ਗੁਰਬਖਸ਼ ਸਿੰਘ ਬੈਂਸ ਪਠਲਾਵਾ ਦਾ ਸਸਕਾਰ
ਬੰਗਾ, 25 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਪਿੰਡ ਪਠਲਾਵਾ ਦੇ ਸਾਬਕਾ ਸਰਪੰਚ ਸ. ਜਗਤ ਸਿੰਘ ਬੈਂਸ ਦੇ ਛੋਟੇ ਵੀਰ ਸਵ: ਗੁਰਬਖਸ਼ ਸਿੰਘ ਬੈਂਸ ਦੁਕਾਨਦਾਰ ਤੇ ਸਮਾਜ ਸੇਵੀ ਆਗੂ ਜੋ ਬੀਤੇ ਕੱਲ੍ਹ ਇਸ ਫਾਨੀ ਜਹਾਨ ਨੂੰ ਸਦੀਵੀ ਅਲਵਿਦਾ ਕਹਿ ਗਏ ਸਨ, ਦੇ ਸਸਕਾਰ ਮੌਕੇ ਰਾਜਨੀਤਕ, ਸਮਾਜਿਕ, ਸੱਭਿਆਚਾਰਕ, ਸਮਾਜ ਸੇਵੀ ਧਾਰਮਿਕ ਖੇਤਰ ਦੀਆਂ ਹਸਤੀਆਂ ਵੱਡੀ ਗਿਣਤੀ ਵਿਚ ਸ਼ਾਮਿਲ ਹੋਈਆਂ।
ਬੰਗਾ, 25 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਪਿੰਡ ਪਠਲਾਵਾ ਦੇ ਸਾਬਕਾ ਸਰਪੰਚ ਸ. ਜਗਤ ਸਿੰਘ ਬੈਂਸ ਦੇ ਛੋਟੇ ਵੀਰ ਸਵ: ਗੁਰਬਖਸ਼ ਸਿੰਘ ਬੈਂਸ ਦੁਕਾਨਦਾਰ ਤੇ ਸਮਾਜ ਸੇਵੀ ਆਗੂ ਜੋ ਬੀਤੇ ਕੱਲ੍ਹ ਇਸ ਫਾਨੀ ਜਹਾਨ ਨੂੰ ਸਦੀਵੀ ਅਲਵਿਦਾ ਕਹਿ ਗਏ ਸਨ, ਦੇ ਸਸਕਾਰ ਮੌਕੇ ਰਾਜਨੀਤਕ, ਸਮਾਜਿਕ, ਸੱਭਿਆਚਾਰਕ, ਸਮਾਜ ਸੇਵੀ ਧਾਰਮਿਕ ਖੇਤਰ ਦੀਆਂ ਹਸਤੀਆਂ ਵੱਡੀ ਗਿਣਤੀ ਵਿਚ ਸ਼ਾਮਿਲ ਹੋਈਆਂ। ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਬੇਟੇ ਸਤਵਿੰਦਰ ਸਿੰਘ ਬੈਂਸ ਨੇ ਦਿੱਤੀ। ਇਸ ਦੁੱਖ ਦੀ ਘੜੀ ’ਚ ਵਿਧਾਨ ਸਭਾ ਹਲਕਾ ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਸੁੱਖੀ, ‘ਆਪ’ ਆਗੂ ਸੋਹਣ ਲਾਲ ਢੰਡਾ, ਪਵਨਜੀਤ ਸਿੰਘ ਸਿੱਧੂ, ਪਠਲਾਵਾ ਦੇ ਸਾਬਕਾ ਸਰਪੰਚ ਜਥੇ. ਅਵਤਾਰ ਸਿੰਘ ਪਠਲਾਵਾ, ਤਰਸੇਮ ਸਿੰਘ ਤੰਬੜ ਸਾਬਕਾ ਸਰਪੰਚ ਪਠਲਾਵਾ, ਤਰਲੋਚਨ ਸਿੰਘ ਵਾਰੀਆ ਸੀਨੀਅਰ ਉਪ ਚੇਅਰਮੈਨ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ, ਤਰਸੇਮ ਪਠਲਾਵਾ ਮੁੱਖ ਬੁਲਾਰਾ ਅਤੇ ਵਿੱਤ ਸਕੱਤਰ ਪਠਲਾਵਾ ਸੰਸਥਾ, ਗੁਰਚਰਨ ਸਿੰਘ ਪੰਚ, ਮਾ. ਸੋਹਣ ਸਿੰਘ ਬੈਂਸ, ਪ੍ਰਿੰ. ਸ਼ਾਹ ਮੁਹੰਮਦ, ਕੁਲਵਿੰਦਰ ਸਿੰਘ ਪਠਲਾਵਾ, ਸੁਰਜੀਤ ਸਿੰਘ ਏ. ਐਸ. ਆਈ., ਕਰਮ ਚੰਦ, ਕੈਪਟਨ ਜੋਗਾ ਸਿੰਘ ਆਗੂ ਪਠਲਾਵਾ ਸੰਸਥਾ, ਗੁਰਦੀਪ ਸਿੰਘ, ਸਤਵਿੰਦਰ ਸਿੰਘ ਬੈਂਸ ਬੇਟਾ, ਹਰਜਿੰਦਰ ਸਿੰਘ ਕੋਚ ਫੈਕਟਰੀ ਕਪੂਰਥਲਾ, ਸੁਰਿੰਦਰ ਕੌਰ ਧਰਮ ਪਤਨੀ, ਗੁਰਬਖਸ਼ ਕੌਰ ਭੈਣ, ਮਹਿੰਦਰ ਕੌਰ ਭੈਣ, ਡਾ. ਰਾਜਵਿੰਦਰ ਕੌਰ ਬੈਂਸ ਐਮ. ਡੀ. ਹਸਪਤਾਲ ਮੁਕੰਦਪੁਰ, ਮਾ. ਜਗਤ ਸਿੰਘ ਬੈਂਸ ਭਰਾ, ਨਛੱਤਰ ਕੌਰ ਸਾਬਕਾ ਸਰਪੰਚ ਪਠਲਾਵਾ, ਹਰਜਿੰਦਰ ਸਿੰਘ ਸਾਬਕਾ ਅਧਿਕਾਰੀ ਐਸ. ਬੀ. ਆਈ., ਮੈਡਮ ਹਰਮਿੰਦਰ ਕੌਰ, ਮਲਕੀਤ ਸਿੰਘ ਜੇ. ਈ. ਛੋਟਾ ਭਰਾ, ਮਾ. ਰਮੇਸ਼ ਪਠਲਾਵਾ, ਪੂਨਮ ਇਟਲੀ ਬੇਟੀ, ਹਰਪ੍ਰੀਤ ਕੌਰ ਆਸਟ੍ਰੇਲੀਆ ਬੇਟੀ, ਜਥੇ. ਗੁਰਬਖਸ਼ ਸਿੰਘ ਪਠਲਾਵਾ, ਜੋਗਿੰਦਰ ਰਾਮ ਐਸ. ਬੀ. ਆਈ., ਕਰਨਪ੍ਰੀਤ ਸਿੰਘ ਬੈਂਸ ਭਤੀਜਾ, ਸ਼ਿੰਗਾਰਾ ਸਿੰਘ, ਮਨਜੀਤ ਸਿੰਘ ਆਦਿ ਹਾਜ਼ਰ ਸਨ।