ਸੀ. ਪੀ. ਆਈ. (ਐੱਮ) ਦਾ ਸਥਾਪਨਾ ਦਿਵਸ 7 ਨੂੰ-ਕਾਮਰੇਡ ਦੌਲਤਪੁਰ, ਨੂਰਪੁਰੀ
ਬੰਗਾ, 24 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਹਿੰਦ ਕਮਿਉਨਿਸਟ ਪਾਰਟੀ (ਮਾਰਕਸਵਾਦੀ) ਦੀ ਸਥਾਪਨਾਂ 7 ਨਵੰਬਰ 1964 ਨੂੰ 7ਵੀਂ ਪਾਰਟੀ ਕਾਂਗਰਸ ਦੌਰਾਨ ਹੋਈ ਸੀ। ਇਹ ਜਾਣਕਾਰੀ ਦਿੰਦਿਆਂ ਪਾਰਟੀ ਦੇ ਪੰਜਾਬ ਰਾਜ ਸੂਬਾ ਕਮੇਟੀ ਮੈਂਬਰ ਕਾਮਰੇਡ ਰਾਮ ਸਿੰਘ ਨੂਰਪੁਰੀ ਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਚਰਨਜੀਤ ਸਿੰਘ ਦੌਲਤਪੁਰ ਨੇ ਦੱਸਿਆ ਕਿ ਇਸ ਵਾਰ 7 ਨਵੰਬਰ ਨੂੰ ਸੀ.
ਬੰਗਾ, 24 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਹਿੰਦ ਕਮਿਉਨਿਸਟ ਪਾਰਟੀ (ਮਾਰਕਸਵਾਦੀ) ਦੀ ਸਥਾਪਨਾਂ 7 ਨਵੰਬਰ 1964 ਨੂੰ 7ਵੀਂ ਪਾਰਟੀ ਕਾਂਗਰਸ ਦੌਰਾਨ ਹੋਈ ਸੀ। ਇਹ ਜਾਣਕਾਰੀ ਦਿੰਦਿਆਂ ਪਾਰਟੀ ਦੇ ਪੰਜਾਬ ਰਾਜ ਸੂਬਾ ਕਮੇਟੀ ਮੈਂਬਰ ਕਾਮਰੇਡ ਰਾਮ ਸਿੰਘ ਨੂਰਪੁਰੀ ਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਚਰਨਜੀਤ ਸਿੰਘ ਦੌਲਤਪੁਰ ਨੇ ਦੱਸਿਆ ਕਿ ਇਸ ਵਾਰ 7 ਨਵੰਬਰ ਨੂੰ ਸੀ. ਪੀ. ਆਈ. (ਐੱਮ) ਦੀ 61ਵੀਂ ਵਰ੍ਹੇਗੰਢ ਮੌਕੇ ਜ਼ਿਲ੍ਹੇ ਭਰ ਦੇ ਬਰਾਂਚ ਸਕੱਤਰ, ਤਹਿਸੀਲ ਕਮੇਟੀ ਮੈਂਬਰ ਤੇ ਸਮੂਹ ਜ਼ਿਲ੍ਹਾ ਕਮੇਟੀ ਮੈਂਬਰਾਂ ਦੇ ਘਰਾਂ ਦੇ ਬਨੇਰਿਆਂ ’ਤੇ ਪਾਰਟੀ ਦੇ ਲਾਲ ਝੰਡੇ ਲਹਿਰਾਏ ਜਾਣਗੇ। ਉਪਰੋਕਤ ਦੋਵਾਂ ਆਗੂਆਂ ਅਨੁਸਾਰ ਪਾਰਟੀ ਦੇ ਬੰਗਾ ਸਥਿਤ ਦਫਤਰ ਕਾਮਰੇਡ ਨੱਥਾ ਸਿੰਘ ਮੰਡਾਲੀ ਭਵਨ ਵਿਖੇ ਇਹ ਝੰਡੇ ਜੰਗੀ ਪੱਧਰ ’ਤੇ ਤਿਆਰ ਕੀਤੇ ਜਾ ਰਹੇ ਹਨ। ਪਾਰਟੀ ਵਰਕਰ ਤੇ ਆਗੂ ਦਫ਼ਤਰ ਤੋਂ ਇਹ ਝੰਡੇ ਕਿਸੇ ਵੀ ਸਮੇਂ ਪ੍ਰਾਪਤ ਕਰ ਸਕਦੇ ਹਨ। ਦੋਵਾਂ ਪਾਰਟੀ ਆਗੂਆਂ ਨੇ ਬੇਨਤੀ ਕੀਤੀ ਕਿ 7 ਨਵੰਬਰ ਨੂੰ ਹੀ ਅਕਤੂਬਰ ਇਨਕਲਾਬ ਦੀ 108 ਵੀਂ ਵਰ੍ਹੇਗੰਢ ਵੀ ਹੈ। ਇਸ ਮੌਕੇ ਘਰਾਂ ’ਤੇ ਝੰਡਾ ਲਹਿਰਾਉਣ ਸਮੇਂ ਹਾਜ਼ਰ ਹੋਏ ਪਾਰਟੀ ਹਮਦਰਦਾਂ ਨੂੰ ਉਪਰੋਕਤ ਸਭ ਜਾਣਕਾਰੀ ਦਿੰਦੇ ਹੋਏ ਪਾਰਟੀ ਦਾ ਲਾਲ ਝੰਡਾ ਪੂਰੀ ਮਾਣ ਮਰਿਆਦਾ ਸਹਿਤ ਝੁਲਾਇਆ ਜਾਵੇ। ਇਸ ਮੌਕੇ ਜ਼ਿਲ੍ਹਾ ਸਕੱਤਰੇਤ ਮੈਂਬਰ ਕਾਮਰੇਡ ਕੁਲਦੀਪ ਸਿੰਘ ਝਿੰਗੜ ਤੇ ਕਾਮਰੇਡ ਜੋਗਿੰਦਰ ਲੜੋਆ ਵੀ ਹਾਜ਼ਰ ਸਨ।