ਭਾਰਤ ਵਿਕਾਸ ਪ੍ਰੀਸ਼ਦ ਵਲੋਂ ਰਾਜ ਪੱਧਰੀ ਸਮੂਹਿਕ ਗੀਤ ਮੁਕਾਬਲਾ ਤਲਵਾੜਾ ਵਿਖੇ ਅੱਜ
ਬਲਾਚੌਰ, 24 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ)-ਭਾਰਤ ਵਿਕਾਸ ਪ੍ਰੀਸ਼ਦ ਵਲੋਂ ਰਾਜ ਪੱਧਰੀ ਸਮੂਹਿਕ ਗੀਤ ਮੁਕਾਬਲਾ 25 ਅਕਤੂਬਰ ਨੂੰ ਤਲਵਾੜਾ ਵਿਖੇ ਕਰਾਇਆ ਜਾ ਰਿਹਾ ਹੈ। ਤਲਵਾੜਾ ਦੇ ਸਨਾਤਨ ਧਰਮ ਸਰਵ ਹਿੱਤਕਾਰੀ ਵਿਦਿਆ ਮੰਦਰ ਵਿਖੇ ਹੋਣ ਵਾਲੇ ਸਮਾਗਮ ਵਿਚ ਜੋਤੀ ਸਰੂਪ ਸ਼ਰਮਾਂ ਐਮ.
ਰ
ਰਾਣਾ ਰਣਦੀਪ ਸਿੰਘ ਕੌਸ਼ਲ
25-10-2026
ਬਲਾਚੌਰ, 24 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ)-ਭਾਰਤ ਵਿਕਾਸ ਪ੍ਰੀਸ਼ਦ ਵਲੋਂ ਰਾਜ ਪੱਧਰੀ ਸਮੂਹਿਕ ਗੀਤ ਮੁਕਾਬਲਾ 25 ਅਕਤੂਬਰ ਨੂੰ ਤਲਵਾੜਾ ਵਿਖੇ ਕਰਾਇਆ ਜਾ ਰਿਹਾ ਹੈ। ਤਲਵਾੜਾ ਦੇ ਸਨਾਤਨ ਧਰਮ ਸਰਵ ਹਿੱਤਕਾਰੀ ਵਿਦਿਆ ਮੰਦਰ ਵਿਖੇ ਹੋਣ ਵਾਲੇ ਸਮਾਗਮ ਵਿਚ ਜੋਤੀ ਸਰੂਪ ਸ਼ਰਮਾਂ ਐਮ. ਡੀ. ਉਨਤੀ ਕੋਆਪ੍ਰੇਟਵ ਮਾਰਕੀਟੰਗ-ਕਮ-ਪ੍ਰੋਸੈਸਿੰਗ ਸੁਸਾਇਟੀ ਲਿਮ: ਮੁੱਖ ਮਹਿਮਾਨ ਅਤੇ ਅਰੁਣ ਮਲਹੋਤਰਾ ਖੇਤਰੀ ਸੁਪਰਵਾਈਜਰ, ਮੁਨੀਸ਼ ਚੱਢਾ ਨਗਰ ਕੌਂਸਲ ਤਲਵਾੜਾ ਤੇ ਰੰਜੀਤ ਕੁਮਾਰ ਚੀਫ ਮੈਨੇਜਰ ਪੰਜਾਬ ਨੈਸ਼ਨਲ ਬੈਂਕ ਤਲਵਾੜਾ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਿਲ ਹੋਣਗੇ। ਇਹ ਜਾਣਕਾਰੀ ਭਾਰਤ ਵਿਕਾਸ ਪ੍ਰੀਸ਼ਦ ਬਲਾਚੌਰ ਦੇ ਪ੍ਰਧਾਨ ਰਾਣਾ ਰਣਦੀਪ ਕੌਸ਼ਲ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਵਿਚ ਭਾਰਤ ਵਿਕਾਸ ਪ੍ਰੀਸ਼ਦ ਸਰਗਰਮੀ ਨਾਲ ਹਿੱਸਾ ਲੈ ਰਹੀ ਹੈ ਤੇ ਐਮ.ਆਰ ਸਿਟੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਦੇ 12 ਭਾਗੀਦਾਰਾਂ ਦੀ ਟੀਮ ਆਪਣੇ ਸੰਗੀਤਕਾਰ ਅਤੇ ਅਧਿਆਪਕ ਨਾਲ ਬਲਾਚੌਰ ਬ੍ਰਾਂਚ ਵਲੋਂ ਹਿੱਸਾ ਲਵੇਗੀ। ਉਨ੍ਹਾਂ ਦੱਸਿਆ ਕਿ ਪ੍ਰੀਸ਼ਦ ਦੇ ਸਥਾਨਕ ਅਹੁਦੇਦਾਰਾਂ ਅਤੇ ਮੈਂਬਰਾਂ ਦੀਆਂ ਮੋਟਰ ਕਾਰਾਂ ਅਤੇ ਬੱਸਾਂ ਦਾ ਕਾਫਲਾ ਐਮ. ਆਰ. ਸਿਟੀ ਸਕੂਲ ਭੱਦੀ ਰੋਡ ਬਲਾਚੌਰ ਤੋਂ ਸਵੇਰੇ 7 ਵਜੇ ਰਵਾਨਾ ਹੋਵੇਗਾ।