ਸਤਿਗੁਰ ਗੰਗਾ ਨੰਦ ਮਹਾਰਾਜ ਦੀ ਯਾਦ ਨੂੰ ਸਮਰਪਿਤ ਗਊਸ਼ਾਲਾ ਪਿੰਡ ਆਦੋਆਣਾ ਵਿਖੇ ਸ੍ਰੀਮਦ ਭਾਗਵਤ ਕਥਾ 30 ਤੋਂ
ਬਲਾਚੌਰ, 25 ਅਕਤੂਬਰ (ਨਰੇਸ਼ ਧੌਲ)-ਸਤਿਗੁਰੂ ਗੰਗਾ ਨੰਦ ਮਹਾਰਾਜ ਭੂਰੀ ਵਾਲਿਆਂ ਦੀ ਨਿੱਘੀ ਯਾਦ ਨੂੰ ਸਮਰਪਿਤ ਸਤਿਗੁਰੂ ਗੰਗਾ ਨੰਦ ਮਹਾਰਾਜ ਯਾਦਗਾਰੀ ਗਊਸ਼ਾਲਾ ਪਿੰਡ ਆਦੋਆਣਾ ਵਿਖੇ ਸ੍ਰੀਮਦ ਭਾਗਵਤ ਕਥਾ ਦਾ ਵਿਸ਼ਾਲ ਧਾਰਮਿਕ ਸਮਾਗਮ ਸਤਿਗੁਰਾਂ ਦੇ ਪਰਮ ਸੇਵਕ ਭਗਤ ਚਰਨਜੀਤ ਭਾਟੀਆ ਕੈਨੇਡਾ ਵਾਲਿਆਂ ਦੇ ਯਤਨਾਂ ਸਦਕਾ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਰਪ੍ਰਸਤ ਅਚਾਰਿਆ ਨਮਰਤਾ ਨੰਦ ਮਹਾਰਾਜ ਦੀ ਸਰਪ੍ਰਸਤੀ ਹੇਠ 30 ਅਕਤੂਬਰ ਤੋਂ 4 ਨਵੰਬਰ ਤੱਕ ਸ਼ਰਧਾ ਸਹਿਤ ਕਰਵਾਇਆ ਜਾ ਰਿਹਾ ਹੈ। ਸਰਪ੍ਰਸਤ ਅਚਾਰਿਆ ਨਮਰਤਾ ਨੰਦ ਮਹਾਰਾਜ ਤੇ ਸੇਵਾਦਾਰਾਂ ਨੇ ਦੱਸਿਆ ਕਿ ਸ੍ਰੀਮਦ ਭਾਗਵਤ ਕਥਾ ਦਾ ਸ਼ੁੱਭ ਆਰੰਭ 30 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ।
ਬਲਾਚੌਰ, 25 ਅਕਤੂਬਰ (ਨਰੇਸ਼ ਧੌਲ)-ਸਤਿਗੁਰੂ ਗੰਗਾ ਨੰਦ ਮਹਾਰਾਜ ਭੂਰੀ ਵਾਲਿਆਂ ਦੀ ਨਿੱਘੀ ਯਾਦ ਨੂੰ ਸਮਰਪਿਤ ਸਤਿਗੁਰੂ ਗੰਗਾ ਨੰਦ ਮਹਾਰਾਜ ਯਾਦਗਾਰੀ ਗਊਸ਼ਾਲਾ ਪਿੰਡ ਆਦੋਆਣਾ ਵਿਖੇ ਸ੍ਰੀਮਦ ਭਾਗਵਤ ਕਥਾ ਦਾ ਵਿਸ਼ਾਲ ਧਾਰਮਿਕ ਸਮਾਗਮ ਸਤਿਗੁਰਾਂ ਦੇ ਪਰਮ ਸੇਵਕ ਭਗਤ ਚਰਨਜੀਤ ਭਾਟੀਆ ਕੈਨੇਡਾ ਵਾਲਿਆਂ ਦੇ ਯਤਨਾਂ ਸਦਕਾ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਰਪ੍ਰਸਤ ਅਚਾਰਿਆ ਨਮਰਤਾ ਨੰਦ ਮਹਾਰਾਜ ਦੀ ਸਰਪ੍ਰਸਤੀ ਹੇਠ 30 ਅਕਤੂਬਰ ਤੋਂ 4 ਨਵੰਬਰ ਤੱਕ ਸ਼ਰਧਾ ਸਹਿਤ ਕਰਵਾਇਆ ਜਾ ਰਿਹਾ ਹੈ। ਸਰਪ੍ਰਸਤ ਅਚਾਰਿਆ ਨਮਰਤਾ ਨੰਦ ਮਹਾਰਾਜ ਤੇ ਸੇਵਾਦਾਰਾਂ ਨੇ ਦੱਸਿਆ ਕਿ ਸ੍ਰੀਮਦ ਭਾਗਵਤ ਕਥਾ ਦਾ ਸ਼ੁੱਭ ਆਰੰਭ 30 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ। ਉਪਰੰਤ 4 ਨਵੰਬਰ ਤੱਕ ਰੋਜ਼ਾਨਾ ਸ਼ਾਮ 5 ਵਜੇ ਤੋਂ ਰਾਤ 8 ਵਜੇ ਤੱਕ ਸੰਸਾਰ ਪ੍ਰਸਿੱਧ ਕਥਾਵਾਚਕ ਰਵੀਨੰਦਨ ਸ਼ਾਸਤਰੀ ਵਰਿੰਦਾਵਨ ਵਾਲਿਆਂ ਵਲੋਂ ਧਾਰਮਿਕ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਜੀਵਨ, ਭਗਤੀ, ਸੱਚਾਈ, ਧਰਮ ਅਤੇ ਮਨੁੱਖਤਾ ਦੀ ਸੇਵਾ ਦੇ ਮਹੱਤਵ ਤੋਂ ਜਾਣੂ ਕਰਵਾਇਆ ਜਾਵੇਗਾ। ਸਮਾਗਮ ਦੀ ਸ਼ੁਰੂਆਤ ਮੌਕੇ 30 ਅਕਤੂਬਰ ਨੂੰ ਸਵੇਰੇ 9 ਵਜੇ ਸਤਿਲੋਕ ਧਾਮ ਰੱਤੋਵਾਲ ਤੋਂ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਜਾਵੇਗੀ ਜਾਵੇਗੀ, ਜੋ ਗਊਸ਼ਾਲਾ ਪਿੰਡ ਆਦੋਆਣਾ ਵਿਖੇ ਸਮਾਪਤ ਹੋਵੇਗੀ। ਧਾਰਮਿਕ ਸਮਾਗਮ ਦੀ ਸਮਾਪਤੀ ਮੌਕੇ 5 ਨਵੰਬਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਪੂਰਨ ਆਹੂਤੀ ਦਾ ਸਮਾਗਮ ਕਰਵਾਇਆ ਜਾਵੇਗਾ। ਅਚਾਰਿਆ ਨਮਰਤਾ ਨੰਦ ਮਹਾਰਾਜ ਨੇ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸਮਾਜ ਵਿਚ ਆਪਸੀ ਭਾਈਚਾਰਕ ਸਾਂਝ, ਪਿਆਰ, ਸਦਭਾਵਨਾ ਅਤੇ ਅਧਿਆਤਮਿਕ ਚੇਤਨਾ ਨੂੰ ਮਜ਼ਬੂਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਸਤਿਗੁਰੂ ਗੰਗਾ ਨੰਦ ਮਹਾਰਾਜ ਭੂਰੀਵਾਲੇ ਯਾਦਗਾਰੀ ਗਊਸ਼ਾਲਾ ਪ੍ਰਬੰਧਕ ਕਮੇਟੀ (ਰਜਿ.) ਅਟੇਆਣਾ ਵਲੋਂ ਸਮੂਹ ਇਲਾਕਾ ਨਿਵਾਸੀਆਂ ਅਤੇ ਧਰਮ ਪ੍ਰੇਮੀ ਸੰਗਤਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਪਰਿਵਾਰਾਂ ਸਮੇਤ ਇਸ ਪਵਿੱਤਰ ਧਾਰਮਿਕ ਸਮਾਗਮ ਵਿੱਚ ਵੱਧ-ਚੜ੍ਹ ਕੇ ਹਾਜ਼ਰੀਆਂ ਭਰਨ। ਸਮਾਗਮ ਸੰਬੰਧੀ ਅਚਾਰਿਆ ਨਮਰਤਾ ਨੰਦ ਮਹਾਰਾਜ, ਸਰਪੰਚ ਮਨੋਹਰ ਲਾਲ ਚਿੰਦਿਆਣੀ ਕਲਾਂ, ਮਨੋਹਰ ਲਾਲ ਭਾਟੀਆ ਆਦੋਆਣਾ, ਜੋਗਿੰਦਰ ਪਾਲ ਮਹੈਸ਼ੀ, ਡੈਵੀ ਭਾਟੀਆ, ਵਿਜੇ ਕੁਮਾਰ ਭਾਟੀਆ, ਰਾਮ ਪਾਲ ਭਾਣੇਵਾਲ, ਰਾਜੇਸ਼ ਭਾਟੀਆ (ਕਾਲਾ), ਬਿੰਦਾ ਭਾਟੀਆ, ਬਲਰਾਮ ਕਸਾਣਾ, ਨਿੰਦਰ ਖੀਵੇਵਾਲ, ਕਾਲਾ ਆਦੋਆਣਾ ਤੇ ਸੇਵਾਦਾਰ ਹਾਜ਼ਰ ਸਨ।