ਸਮੁੰਦੜਾ ਵਿਖੇ ਦੁਸਹਿਰਾ ਉਤਸਵ ਧੂਮ-ਧਾਮ ਨਾਲ ਮਨਾਇਆ
ਸਮੁੰਦੜਾ, 21 ਅਕਤੂਬਰ (ਤੀਰਥ ਸਿੰਘ ਰੱਕੜ)-ਸਮੁੰਦੜਾ ਦੇ ਪ੍ਰਾਚੀਨ ਸ਼ਿਵ ਮੰਦਿਰ ਮਹੇਸ਼ਆਣਾ ਵਿਖੇ ਹਰ ਸਾਲ ਦੀ ਤਰ੍ਹਾਂ ਦੁਸਹਿਰਾ ਉਤਸਵ ਬੜੀ ਹੀ ਧੂਮ ਧਾਮ ਅਤੇ ਉਤਸਾਹ ਨਾਲ ਮਨਾਇਆ ਗਿਆ। ਇਸ ਮੌਕੇ ਅੱਡੇ ਦੇ ਦੁਕਾਨਦਾਰਾਂ ਵੱਲੋਂ ਕਰਵਾਏ ਗਏ ਜਗਰਾਤਿਆਂ ਦੌਰਾਨ ਰੌਸ਼ਨ ਪ੍ਰਿੰਸ ਸਮੇਤ ਕਈ ਕਲਾਕਾਰਾਂ ਵੱਲੋਂ ਮਾਤਾ ਦਾ ਗੁਣਗਾਨ ਕੀਤਾ ਗਿਆ।
ਸਮੁੰਦੜਾ, 21 ਅਕਤੂਬਰ (ਤੀਰਥ ਸਿੰਘ ਰੱਕੜ)-ਸਮੁੰਦੜਾ ਦੇ ਪ੍ਰਾਚੀਨ ਸ਼ਿਵ ਮੰਦਿਰ ਮਹੇਸ਼ਆਣਾ ਵਿਖੇ ਹਰ ਸਾਲ ਦੀ ਤਰ੍ਹਾਂ ਦੁਸਹਿਰਾ ਉਤਸਵ ਬੜੀ ਹੀ ਧੂਮ ਧਾਮ ਅਤੇ ਉਤਸਾਹ ਨਾਲ ਮਨਾਇਆ ਗਿਆ। ਇਸ ਮੌਕੇ ਅੱਡੇ ਦੇ ਦੁਕਾਨਦਾਰਾਂ ਵੱਲੋਂ ਕਰਵਾਏ ਗਏ ਜਗਰਾਤਿਆਂ ਦੌਰਾਨ ਰੌਸ਼ਨ ਪ੍ਰਿੰਸ ਸਮੇਤ ਕਈ ਕਲਾਕਾਰਾਂ ਵੱਲੋਂ ਮਾਤਾ ਦਾ ਗੁਣਗਾਨ ਕੀਤਾ ਗਿਆ। ਦੁਸਹਿਰੇ ਵਾਲੇ ਦਿਨ ਸ਼ਿਵ ਮੰਦਿਰ ਪ੍ਰਬੰਧਕ ਕਮੇਟੀ ਅਤੇ ਰਾਣਾ ਭਜਨ ਮੰਡਲੀ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਪ੍ਰਸਿੱਧ ਗਾਇਕ ਦਿਲਬਰਜੀਤ ਦਿਲਬਰ, ਲਖਵਿੰਦਰ ਲੱਖਾ ਅਤੇ ਪਵਨ ਪਰਦੇਸੀ ਆਦਿ ਨੇ ਖੂਬ ਰੰਗ ਬੰਨਿਆ। ਉਸ ਤੋਂ ਬਾਅਦ ਰਾਵਣ ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਵੀ ਸਾੜੇ ਗਏ। ਇਸ ਮੌਕੇ ਹਰਅਮਰਿੰਦਰ ਸਿੰਘ ਰਿੰਕੂ ਚਾਂਦਪੁਰੀ ਭਾਜਪਾ ਆਗੂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਦੁਸਹਿਰੇ ਦੇ ਤਿਉਹਾਰ ‘ਤੇ ਸੰਗਤਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਰਮਨ ਕੁਮਾਰ ਸਰਪੰਚ, ਤਰਸੇਮ ਲਾਲ, ਪੰਡਿਤ ਕਿਸ਼ੋਰ ਕੁਮਾਰ, ਦੀਪ ਸਮੁੰਦੜਾ, ਦਲਜੀਤ ਸਿੰਘ ਬੈਂਸ, ਠੇਕੇਦਾਰ ਭਜਨ ਲਾਲ, ਓਂਕਾਰ ਚਾਹਿਲਪੁਰੀ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ।