28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਸ੍ਰੀ ਨਾਭ ਕੰਵਲ ਰਾਜਾ ਸਾਹਿਬ ਸੁੱਜੋਂ ਵਿਖੇ ਛਿੰਝ ਮੇਲਾ ਬੜੀ ਸ਼ਰਧਾਪੂਰਵਕ ਕਰਵਾਇਆ

ਪੱਲੀ ਝਿੱਕੀ, 27 ਅਕਤੂਬਰ (ਕੁਲਦੀਪ ਸਿੰਘ ਪਾਬਲਾ) - ਗੁਰਦੁਆਰਾ ਬੰਗਲਾ ਸਾਹਿਬ ਪ੍ਰਬੰਧਕ ਕਮੇਟੀ, ਸਮੂਹ ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸੁੱਜੋਂ ਵਿਖੇ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੀ ਯਾਦ ਨੂੰ ਸਮਰਪਿਤ 35ਵਾਂ ਸਲਾਨਾ ਕੁਸ਼ਤੀ ਦੰਗਲ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਵੀਰ ਸਿੰਘ ਪ੍ਰਧਾਨ, ਪਰਮਜੀਤ ਸਿੰਘ ਦਾਨੀ ਨੰਬਰਦਾਰ, ਸਾਬਕਾ ਸਰਪੰਚ ਤਰਨਜੀਤ ਸਿੰਘ ਵਾਈਸ ਪ੍ਰਧਾਨ ਅਤੇ ਤਰਸੇਮ ਸਿੰਘ ਨੇ ਦੱਸਿਆ ਕਿ ਇਸ ਛਿੰਝ ਦੌਰਾਨ ਝੰਡੀ ਦੀਆਂ ਤਿੰਨ ਕੁਸ਼ਤੀਆਂ ਕਰਵਾਈਆਂ ਗਈਆਂ।

Ad Position 21
No active advertisement
ਪਿਤਾ ਦਾ ਵਿਛੋੜਾ ਬੱਚਿਆ ਲਈ ਅਸਹਿ ਹੁੰਦਾ ਹੈ -ਬਲਵਿੰਦਰ ਸਿੰਘ ਭੈਣੀ ਸਾਹਿਬ 28-10-2026
ਪੱਲੀ ਝਿੱਕੀ, 27 ਅਕਤੂਬਰ (ਕੁਲਦੀਪ ਸਿੰਘ ਪਾਬਲਾ) - ਗੁਰਦੁਆਰਾ ਬੰਗਲਾ ਸਾਹਿਬ ਪ੍ਰਬੰਧਕ ਕਮੇਟੀ, ਸਮੂਹ ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸੁੱਜੋਂ ਵਿਖੇ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੀ ਯਾਦ ਨੂੰ ਸਮਰਪਿਤ 35ਵਾਂ ਸਲਾਨਾ ਕੁਸ਼ਤੀ ਦੰਗਲ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਵੀਰ ਸਿੰਘ ਪ੍ਰਧਾਨ, ਪਰਮਜੀਤ ਸਿੰਘ ਦਾਨੀ ਨੰਬਰਦਾਰ, ਸਾਬਕਾ ਸਰਪੰਚ ਤਰਨਜੀਤ ਸਿੰਘ ਵਾਈਸ ਪ੍ਰਧਾਨ ਅਤੇ ਤਰਸੇਮ ਸਿੰਘ ਨੇ ਦੱਸਿਆ ਕਿ ਇਸ ਛਿੰਝ ਦੌਰਾਨ ਝੰਡੀ ਦੀਆਂ ਤਿੰਨ ਕੁਸ਼ਤੀਆਂ ਕਰਵਾਈਆਂ ਗਈਆਂ। ਜਿਨ੍ਹਾਂ ਵਿੱਚ ਪਹਿਲੀ ਝੰਡੀ ਦੀ ਕੁਸ਼ਤੀ ਸ਼ੇਰਾ ਬਾਬਾ ਫਲਾਹੀ ਅਤੇ ਜਲਾਲ ਇਰਾਨ ਦਰਮਿਆਨ ਕਾਂਟੇ ਦੀ ਟੱਕਰ ਹੋਈ, ਜਿਸ ਵਿੱਚ ਦੋਨਾਂ ਪਹਿਲਵਾਨਾਂ ਨੇ ਈਨ ਨਹੀਂ ਮੰਨੀ, ਅਖੀਰ ਸ਼ੇਰਾ ਬਾਬਾ ਫਲਾਹੀ ਨੇ ਜਲਾਲ ਇਰਾਨ ਦੀ ਪਿੱਠ ਧਰਤੀ ਨਾਲ ਲਗਾ ਕੇ ਝੰਡੀ ਦੀ ਕੁਸ਼ਤੀ ਜਿੱਤ ਲਈ। ਇਸ ਝੰਡੀ ਦੀ ਕੁਸ਼ਤੀ ਦਾ ਇਨਾਮ ਬੁਲਿਟ ਮੋਟਰ ਸਾਈਕਲ ਮਨਜਿੰਦਰ ਸਿੰਘ ਸੋਨੂੰ ਯੂ. ਐਸ. ਏ., ਪ੍ਰਦੂਮਣ ਸਿੰਘ ਭੀਣ ਦੁਆਰਾ ਦਿੱਤਾ ਗਿਆ। ਦੂਜੀ ਝੰਡੀ ਦੀ ਕੁਸ਼ਤੀ ਪਰਮਿੰਦਰ ਪੱਟੀ ਅਤੇ ਲਾਲੀ ਫਗਵਾੜਾ ਦਰਮਿਆਨ ਕਾਂਟੇ ਦੀ ਟੱਕਰ ਹੋਈ, ਅਖੀਰ ਪਰਮਿੰਦਰ ਪੱਟੀ ਜੇਤੂ ਰਿਹਾ। ਇਸ ਕੁਸ਼ਤੀ ਦਾ ਇਨਾਮ ਬਲਬੀਰ ਸਿੰਘ ਪੁੱਤਰ ਵਰਿਆਮ ਸਿੰਘ ਯੂ. ਕੇ. ਵੱਲੋਂ 71 ਹਜ਼ਾਰ ਰੁਪਏ ਦਿੱਤਾ ਗਿਆ। ਤੀਜੀ ਝੰਡੀ ਦੀ ਕੁਸ਼ਤੀ ਜੋ ਕਿ ਸ਼ੇਰਾ ਲੱਲੀਆਂ ਅਤੇ ਰਵੀ ਭੁੱਟਾ ਦਰਮਿਆਨ ਗਹਿਗੱਚਵਾਂ ਮੁਕਾਬਲਾ ਹੋਇਆ, ਜਿਸ ਵਿੱਚ ਰਵੀ ਭੁੱਟਾ ਜੇਤੂ ਰਿਹਾ। ਇਸ ਝੰਡੀ ਦੀ ਕੁਸ਼ਤੀ ਦਾ ਇਨਾਮ ਬਲਵੀਰ ਸਿੰਘ ਯੂ. ਕੇ., ਪਰਮਜੀਤ ਸਿੰਘ ਯੂ. ਕੇ. ਵੱਲੋਂ 51000 ਰੁਪਏ ਦਿੱਤਾ ਗਿਆ। ਇਸ ਤੋਂ ਇਲਾਵਾ ਵਾਫਸ ਬਾਬਾ ਫਲਾਹੀ ਨੇ ਜੋਬਨ ਪੱਟੀ ਨੂੰ, ਅਜੇ ਬਾਬਾ ਫਲਾਹੀ ਨੇ ਜੰਗ ਸ਼ੇਰੋਂ ਨੂੰ, ਹੈਦਰ ਹੁਸ਼ਿਆਰਪੁਰ ਨੇ ਅਰਸ਼ਦੀਪ ਜੰਡੀ ਨੂੰ, ਲਾਲੀ ਮੰਡ ਚੌਂਤਾ ਨੇ ਕੀਰਤੀ ਸ਼ੇਰੋ ਨੂੰ ਕ੍ਰਮਵਾਰ ਚਿੱਤ ਕੀਤਾ। ਇਸ ਤੋਂ ਇਲਾਵਾ ਹੋਰ ਵੀ ਨਾਮੀ ਪਹਿਲਵਾਨਾਂ ਨੇ ਆਪਣੀ ਕੁਸ਼ਤੀ ਦੇ ਜੌਹਰ ਦਿਖਾਏ। ਇਸ ਮੌਕੇ ਬਾਬਾ ਦੀਪਾ ਬਾਬਾ ਫਲਾਹੀ ਨੂੰ 11000 ਰੁਪਏ ਨਾਲ ਸਨਮਾਨਿਤ ਕੀਤਾ ਗਿਆ। ਇਸ ਕੁਸ਼ਤੀ ਦੰਗਲ ਮੌਕੇ ਜਸਪ੍ਰੀਤ ਸਿੰਘ ਰੌਬੀ ਕੰਗ ਹਲਕਾ ਇੰਚਾਰਜ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦੇ ਵਾਈਸ ਪ੍ਰਧਾਨ ਹਰਪ੍ਰੀਤ ਸਿੰਘ ਖਾਰਾ, ਬਾਬਾ ਸਤਨਾਮ ਸਿੰਘ ਮਜਾਰੀ, ਬਾਬਾ ਜੀ ਭਾਰਟਾ ਵਾਲੇ, ਤਰਸੇਮ ਸਿੰਘ ਕੈਨੇਡਾ, ਜੋਗਾ ਸਿੰਘ ਬਗਵਾਂਈ, ਕੁਲਵੰਤ ਕੌਰ ਕੈਨੇਡਾ, ਪਰਮਜੀਤ ਸਿੰਘ ਯੂ. ਕੇ, ਬਲਵੀਰ ਸਿੰਘ ਯੂ. ਕੇ, ਗੁਰਦੇਵ ਸਿੰਘ ਚੌਹੜ, ਰਮੇਸ਼ ਪਾਬਲਾ, ਕੇਵਲ ਸਿੰਘ ਚੌਹੜ, ਮਝੈਲ ਬੈਰਾਗੀ, ਓਂਕਾਰ ਸਿੰਘ ਸਰਪੰਚ ਬਗਵਾਂਈ, ਤਰਸੇਮ ਸਿੰਘ ਬਗਵਾਂਈ, ਮਨਵਿੰਦਰ ਸਿੰਘ ਡਾਇਰੈਕਟਰ, ਰਾਜੀਵ ਜੈਨ ਬੰਬੇ ਵਾਲੇ, ਕੇਵਲ ਸਿੰਘ ਚੌਹੜ, ਜਸਵੀਰ ਸਿੰਘ ਬੱਬੂ ਇਟਲੀ, ਲਵਲੀ ਸੁੱਜੋਂ, ਮਹਿੰਦਰ ਸਿੰਘ, ਸਤਨਾਮ ਸਿੰਘ ਸੱਤਾ, ਤਰਨਜੀਤ ਸਿੰਘ ਸਾਬਕਾ ਸਰਪੰਚ, ਜੋਗਾ ਸਿੰਘ ਕੈਨੇਡਾ, ਪਰਮਜੀਤ ਸਿੰਘ ਯੂ. ਐਸ. ਏ., ਰਘਵੀਰ ਸਿੰਘ ਗਿੱਧਾ, ਕਿਰਨਦੀਪ ਦਾਨੀ, ਨੰਬਰਦਾਰ ਗੁਰਦੇਵ ਸਿੰਘ, ਸੁਰਜੀਤ ਸਿੰਘ ਦਾਨੀ, ਮਨਜੋਤ ਕੈਨੇਡਾ, ਅਮਰੀਕ ਸਿੰਘ ਸਪੇਨ, ਪ੍ਰਵੀਨ ਕੁਮਾਰ, ਹਰਬੰਸ ਸਿੰਘ ਸੁੱਖਾ, ਸਨੀ ਯੂ. ਕੇ., ਮੇਜਰ ਸਿੰਘ ਯੂ. ਕੇ., ਸੁਰਿੰਦਰ ਸਿੰਘ ਯੂ. ਕੇ., ਜੋਤਾ ਸੁੱਜੋਂ, ਬਲਵੀਰ ਸਿੰਘ ਯੂ. ਕੇ., ਜਸਵੀਰ ਸਿੰਘ ਯੂ. ਕੇ., ਪਰਮਿੰਦਰ ਸਿੰਘ ਯੂ. ਕੇ., ਰੇਸ਼ਮ ਸਿੰਘ, ਦਲਜੀਤ ਸਿੰਘ, ਜਸਵਿੰਦਰ ਸਿੰਘ ਸੁੱਖਾ, ਅਜਮੇਰ ਸਿੰਘ ਸੋਨੂੰ, ਟੋਨੀ ਸੁੱਜੋਂ, ਦਿਲਬਾਗ ਸਿੰਘ, ਛਿੰਦਾ ਬੈਂਸ ਕਬੱਡੀ ਖਿਡਾਰੀ, ਚਰਨਜੀਤ ਸਿੰਘ, ਗੁਬਰਚਨ ਸਿੰਘ ਪੰਚ, ਜਤਿੰਦਰ ਇਟਲੀ ਆਦਿ ਤੋਂ ਇਲਾਵਾ ਇਲਾਕੇ ਦੀਆਂ ਸਮਾਜਿਕ, ਧਾਰਮਿਕ ਜਥੇਬੰਦੀਆਂ ਦੇ ਨਮੁਾਇੰਦਿਆਂ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਕੁਸ਼ਤੀ ਦੰਗਲ ਨੂੰ ਨੇਪਰੇ ਚਾੜ੍ਹਨ ਲਈ ਬਲਵੀਰ ਸਿੰਘ ਪ੍ਰਧਾਨ, ਪਰਮਜੀਤ ਸਿੰਘ ਦਾਨੀ ਨੰਬਦਰਾਰ, ਰੇਸ਼ਮ ਸਿੰਘ, ਤਰਸੇਮ ਸਿੰਘ ਕੈਨੇਡਾ, ਜੋਗਾ ਸਿੰਘ ਕੈਨੇਡਾ, ਨਰੇਸ਼ ਕੁਮਾਰ, ਅਮਰੀਕ ਸਿੰਘ ਸਪੇਨ, ਸਤਨਾਮ ਸਿੰਘ ਸੱਤਾ, ਰਘਵੀਰ ਸਿੰਘ, ਪਰਮਜੀਤ ਸਿੰਘ ਯੂ. ਕੇ., ਸੁਖਦੀਪ ਸਿੰਘ, ਅਜਮੇਰ ਸਿੰਘ, ਰਣਬੀਰ ਸਿੰਘ, ਗੁਰਦੇਵ ਸਿੰਘ, ਅੰਮ੍ਰਿਤ ਕੌਰ ਸਰਪੰਚ, ਕ੍ਰਿਸ਼ਨ ਚੀਮਾ, ਇੰਦਰਜੀਤ ਸਿੰਘ, ਗੁਰਦੇਵ ਸਿੰਘ, ਪ੍ਰਵੀਨ ਸਿੰਘ, ਜਸਵਿੰਦਰ ਸਿੰਘ ਪੰਚ, ਪ੍ਰਿੰਸ ਦਾਨੀ ਨੰਬਦਰਾਰ, ਤਰਨਜੀਤ ਕੌਰ, ਪ੍ਰਭਜੀਤ ਦਾਨੀ, ਸੁਖਵੀਰ ਸਿੰਘ ਬੱਬੂ, ਅਮਰੀਕ ਸਿੰਘ ਸਪੇਨ, ਨਰੇਸ਼ ਰੀਡਰ, ਮੋਹਣ ਸਿੰਘ ਪੰਚ, ਹਰਦੇਵ ਸਿੰਘ ਰਾਜਪੂਤ, ਅੰਮ੍ਰਿਤਪਾਲ ਕੌਰ, ਕਮਲਜੀਤ ਕੌਰ, ਪਰਮਜੀਤ ਕੌਰ, ਕੁਲਦੀਪ ਕੌਰ, ਆਦਿ ਤੋਂ ਇਲਾਵਾ ਹੋਰ ਵੀ ਨਗਰ ਨਿਵਾਸੀਆਂ ਨੇ ਦਿਨ ਰਾਤ ਇੱਕ ਕਰ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਬੰਗਾ ਵਿਖੇ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਅਗਲੀ ਖ਼ਬਰ ਕਸਾਨਾਂ ਸਪੋਰਟਸ ਕਲੱਬ ਵਲੋਂ 29 ਅਕਤੂਬਰ ਨੂੰ ਵਾਲੀਬਾਲ ਟੂਰਨਾਮੈਂਟ ਅੰਡਰ-19 ਦਾ ਹੋਵੇਗਾ ਧਮਾਕੇਦਾਰ ਮੁਕਾਬਲਾ
Ad Position 24