ਨੌਰਾ ਵਿਖੇ ਸਾਲਾਨਾ ਮਹਾਨ ਗੁਰਮਤਿ ਸਮਾਗਮ ਕਰਵਾਇਆ
ਪੱਲੀ ਝਿੱਕੀ, 11 ਅਕਤੂਬਰ (ਕੁਲਦੀਪ ਸਿੰਘ ਪਾਬਲਾ)-ਬਾਬਾ ਨੰਦ ਸਿੰਘ ਜੀ ਤੇ ਬਾਬਾ ਗੁਲਾਬ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਸਾਲਾਨਾ ਮਹਾਨ ਗੁਰਮਤਿ ਸਮਾਗਮ ਗੁਰਦੁਆਰਾ ਗੁਲਾਬ ਆਸ਼ਰਮ ਠਾਠ ਨਾਨਕਸਰ ਨੌਰਾ ਵਿਖੇ ਸ਼ਰਧਾ ਪੂਰਵਕ ਨਾਲ ਮਨਾਇਆ। ਇਸ ਸੰਬੰਧੀ ਸੰਤ ਬਾਬਾ ਜਰਨੈਲ ਸਿੰਘ ਨੌਰਾ ਨੇ ਦੱਸਿਆ ਕਿ 6 ਅਕਤੂਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਨ ਉਪਰੰਤ ਜਿਨ੍ਹਾਂ ਦੇ ਭੋਗ 8 ਅਕਤੂਬਰ ਨੂੰ ਪਾਏ ਗਏ।
ਪੱਲੀ ਝਿੱਕੀ, 11 ਅਕਤੂਬਰ (ਕੁਲਦੀਪ ਸਿੰਘ ਪਾਬਲਾ)-ਬਾਬਾ ਨੰਦ ਸਿੰਘ ਜੀ ਤੇ ਬਾਬਾ ਗੁਲਾਬ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਸਾਲਾਨਾ ਮਹਾਨ ਗੁਰਮਤਿ ਸਮਾਗਮ ਗੁਰਦੁਆਰਾ ਗੁਲਾਬ ਆਸ਼ਰਮ ਠਾਠ ਨਾਨਕਸਰ ਨੌਰਾ ਵਿਖੇ ਸ਼ਰਧਾ ਪੂਰਵਕ ਨਾਲ ਮਨਾਇਆ। ਇਸ ਸੰਬੰਧੀ ਸੰਤ ਬਾਬਾ ਜਰਨੈਲ ਸਿੰਘ ਨੌਰਾ ਨੇ ਦੱਸਿਆ ਕਿ 6 ਅਕਤੂਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਨ ਉਪਰੰਤ ਜਿਨ੍ਹਾਂ ਦੇ ਭੋਗ 8 ਅਕਤੂਬਰ ਨੂੰ ਪਾਏ ਗਏ। ਉਪਰੰਤ ਲੜੀਵਾਰ ਦੂਜੇ ਸ੍ਰੀ ਅਖੰਡ ਪਾਠ ਆਰੰਭ ਕੀਤੇ ਗਏ ਅਤੇ 10 ਅਕਤੂਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ। ਜਿਸ ’ਚ ਸੰਤ ਬਾਬਾ ਸਤਨਾਮ ਸਿੰਘ ਨਾਨਕਸਰ ਵਾਲੇ, ਸੰਤ ਬਾਬਾ ਪੰਜਾਬ ਸਿੰਘ ਮਾਧੁਪੁਰ ਵਾਲੇ, ਸੰਤ ਬਾਬਾ ਰਣਜੀਤ ਸਿੰਘ ਛਪਾਰ ਵਾਲੇ, ਭਾਈ ਬਲਦੇਵ ਸਿੰਘ ਵਡਾਲਾ ਸਾਬਕਾ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ, ਹਰੀ ਦਰਬਾਰ ਸੰਗੀਤ ਵਿਦਿਆਲਾ ਅਟਾਰੀ ਵਾਲੇ ਤੇ ਭਾਈ ਰਾਮ ਸਿੰਘ ਹਜੂਰੀ ਰਾਗੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਾਲਿਆਂ ਨੇ ਕੀਰਤਨ ਅਤੇ ਕਥਾ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਸਮਾਗਮ ਦੌਰਾਨ ਖੂਨਦਾਨ ਕੈਂਪ ਦਾ ਉਦਘਾਟਨ ਸੰਤ ਬਾਬਾ ਜਰਨੈਲ ਸਿੰਘ ਨੇ ਕੀਤਾ। ਕੈਂਪ ਵਿਚ ਖੂਨਦਾਨ ਪ੍ਰੇਮੀਆਂ ਵਲੋਂ ਖੂਨਦਾਨ ਕੀਤਾ। ਇਸ ਮੌਕੇ ਜਥੇਦਾਰ ਬਾਬਾ ਮਲਕੀਤ ਸਿੰਘ ਮਿਸਲ ਸ਼ਹੀਦਾਂ, ਬਾਬਾ ਹਨੁਮਾਨ ਸਿੰਘ ਗੜ੍ਹਸ਼ੰਕਰ ਵਾਲੇ, ਜਥੇਦਾਰ ਬਾਬਾ ਨਾਗਪਾਲ ਸਿੰਘ ਫਗਵਾੜਾ, ਬਾਬਾ ਨਛੱਤਰ ਸਿੰਘ ਅਲਾਚੌਰ, ਸੰਤ ਬਾਬਾ ਜਗਤਾਰ ਸਿੰਘ ਰੋਪੜ, ਸੰਤ ਬਾਬਾ ਸਰਬਜੀਤ ਸਿੰਘ ਠੱਕਰਵਾਲ ਵਾਲੇ, ਸੰਤ ਬਾਬਾ ਤਾਰਾ ਸਿੰਘ ਕੁਟੀਆ ਵਾਲੇ, ਮਾਤਾ ਦਲਜੀਤ ਕੌਰ ਪੰਡੋਰੀ ਲੱਧਾ ਸਿੰਘ, ਭਾਈ ਸਰਬਜੀਤ ਸਿੰਘ ਸੁੱਜੋ, ਸੰਤ ਬਾਬਾ ਅਮਰੀਕ ਸਿੰਘ ਮਹਿਤਪੁਰ ਉਲੱਦਣੀ, ਸੰਤ ਸੁਰਜੀਤ ਦੀਦ ਸ਼ਾਹ ਪ੍ਰਨਾਮ ਤੇ ਸੇਵਾਦਾਰ, ਭਾਈ ਪਰਮਜੀਤ ਸਿੰਘ ਕਥਾਵਾਚਕ ਗੁਰਦੁਆਰਾ ਚਰਨ ਕੰਵਲ ਸਾਹਿਬ ਬੰਗਾ, ਭਾਈ ਪਲਵਿੰਦਰ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਚਰਨ ਕੰਵਲ ਬੰਗਾ, ਬਾਬਾ ਰੇਸ਼ਮ ਸਿੰਘ ਬੰਗਾ, ਸੰਤ ਬਾਬਾ ਗੁਰਦਿਆਲ ਸਿੰਘ ਕੰਗਰੌੜ, ਸੰਤ ਬਾਬਾ ਮੱਖਣ ਸਿੰਘ ਟੂਟੋਮਜ਼ਾਰਾ, ਬਾਬਾ ਬਲਵੀਰ ਸਿੰਘ ਟੂਟੋਮੁਜਾਰਾ, ਭਾਈ ਹਰਬੰਸ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਸੰਤ ਬਾਬਾ ਤਰਨਵੀਰ ਸਿੰਘ ਕਾਹਮੇ ਵਾਲੇ, ਭਾਈ ਸਾਹਿਬ ਗੁਰਪ੍ਰੀਤ ਸਿੰਘ ਸ੍ਰੀ ਅਨੰਦਪੁਰ ਸਾਹਿਬ ਵਾਲੇ, ਬੀਬੀ ਗੁਰਿੰਦਰ ਕੌਰ ਬਾਹੜੋਵਾਲ ਵਾਲਿਆਂ ਨੇ ਅਤੇ ਸਮੂਹ ਸੰਗਤਾਂ ਨੇ ਇਸ ਸਮਾਗਮ ਦੌਰਾਨ ਹਾਜ਼ਰੀ ਲਗਵਾਈ।