ਪਾਰਦਰਸ਼ੀ ਢੰਗ ਨਾਲ ਹੋਈ ਕਾਠਗੜ੍ਹ ਦਾਣਾ ਮੰਡੀ ’ਚ ਝੋਨੇ ਦੀ ਖ਼ਰੀਦ
ਰੱਤੇਵਾਲ, 23 ਅਕਤੂਬਰ (ਅਸ਼ੋਕ ਕੁਮਾਰ ਲੀਲ)-ਕਾਠਗੜ੍ਹ ਦਾਣਾ ਮੰਡੀ ਵਿਚ ਅੱਜ ਤੱਕ ਲਗਪਗ 42000 ਗੱਟੇ ਝੋਨੇ ਦੀ ਖ਼ਰੀਦ ਕੀਤੀ ਗਈ। ਖ਼ਰੀਦ ਏਜੰਸੀ ਮਾਰਕਫੈੱਡ ਦੇ ਮੈਨੇਜਰ ਪਰਵਿੰਦਰ ਬਾਗੜੀ ਨੇ ਮੰਡੀ ਦੇ ਆੜ੍ਹਤੀਆਂ ਪਾਸੋਂ ਜਾਣਕਾਰੀ ਪ੍ਰਾਪਤ ਕੀਤੀ, ਜਿਸ ’ਤੇ ਆੜਤੀਆਂ ਨੇ ਦੱਸਿਆ ਕਿ ਇਸ ਵਾਰ ਜ਼ਿਮੀਂਦਾਰ ਸੁੱਕਾ ਝੋਨਾ ਲੈ ਕੇ ਮੰਡੀ ਵਿਚ ਆਉਂਦੇ ਹਨ, ਜਿਸ ਕਰਕੇ ਖਰੀਦ ਏਜੰਸੀ ਵਲੋਂ 17 ਪ੍ਰਸੈਂਟ ਨਮੀ ਤੱਕ ਝੋਨਾ ਖਰੀਦਣ ਵਿਚ ਕੋਈ ਮੁਸ਼ਕਿਲ ਪੇਸ਼ ਨਹੀਂ ਆਈ।
ਰੱਤੇਵਾਲ, 23 ਅਕਤੂਬਰ (ਅਸ਼ੋਕ ਕੁਮਾਰ ਲੀਲ)-ਕਾਠਗੜ੍ਹ ਦਾਣਾ ਮੰਡੀ ਵਿਚ ਅੱਜ ਤੱਕ ਲਗਪਗ 42000 ਗੱਟੇ ਝੋਨੇ ਦੀ ਖ਼ਰੀਦ ਕੀਤੀ ਗਈ। ਖ਼ਰੀਦ ਏਜੰਸੀ ਮਾਰਕਫੈੱਡ ਦੇ ਮੈਨੇਜਰ ਪਰਵਿੰਦਰ ਬਾਗੜੀ ਨੇ ਮੰਡੀ ਦੇ ਆੜ੍ਹਤੀਆਂ ਪਾਸੋਂ ਜਾਣਕਾਰੀ ਪ੍ਰਾਪਤ ਕੀਤੀ, ਜਿਸ ’ਤੇ ਆੜਤੀਆਂ ਨੇ ਦੱਸਿਆ ਕਿ ਇਸ ਵਾਰ ਜ਼ਿਮੀਂਦਾਰ ਸੁੱਕਾ ਝੋਨਾ ਲੈ ਕੇ ਮੰਡੀ ਵਿਚ ਆਉਂਦੇ ਹਨ, ਜਿਸ ਕਰਕੇ ਖਰੀਦ ਏਜੰਸੀ ਵਲੋਂ 17 ਪ੍ਰਸੈਂਟ ਨਮੀ ਤੱਕ ਝੋਨਾ ਖਰੀਦਣ ਵਿਚ ਕੋਈ ਮੁਸ਼ਕਿਲ ਪੇਸ਼ ਨਹੀਂ ਆਈ। ਆੜਤੀਆਂ ਨੇ ਜ਼ਿਮੀਂਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਵਾਰ ਜ਼ਿਮੀਂਦਾਰਾਂ ਨੇ ਸਾਡਾ ਬੜਾ ਸਾਥ ਦਿੰਦਿਆਂ ਮੰਡੀ ਵਿਚ ਝੋਨਾ ਸੁਕਾ ਕੇ ਲਿਆਂਦਾ। ਖਰੀਦ ਏਜੰਸੀ ਵਲੋਂ ਬਾਰਦਾਨੇ ਦੀ ਕੋਈ ਘਾਟ ਨਹੀਂ। ਮੰਡੀ ਵਿਚ ਝੋਨੇ ਦੀ ਚੁੁਕਾਈ ਨਾਲ ਦੀ ਨਾਲ ਹੋ ਰਹੀ ਹੈ। ਮਾਰਕੀਟ ਕਮੇਟੀ ਦੇ ਸੁਪਰਵਾਈਜ਼ਰ ਮਨੋਜ ਕੁਮਾਰ ਨੇ ਦੱਸਿਆ ਕਿ ਮੰਡੀ ਵਿਚ ਜ਼ਿਮੀਂਦਾਰਾਂ ਤੇ ਲੇਬਰ ਨੂੰ ਪਾਣੀ ਪਿਲਾਉਣ ਲਈ ਅਤੇ ਰਾਤ ਸਮੇਂ ਝੋਨੇ ਦੀ ਰਾਖੀ ਕਰਨ ਲਈ ਚੌਂਕੀਦਾਰ ਵਧੀਆ ਢੰਗ ਨਾਲ ਕੰਮ ਕਰ ਰਹੇ ਹਨ, ਜਿਸ ਕਰਕੇ ਰਾਤ ਦੇ ਸਮੇਂ ਝੋਨੇ ਦਾ ਕਿਸੇ ਕਿਸਮ ਦਾ ਨੁਕਸਾਨ ਹੋਣ ਤੋਂ ਬਚਾਅ ਹੈ। ਜ਼ਿਮੀਂਦਾਰਾਂ ਨੇ ਮਾਰਕੀਟ ਬਲਾਚੌਰ ਤੇ ਮਾਰਕਫੈੱਡ ਖਰੀਦ ਏਜੰਸੀ ਦੇ ਵਧੀਆ ਪ੍ਰਬੰਧ ਦੀ ਤਾਰੀਫ਼ ਕੀਤੀ। ਇਸ ਮੌਕੇ ਮੈਨੇਜਰ ਪਰਮਿੰਦਰ ਬਾਗੜੀ, ਸੁਪਰਵਾਈਜ਼ਰ ਮਨੋਜ਼ ਕੁਮਾਰ, ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਸੁਭਾਸ਼ ਅਨੰਦ, ਜਸਵੀਰ ਮੀਲੂ, ਅਸ਼ੋਕ ਭੂੰਬਲਾ, ਸੰਜੀਵ ਕੁਮਾਰ ਮਨੀਮ, ਅਸ਼ਵਨੀ ਭਾਟੀਆ ਮੁਨੀਮ ਸ਼ਿਵਾ ਐਗਰੋ ਇੰਡਸਟਰੀਜ਼ ਕਾਠਗੜ੍ਹ ਤੇ ਹੋਰ ਜਿਮੀਦਾਰ ਹਾਜਰ ਸਨ।