜੇਤੂਨ, ਫੂਲ ਕਾਲੀ, ਨਰਿੰਦਰ ਕੌਰ, ਲਵਪ੍ਰੀਤ ਕੌਰ, ਗੁੰਜਨ, ਸੁਖਪ੍ਰੀਤ ਕੌਰ, ਸ਼ਾਂਤੀ ਦੇਵੀ, ਮਨਜੀਤ ਕੌਰ, ਰਾਜਵੰਤ ਕੌਰ ਕਮਲਜੀਤ ਕੌਰ, ਸੰਜੇ ਆਦਿ ਹਾਜ਼ਰ ਸਨ।