22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਵਧੀਕ ਜ਼ਿਲ੍ਹਾ ਚੋਣ ਅਫਸਰ ਵਲੋ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ

ਨਵਾਂਸ਼ਹਿਰ, 21 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਭਾਰਤ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀ ਦੀ ਸਪੈਸ਼ਲ ਸਰਸਰੀ ਸੁਧਾਈ-2027 ਦਾ ਸ਼ੈਡਿਊਲ ਜਾਰੀ ਕਰ ਦਿੱਤਾ ਗਿਆ ਹੈ, ਜਿਸ ਅਨੁਸਾਰ ਵੋਟਰ ਸੂਚੀ ਦੀ ਮੁਢੱਲੀ ਪ੍ਰਕਾਸ਼ਨਾ 12 ਨਵੰਬਰ ਨੂੰ ਕੀਤੀ ਜਾਣੀ ਹੈ ਅਤੇ 12 ਨਵੰਬਰ ਤੋਂ 11 ਦਸੰਬਰ ਤੱਕ ਦਾਅਵੇ ਅਤੇ ਇਤਰਾਜਾ ਪ੍ਰਾਪਤ ਕੀਤੇ ਜਾਣੇ ਹਨ, ਪ੍ਰਾਪਤ ਦਾਅਵੇ ਅਤੇ ਇਤਰਾਜਾਂ ਦਾ ਨਿਪਟਾਰਾ ਸਬੰਧਤ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਵੱਲੋਂ 28 ਦਸੰਬਰ ਤੱਕ ਕੀਤਾ ਜਾਣਾ ਹੈ ਅਤੇ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ 4 ਜਨਵਰੀ ਨੂੰ ਕੀਤੀ ਜਾਣੀ ਹੈ। ਸਪੈਸ਼ਲ ਸਰਸਰੀ ਸੁਧਾਈ-2027 ਤੋਂ ਪਹਿਲਾ 2 ਨਵੰਬਰ ਤੱਕ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜੇਸ਼ਨ ਕੀਤੀ ਜਾਣੀ ਹੈ।

Ad Position 21
No active advertisement
ਨਵਾਂਸ਼ਹਿਰ ਵਿਖੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਰਾਜਨੀਤਕ ਪਾਰਟੀਆਂ ਦੇ ਨੁਮਾਇਦਿਆਂ ਨਾਲ ਮੀਟਿੰਗ ਕਰਨ ਸਮੇਂ। 22-10-2026
ਨਵਾਂਸ਼ਹਿਰ, 21 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਭਾਰਤ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀ ਦੀ ਸਪੈਸ਼ਲ ਸਰਸਰੀ ਸੁਧਾਈ-2027 ਦਾ ਸ਼ੈਡਿਊਲ ਜਾਰੀ ਕਰ ਦਿੱਤਾ ਗਿਆ ਹੈ, ਜਿਸ ਅਨੁਸਾਰ ਵੋਟਰ ਸੂਚੀ ਦੀ ਮੁਢੱਲੀ ਪ੍ਰਕਾਸ਼ਨਾ 12 ਨਵੰਬਰ ਨੂੰ ਕੀਤੀ ਜਾਣੀ ਹੈ ਅਤੇ 12 ਨਵੰਬਰ ਤੋਂ 11 ਦਸੰਬਰ ਤੱਕ ਦਾਅਵੇ ਅਤੇ ਇਤਰਾਜਾ ਪ੍ਰਾਪਤ ਕੀਤੇ ਜਾਣੇ ਹਨ, ਪ੍ਰਾਪਤ ਦਾਅਵੇ ਅਤੇ ਇਤਰਾਜਾਂ ਦਾ ਨਿਪਟਾਰਾ ਸਬੰਧਤ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਵੱਲੋਂ 28 ਦਸੰਬਰ ਤੱਕ ਕੀਤਾ ਜਾਣਾ ਹੈ ਅਤੇ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ 4 ਜਨਵਰੀ ਨੂੰ ਕੀਤੀ ਜਾਣੀ ਹੈ। ਸਪੈਸ਼ਲ ਸਰਸਰੀ ਸੁਧਾਈ-2027 ਤੋਂ ਪਹਿਲਾ 2 ਨਵੰਬਰ ਤੱਕ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜੇਸ਼ਨ ਕੀਤੀ ਜਾਣੀ ਹੈ। ਇਹ ਜਾਣਕਾਰੀ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਜ਼ਿਲ੍ਹਾ ਡਿਪਟੀ ਕਮਿਸ਼ਨਰ ਅਵਨੀਤ ਕੌਰ ਵੱਲੋਂ ਜ਼ਿਲ੍ਹੇ ਦੀਆਂ ਸਾਰੀਆਂ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਸਾਂਝਾ ਕੀਤਾ ਗਿਆ। ਵਧੀਕ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਦੱਸਿਆ ਗਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕਿਸੇ ਵੀ ਪੋਲਿੰਗ ਸਟੇਸ਼ਨ ਤੋਂ 1200 ਤੋਂ ਵੱਧ ਵੋਟਰ ਨਹੀ ਹੋਣੇ ਚਾਹੀਦੇ। ਇਸ ਸਮੇਂ ਜ਼ਿਲ੍ਹੇ ਵਿੱਚ ਕਿਸੇ ਵੀ ਵਿਧਾਨ ਸਭਾ ਚੋਣ ਹਲਕੇ ਦੇ ਕਿਸੇ ਵੀ ਪੋਲਿੰਗ ਸਟੇਸ਼ਨ ‘ਤੇ 1200 ਤੋਂ ਵੱਧ ਵੋਟਰ ਨਹੀ ਸਨ, ਸਿਵਾਏ ਵਿਧਾਨ ਸਭਾ ਚੋਣ ਹਲਕਾ 047-ਨਵਾਂਸ਼ਹਿਰ ਵਿੱਚ ਪੈਂਦੇ ਪੋਲਿੰਗ ਬੂਥ ਨੰ. 82-ਕਰਿਆਮ ਵਿੱਚ 1208 ਵੋਟਰ ਹਨ, ਇਨ੍ਹਾਂ ਵਿੱਚ ਕੁੱਝ ਵੋਟਰ ਇਸੇ ਪੋਲਿੰਗ ਸਟੇਸ਼ਨ ਦੀ ਬਿਲਡਿੰਗ ਵਿੱਚ ਦੂਜੇ ਪੋਲਿੰਗ ਬੂਥ ਜਿਸ ਵਿੱਚ ਘੱਟ ਵੋਟਾਂ ਹਨ, ਵਿੱਚ ਸ਼ਿਫਟ ਕਰ ਦਿੱਤੀਆ ਜਾਣੀਆਂ ਹਨ। ਇਸ ਤੋਂ ਇਲਾਵਾ ਕੋਈ ਵੀ ਬਿਲਡਿੰਗ ਜਾਂ ਪੋਲਿੰਗ ਬੂਥ ਵਿੱਚ ਤਬਦੀਲੀ ਨਹੀ ਹੈ। ਇਸ ਸਮੇਂ ਜ਼ਿਲ੍ਹੇ ਵਿੱਚ 618 ਪੋਲਿੰਗ ਸਟੇਸ਼ਨ ਸਥਾਪਿਤ ਹਨ। ਵਧੀਕ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਦੱਸਿਆ ਗਿਆ ਕਿ ਇਸ ਸਮੇਂ ਜ਼ਿਲ੍ਹੇ ਵਿੱਚ ਕੁੱਲ 459987 ਵੋਟਰ ਹਨ ਜਿਸ ਵਿੱਚ 237501 ਮਰਦ, 222472 ਇਸਤਰੀਆਂ ਅਤੇ 14 ਤੀਸਰਾ ਲਿੰਗ ਹਨ। ਜ਼ਿਲ੍ਹੇ ਵਿੱਚ ਸਰਵਿਸ ਵੋਟਰ ਦੀ ਗਿਣਤੀ 1096 ਹੈ। ਮਾਨਤਾ ਰਾਜਨੀਤਿਕ ਪਾਰਟੀਆ ਤੋਂ ਆਮ ਆਦਮੀ ਪਾਰਟੀ ਤੋਂ ਗਗਨ ਅਗਨੀਹੋਤਰੀ, ਸਤਨਾਮ ਸਿੰਘ ਜਲਵਾਹਾ, ਕਮਲਜੀਤ ਸਿੰਘ, ਮੋਨਿਕਾ ਵਾਲੀਆ, ਭਾਰਤੀ ਜਨਤਾ ਪਾਰਟੀ ਤੋਂ ਕੁਲਵਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਤੋਂ ਦਿਨੇਸ਼ ਕੁਮਾਰ, ਜਰਨੈਲ ਸਿੰਘ ਖਾਲਸਾ ਅਤੇ ਨਰਿੰਦਰ ਸਿੰਘ, ਕਾਂਗਰਸ ਪਾਰਟੀ ਤੋਂ ਸੁਭਾਸ਼ ਚੰਦਰ ਅਤੇ ਬਹੁਜਨ ਸਮਾਜ ਪਾਰਟੀ ਤੋਂ ਗੁਰਮੁੱਖ ਸਿੰਘ, ਸੀ.ਪੀ.ਆਈ.(ਐਮ) ਤੋਂ ਚਰਨਜੀਤ ਸਿੰਘ ਤੋਂ ਇਲਾਵਾ ਚੋਣ ਤਹਿਸੀਲਦਾਰ ਅਮਨਦੀਪ ਸਿੰਘ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੂੜਾ ਡੰਪ ਦੇ ਧੂੰਏ ਤੇ ਗੰਦਗੀ ਦੀ ਬਦਬੂ ਤੋਂ ਪ੍ਰੇਸ਼ਾਨ ਲੋਕ ਆਪਣੇ ਘਰ ਵੇਚਣ ਲਈ ਹੋਏ ਮਜਬੂਰ ਅਗਲੀ ਖ਼ਬਰ ਸੰਤ ਬਾਬਾ ਇੰਦਰ ਸਿੰਘ ਜੀ ਮੋਨੀ ਦੀ ਬਰਸੀ ਨੂੰ ਸਮਰਪਿਤ ਧਾਰਮਿਕ ਸਮਾਗਮ ਅੱਜ ਤੋਂ
Ad Position 24