ਸੇਵਾ ਕੇਂਦਰ ਬਹਿਰਾਮ ’ਚ ਚੋਰੀ
ਬਹਿਰਾਮ, 21 ਅਕਤੂਬਰ (ਨਛੱਤਰ ਸਿੰਘ ਬਹਿਰਾਮ)-ਬੀਤੀ ਰਾਤ ਸੇਵਾ ਕੇਂਦਰ ਬਹਿਰਾਮ ਵਿੱਚ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਇੰਚਾਰਜ ਸਤਵੀਰ ਸਿੰਘ ਤੇ ਇਸਮਾਇਲ ਨੇ ਦੱਸਿਆ ਕਿ ਬੀਤੀ ਰਾਤ ਨੂੰ ਕੇਂਦਰ ਦਾ ਮੁੱਖ ਦਰਵਾਜਾ ਤੋੜਕੇ ਕਿਸੇ ਨੇ ਲੈਪਟਪ, ਪ੍ਰਿੰਟਰ, ਐਲ.
ਬਹਿਰਾਮ, 21 ਅਕਤੂਬਰ (ਨਛੱਤਰ ਸਿੰਘ ਬਹਿਰਾਮ)-ਬੀਤੀ ਰਾਤ ਸੇਵਾ ਕੇਂਦਰ ਬਹਿਰਾਮ ਵਿੱਚ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਇੰਚਾਰਜ ਸਤਵੀਰ ਸਿੰਘ ਤੇ ਇਸਮਾਇਲ ਨੇ ਦੱਸਿਆ ਕਿ ਬੀਤੀ ਰਾਤ ਨੂੰ ਕੇਂਦਰ ਦਾ ਮੁੱਖ ਦਰਵਾਜਾ ਤੋੜਕੇ ਕਿਸੇ ਨੇ ਲੈਪਟਪ, ਪ੍ਰਿੰਟਰ, ਐਲ.ਸੀ.ਡੀ, ਜਨਰੇਟਰ ਬੈਟਰੀ, ਲੈਮੀਨੇਸ਼ਨ ਮਸ਼ੀਨ ਆਦਿ ਚੋਰੀ ਕਰ ਲਏ ਹਨ। ਇਹ ਵੀ ਜਿਕਰਯੋਗ ਹੈ ਕਿ ਕੇਂਦਰ ਦਾ ਸਾਰਾ ਰਿਕਾਰਡ ਵੀ ਫਰੋਲਾ-ਫਰਾਲੀ ਕੀਤਾ ਗਿਆ। ਇਸ ਸਬੰਧੀ ਪੁਲਿਸ ਥਾਣਾ ਬਹਿਰਾਮ ਨੂੰ ਸੂਚਨਾ ਦੇ ਦਿੱਤੀ ਗਈ ਹੈ, ਜਿਨ੍ਹਾਂ ਚੋਰਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ।