ਨੌਜਵਾਨਾਂ ਦਾ ਸਿੱਖੀ ਤੋਂ ਦੂਰ ਹੋ ਕੇ ਨਸ਼ਿਆਂ ਦਾ ਲੜ ਫੜਨਾ ਗੰਭੀਰ ਚਿੰਤਾ ਦਾ ਵਿਸ਼ਾ-ਬੋਇਲ ਬ੍ਰਦਰਜ਼ ਕਰਿਆਨਾ ਸਟੋਰ
ਕਟਾਰੀਆਂ, 23 ਅਕਤੂਬਰ (ਪ੍ਰੇਮੀ ਸੰਧਵਾਂ)-ਸੂੰਢ ਮਕਸੂਦਪੁਰ ਦੇ ਜਥੇ ਜਸਕਰਨ ਸਿੰਘ ਬੋਇਲ ਮੈਨੇਜਿੰਗ ਡਾਇਰੈਕਟਰ, ਚੇਅਰਪਰਸਨ ਸਮਾਜ ਸੇਵਿਕਾ ਮੈਡਮ ਮਨਜਿੰਦਰ ਕੌਰ ਬੋਇਲ ਨੇ ਨਸ਼ਿਆਂ ਨਾਲ ਆਏ ਦਿਨ ਹੋ ਰਹੀਆਂ ਮੌਤਾਂ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਭਾਵੇਂ ਪੰਜਾਬ ਸਰਕਾਰ ਵਲੋਂ ਨਸ਼ੇ ਦੇ ਸੌਦਾਗਰਾਂ ਨੂੰ ਕਾਬੂ ਕਰਕੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ, ਪਰ ਫੇਰ ਵੀ ਨੌਜਵਾਨਾਂ ਦੀ ਜ਼ਿੰਦਗੀ ਦੇ ਦੁਸ਼ਮਣਾਂ ਵਲੋਂ ਚੋਰ ਮੋਰੀਆਂ ਰਾਹੀਂ ਨਸ਼ਾ ਵੇਚ ਕੇ ਪੰਜਾਬ ਦੀ ਜਵਾਨੀ ਬਰਬਾਦ ਕਰਨ ਲਈ ਕੋਈ ਕਸਰ ਨਹੀ ਛੱਡੀ ਜਾਂਦੀ ਜੋ ਇਕ ਬਹੁਤ ਹੀ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਮੌਤ ਰੂਪੀ ਨਸ਼ੇ ਤੋਂ ਆਪ ਹੀ ਬਚਣਾ ਚਾਹੀਦਾ ਹੈ ਕਿਉਂਕਿ ਮਨੁੱਖਾ ਜਨਮ ਵਾਰ-ਵਾਰ ਨਹੀ ਮਿਲਦਾ।
ਕਟਾਰੀਆਂ, 23 ਅਕਤੂਬਰ (ਪ੍ਰੇਮੀ ਸੰਧਵਾਂ)-ਸੂੰਢ ਮਕਸੂਦਪੁਰ ਦੇ ਜਥੇ ਜਸਕਰਨ ਸਿੰਘ ਬੋਇਲ ਮੈਨੇਜਿੰਗ ਡਾਇਰੈਕਟਰ, ਚੇਅਰਪਰਸਨ ਸਮਾਜ ਸੇਵਿਕਾ ਮੈਡਮ ਮਨਜਿੰਦਰ ਕੌਰ ਬੋਇਲ ਨੇ ਨਸ਼ਿਆਂ ਨਾਲ ਆਏ ਦਿਨ ਹੋ ਰਹੀਆਂ ਮੌਤਾਂ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਭਾਵੇਂ ਪੰਜਾਬ ਸਰਕਾਰ ਵਲੋਂ ਨਸ਼ੇ ਦੇ ਸੌਦਾਗਰਾਂ ਨੂੰ ਕਾਬੂ ਕਰਕੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ, ਪਰ ਫੇਰ ਵੀ ਨੌਜਵਾਨਾਂ ਦੀ ਜ਼ਿੰਦਗੀ ਦੇ ਦੁਸ਼ਮਣਾਂ ਵਲੋਂ ਚੋਰ ਮੋਰੀਆਂ ਰਾਹੀਂ ਨਸ਼ਾ ਵੇਚ ਕੇ ਪੰਜਾਬ ਦੀ ਜਵਾਨੀ ਬਰਬਾਦ ਕਰਨ ਲਈ ਕੋਈ ਕਸਰ ਨਹੀ ਛੱਡੀ ਜਾਂਦੀ ਜੋ ਇਕ ਬਹੁਤ ਹੀ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਮੌਤ ਰੂਪੀ ਨਸ਼ੇ ਤੋਂ ਆਪ ਹੀ ਬਚਣਾ ਚਾਹੀਦਾ ਹੈ ਕਿਉਂਕਿ ਮਨੁੱਖਾ ਜਨਮ ਵਾਰ-ਵਾਰ ਨਹੀ ਮਿਲਦਾ। ਜਥੇਦਾਰ ਜਸਕਰਨ ਸਿੰਘ ਬੋਇਲ ਤੇ ਸਮਾਜ ਸੇਵਿਕਾ ਮੈਡਮ ਮਨਜਿੰਦਰ ਕੌਰ ਬੋਇਲ ਨੇ ਨੌਜਵਾਨਾਂ ਨੂੰ ਹੱਥ ਜੋੜ ਕੇ ਕਿਹਾ ਕਿ ਉਹ ਮੌਤ ਰੂਪੀ ਨਸ਼ਿਆਂ ਦਾ ਤਿਆਗ ਕਰਕੇ ਖੇਡਾਂ ਤੇ ਧਾਰਮਿਕ ਤੇ ਸਮਾਜ ਸੇਵੀ ਕੰਮਾਂ ਵੱਲ ਰੁਚੀ ਰੱਖਣ ਤਾਂ ਜੋ ਉਨ੍ਹਾਂ ਦਾ ਬਰਬਾਦ ਹੋਇਆ ਜੀਵਨ ਮੁੜ ਸਵਰਗ ਬਣ ਸਕੇ। ਇਸ ਮੌਕੇ ਮਾਤਾ ਸੁਰਿੰਦਰ ਕੌਰ ਬੋਇਲ, ਜਥੇ. ਬਲਵੀਰ ਸਿੰਘ ਬੋਇਲ, ਪਰਮਵੀਰ ਸਿੰਘ ਬੋਇਲ, ਸਹਿਜਵੀਰ ਬੋਇਲ, ਕਿਰਨਾ, ਪਿੰਕੀ ਆਦਿ ਹਾਜ਼ਰ ਸਨ।