26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਝਿੰਗੜਾਂ ਵਿਖੇ ਦੋ ਦਿਨਾ ਵਿਸ਼ਾਲ ਮਾਂ ਭਗਵਤੀ ਜਾਗਰਣ ਕਰਵਾਇਆ

ਔੜ/ ਝਿੰਗੜਾਂ, 25 ਅਕਤੂਬਰ (ਕੁਲਦੀਪ ਸਿੰਘ ਝਿੰਗੜ)-ਪਿੰਡ ਝਿੰਗੜਾਂ ਵਿਖੇ ਸ਼ਿਵ ਮੰਦਰ ਪ੍ਰਬੰਧਕ ਕਮੇਟੀ ਵਲੋਂ ਪਿੰਡ ਵਾਸੀਆਂ ਤੇ ਐਨ. ਆਰ.

Ad Position 21
No active advertisement
ਅਜੀਤ ਡੈਸਕ 26-10-2026
ਔੜ/ ਝਿੰਗੜਾਂ, 25 ਅਕਤੂਬਰ (ਕੁਲਦੀਪ ਸਿੰਘ ਝਿੰਗੜ)-ਪਿੰਡ ਝਿੰਗੜਾਂ ਵਿਖੇ ਸ਼ਿਵ ਮੰਦਰ ਪ੍ਰਬੰਧਕ ਕਮੇਟੀ ਵਲੋਂ ਪਿੰਡ ਵਾਸੀਆਂ ਤੇ ਐਨ. ਆਰ. ਆਈ. ਸੰਗਤਾਂ ਦੇ ਸਹਿਯੋਗ ਨਾਲ ਦੋ ਦਿਨਾ ਵਿਸ਼ਾਲ ਮਾਂ ਭਗਵਤੀ ਜਾਗਰਣ ਕਰਵਾਇਆ। ਪਹਿਲੇ ਦਿਨ ਸ਼ੋਭਾ ਯਾਤਰਾ ਕੱਢੀ ਗਈ ਜੋ ਪਿੰਡ ਦੀ ਪ੍ਰਕਰਮਾ ਕਰਦੀ ਹੋਈ ਦੇਰ ਰਾਤ ਸ਼ਿਵ ਮੰਦਰ ਵਿਖੇ ਪੁੱਜੀ। ਵੱਖ-ਵੱਖ ਰਸਤਿਆਂ ਵਿਚ ਸ਼ੋਭਾ ਯਾਤਰਾ ਦਾ ਸੰਗਤਾਂ ਵਲੋਂ ਭਰਵਾਂ ਸਵਾਗਤ ਕੀਤਾ। ਸੇਵਾਦਾਰਾਂ ਵਲੋਂ ਸੰਗਤਾਂ ਨੂੰ ਫਲ ਫਰੂਟ, ਠੰਢਿਆਂ ਤੇ ਚਾਹ ਪਕੌੜਿਆਂ ਦੇ ਲੰਗਰ ਛਕਾਏ ਗਏ। ਜਾਗਰਣ ਦੇ ਦੂਸਰੇ ਦਿਨ ਰਾਤ ਨੂੰ ਜੋਤ ਜਗਾਉਣ ਦੀ ਰਸਮ ਪੰਡਿਤ ਹਰਦੀਪ ਕੁਮਾਰ ਸ਼ਰਮਾ, ਨਿਰਮਲ ਸਿੰਘ ਮਹਿਮੀ, ਤਰਲੋਚਨ ਸਿੰਘ, ਨਰਿੰਦਰ ਕੁਮਾਰ, ਕ੍ਰਿਸ਼ਨ ਕੁਮਾਰ, ਦਵਿੰਦਰ ਪਾਲ, ਪ੍ਰਿਤਪਾਲ ਸਿੰਘ, ਜੋਗਾ ਰਾਮ, ਰਾਜਦੀਪ ਸਿੰਘ, ਜਸਵਿੰਦਰ ਸਿੰਘ ਜੱਸੀ ਤੋਂ ਇਲਾਵਾ ਪਿੰਡ ਦੇ ਪਤਵੰਤੇ ਸੱਜਣਾਂ ਵਲੋਂ ਸਾਂਝੇ ਤੌਰ ’ਤੇ ਕੀਤੀ ਗਈ। ਇਸ ਮੌਕੇ ਵੱਖ-ਵੱਖ ਕਲਾਕਾਰਾਂ ਵਲੋਂ ਮਾਂ ਭਗਵਤੀ ਦੀ ਮਹਿਮਾ ਦਾ ਗੁਣਗਾਨ ਕੀਤਾ। ਅੰਮ੍ਰਿਤ ਵੇਲੇ ਪੰਡਿਤ ਵਲੋਂ ਤਾਰਾ ਰਾਣੀ ਕਥਾ ਸੁਣਾਈ ਗਈ। ਅੰਤ ਵਿਚ ਪੰਡਿਤ ਹਰਦੀਪ ਕੁਮਾਰ ਸ਼ਰਮਾ ਵਲੋਂ ਜਾਗਰਣ ਵਿਚ ਪੁੱਜੀਆਂ ਸਮੂਹ ਸੰਗਤਾਂ ਤੇ ਦਾਨੀ ਸੇਵਾਦਾਰਾਂ ਦਾ ਧੰਨਵਾਦ ਕਰਦਿਆਂ ਮਾਂ ਭਗਵਤੀ ਜਾਗਰਣ ਦੀ ਸਮੂਹ ਸੰਗਤਾਂ ਨੂੰ ਵਧਾਈ ਦਿੱਤੀ। ਇਸ ਮੌਕੇ ਨਿਰਮਲ ਸਿੰਘ ਮਹਿਮੀ, ਕਪਿਲ ਦੇਵ, ਨਰਿੰਦਰ ਕੁਮਾਰ, ਕਸ਼ਮੀਰ ਸਿੰਘ ਪੱਪੂ, ਬਲਵਿੰਦਰ ਸਿੰਘ ਝਿੰਗੜ ਐਨ. ਕੇ. ਐਨ, ਪ੍ਰਿਤਪਾਲ ਸਿੰਘ ਸਾਰਦਾ, ਹੀਮਨ ਸਿੰਘ ਜਵੰਦਾ, ਜੋਗਾ ਰਾਮ, ਰਵੀ ਕਲਸੀ, ਪ੍ਰਿਤਪਾਲ ਸਿੰਘ, ਕੁਲਦੀਪ ਸਿੰਘ ਰੱਲ੍ਹ, ਬਹਾਦਰ ਸਿੰਘ ਮਹਿਮੀ, ਰਾਜਦੀਪ ਸਿੰਘ, ਗੋਰਾ ਹਲਵਾਈ, ਸੁਖਮਨਦੀਪ ਸਿੰਘ, ਅਮਨ ਕੁਮਾਰ, ਕੀਸਵ ਕੁਮਾਰ, ਹੈਰੀ ਸ਼ਾਰਦਾ, ਰਾਮ ਲਾਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਤਿਗੁਰ ਗੰਗਾ ਨੰਦ ਮਹਾਰਾਜ ਦੀ ਯਾਦ ਨੂੰ ਸਮਰਪਿਤ ਗਊਸ਼ਾਲਾ ਪਿੰਡ ਆਦੋਆਣਾ ਵਿਖੇ ਸ੍ਰੀਮਦ ਭਾਗਵਤ ਕਥਾ 30 ਤੋਂ ਅਗਲੀ ਖ਼ਬਰ ਗੁਰਬਖਸ਼ ਸਿੰਘ ਬੈਂਸ ਪਠਲਾਵਾ ਦਾ ਸਸਕਾਰ
Ad Position 24