25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਸਕੂਲ ਆਫ ਐਮੀਨੈਂਸ ਮਹਿੰਦੀਪੁਰ ਵਿਖੇ ਵਿਦਿਆਰਥੀਆਂ ਨੂੰ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਕੀਤਾ ਜਾਗਰੂਕ

ਬਲਾਚੌਰ, 24 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ)-ਪੰਜਾਬ ਸਰਕਾਰ ਵਲੋਂ ਪੰਜਾਬ ਵਿਚੋਂ ਨਸ਼ਾ ਰੂਪੀ ਕੋਹੜ ਦੇ ਸਦੀਵੀ ਖਾਤਮੇ ਲਈ ਆਰੰਭ ਕੀਤੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਸਿਹਤ ਵਿਭਾਗ ਵਲੋਂ ਲੈਫਟੀਨੈਂਟ ਜਨਰਲ ਬਿਕਰਮ ਸਿੰਘ ਉੱਪ ਮੰਡਲ ਹਸਪਤਾਲ ਬਲਾਚੌਰ ਦੇ ਸੀਨੀਅਰ ਮੈਡੀਕਲ ਅਫਸਰ ਡਾ. ਪਰਮਜੀਤ ਲਾਲ ਦੀ ਅਗਵਾਈ ਹੇਠ ਸਕੂਲ ਆਫ ਐਮੀਨੈਂਸ ਮਹਿੰਦੀਪੁਰ (ਲੈਫਟੀਨੈਂਟ ਜਨਰਲ ਬਿਕਰਮ ਸਿੰਘ ਸਰਕਾਰੀ ਸੀਨੀਅਰ ਸੈਂਕਡਰੀ ਸਕੂਲ) ਵਿਖੇ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਇਆ।

Ad Position 21
No active advertisement
ਅਜੀਤ ਡੈਸਕ 25-10-2026
ਬਲਾਚੌਰ, 24 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ)-ਪੰਜਾਬ ਸਰਕਾਰ ਵਲੋਂ ਪੰਜਾਬ ਵਿਚੋਂ ਨਸ਼ਾ ਰੂਪੀ ਕੋਹੜ ਦੇ ਸਦੀਵੀ ਖਾਤਮੇ ਲਈ ਆਰੰਭ ਕੀਤੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਸਿਹਤ ਵਿਭਾਗ ਵਲੋਂ ਲੈਫਟੀਨੈਂਟ ਜਨਰਲ ਬਿਕਰਮ ਸਿੰਘ ਉੱਪ ਮੰਡਲ ਹਸਪਤਾਲ ਬਲਾਚੌਰ ਦੇ ਸੀਨੀਅਰ ਮੈਡੀਕਲ ਅਫਸਰ ਡਾ. ਪਰਮਜੀਤ ਲਾਲ ਦੀ ਅਗਵਾਈ ਹੇਠ ਸਕੂਲ ਆਫ ਐਮੀਨੈਂਸ ਮਹਿੰਦੀਪੁਰ (ਲੈਫਟੀਨੈਂਟ ਜਨਰਲ ਬਿਕਰਮ ਸਿੰਘ ਸਰਕਾਰੀ ਸੀਨੀਅਰ ਸੈਂਕਡਰੀ ਸਕੂਲ) ਵਿਖੇ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਇਆ। ਇਸ ਮੌਕੇ ਦਲਜੀਤ ਸਿੰਘ ਤੇ ਨਰਿੰਦਰ ਕੌਰ ਕੌਂਸਲਰ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਜਵਾਨੀ ਸਾਂਭਣ ਲਈ ਨਸ਼ਿਆਂ ਤੋਂ ਬਚਣ ਅਤੇ ਖੇਡਾਂ ਤੇ ਪੜ੍ਹਾਈ ਵੱਲ ਧਿਆਨ ਦੇਣ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸਾਥੀ ਨਸ਼ਿਆਂ ਦੀ ਦਲਦਲ ਵਿਚ ਫਸ ਗਿਆ ਹੈ ਤਾਂ ਉਸ ਨੂੰ ਪਿਆਰ ਨਾਲ ਸਮਝਾਉਣ ਤੇ ਆਪਣੇ ਸਟਾਫ ਜਾਂ ਸਿਹਤ ਵਿਭਾਗ ਨਾਲ ਜ਼ਰੂਰਤ ਰਾਬਤਾ ਕਰਨ ਤਾਂ ਜੋ ਕੌਂਸਲਿੰਗ ਰਾਹੀਂ ਪੀੜ੍ਹਤ ਨੂੰ ਇਸ ਦਲਦਲ ਵਿਚੋਂ ਬਾਹਰ ਕੱਢਣ ਦੇ ਸਾਰਥਿਕ ਹੱਲ ਕੀਤੇ ਜਾ ਸਕਣ। ਇਸ ਮੌਕੇ ਸਕੂਲ ਇੰਚਾਰਜ ਜਗਮੋਹਨ ਸਿੰਘ ਨੇ ਵੀ ਵਿਚਾਰਾਂ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਭੂਪਿੰਦਰ ਰਾਜਨ, ਦਰਸ਼ਨ ਸਿੰਘ, ਰਾਜ ਕੁਮਾਰ, ਬਲਵੰਤ ਸਿੰਘ, ਦੀਦਾਰ ਸਿੰਘ, ਲਖਵੀਰ ਰਾਮ, ਵਿਜੇ ਕੁਮਾਰ, ਹਰਦਿਆਲ ਸਿੰਘ, ਸੁਰਿੰਦਰ ਸਿੰਘ, ਸੋਨੀਆ ਦੁੱਗਲ, ਸੋਨੀਆ ਚੌਦਰੀ, ਤਜਿੰਦਰ ਸਿੰਘ, ਜਸਕਰਨ ਸਿੰਘ, ਪਰਮਜੀਤ ਸਿੰਘ ਅਤੇ ਬੀ. ਈ . ਈ. ਅਮਰਜੀਤ ਸਿੰਘ ਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਪਾਰਟੀ ਵਿਕਾਸ ਦੇ ਅਧਾਰ ’ਤੇ ਚੋਣਾਂ ਜਿੱਤੇਗੀ-ਕਲਸੀ ਅਗਲੀ ਖ਼ਬਰ ਸੀ. ਪੀ. ਆਈ. (ਐੱਮ) ਦਾ ਸਥਾਪਨਾ ਦਿਵਸ 7 ਨੂੰ-ਕਾਮਰੇਡ ਦੌਲਤਪੁਰ, ਨੂਰਪੁਰੀ
Ad Position 24