28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਜਨਮ ਦਿਨ ’ਤੇ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਵੰਡੇ ਫਲ

ਮੁਕੰਦਪੁਰ, 27 ਅਕਤੂਬਰ (ਅਮਰੀਕ ਸਿੰਘ ਢੀਂਡਸਾ)-ਹਰ ਇੱਕ ਵਿਅਕਤੀ ਦਾ ਆਪੋ ਆਪਣਾ ਜਨਮ ਦਿਨ ਮਨਾਉਣ ਦਾ ਵੱਖਰਾ-ਵੱਖਰਾ ਸ਼ੌਂਕ ਅਤੇ ਢੰਗ ਹੁੰਦਾ ਹੈ ਕੋਈ ਪਾਰਟੀਆਂ ਕਰਦਾ ਹੈ, ਕੇਕ ਕੱਟਦਾ ਹੈ, ਯਾਰਾਂ ਮਿੱਤਰਾਂ ਨੂੰ ਮਠਿਆਈਆਂ ਅਤੇ ਕਈ ਪ੍ਰਕਾਰ ਦੇ ਪਦਾਰਥ ਖਵਾਉਂਦਾ ਹੈ। ਪ੍ਰੰਤੂ ਸਰਹਾਲ ਕਾਜ਼ੀਆਂ ਪਿੰਡ ਦੇ ਸਾਬਕਾ ਸਰਪੰਚ ਅਤੇ ਸੇਵਾ ਮੁਕਤ ਅਧਿਕਾਰੀ ਬਿਸ਼ੰਬਰ ਲਾਲ ਵਲੋਂ ਜਿੱਥੇ ਪਿੰਡ ਦੇ ਚਾਰ ਚੁਫੇਰੇ ਫਲਦਾਰ, ਛਾਂਦਾਰ ਅਤੇ ਸਜਾਵਟੀ ਬੂਟੇ ਲਗਾ ਕੇ ਵਾਤਾਵਰਣ ਦਾ ਸੁਨੇਹਾ ਦਿੱਤਾ ਉੱਥੇ ਨਾਲ ਹੀ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੂੰ ਸੇਬ ਅਤੇ ਕੇਲੇ ਵੰਡੇ।

Ad Position 21
No active advertisement
ਅਜੀਤ ਡੈਸਕ 28-10-2026
ਮੁਕੰਦਪੁਰ, 27 ਅਕਤੂਬਰ (ਅਮਰੀਕ ਸਿੰਘ ਢੀਂਡਸਾ)-ਹਰ ਇੱਕ ਵਿਅਕਤੀ ਦਾ ਆਪੋ ਆਪਣਾ ਜਨਮ ਦਿਨ ਮਨਾਉਣ ਦਾ ਵੱਖਰਾ-ਵੱਖਰਾ ਸ਼ੌਂਕ ਅਤੇ ਢੰਗ ਹੁੰਦਾ ਹੈ ਕੋਈ ਪਾਰਟੀਆਂ ਕਰਦਾ ਹੈ, ਕੇਕ ਕੱਟਦਾ ਹੈ, ਯਾਰਾਂ ਮਿੱਤਰਾਂ ਨੂੰ ਮਠਿਆਈਆਂ ਅਤੇ ਕਈ ਪ੍ਰਕਾਰ ਦੇ ਪਦਾਰਥ ਖਵਾਉਂਦਾ ਹੈ। ਪ੍ਰੰਤੂ ਸਰਹਾਲ ਕਾਜ਼ੀਆਂ ਪਿੰਡ ਦੇ ਸਾਬਕਾ ਸਰਪੰਚ ਅਤੇ ਸੇਵਾ ਮੁਕਤ ਅਧਿਕਾਰੀ ਬਿਸ਼ੰਬਰ ਲਾਲ ਵਲੋਂ ਜਿੱਥੇ ਪਿੰਡ ਦੇ ਚਾਰ ਚੁਫੇਰੇ ਫਲਦਾਰ, ਛਾਂਦਾਰ ਅਤੇ ਸਜਾਵਟੀ ਬੂਟੇ ਲਗਾ ਕੇ ਵਾਤਾਵਰਣ ਦਾ ਸੁਨੇਹਾ ਦਿੱਤਾ ਉੱਥੇ ਨਾਲ ਹੀ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੂੰ ਸੇਬ ਅਤੇ ਕੇਲੇ ਵੰਡੇ। ਇਸ ਦੌਰਾਨ ਉਹਨਾਂ ਦੱਸਿਆ ਕਿ ਨੈਤਿਕ ਜਿੰਮੇਵਾਰੀ ਸਮਝਦੇ ਹੋਏ ਸਾਨੂੰ ਨਿੱਜ ਤੋਂ ਉੱਪਰ ਉੱਠ ਕੇ ਦੂਸਰਿਆਂ ਦੀ ਭਲਾਈ ਲਈ ਵੀ ਕਾਰਜ ਕਰਨੇ ਚਾਹੀਦੇ ਹਨ ਜਿਸ ਨਾਲ ਸਮਾਜ ਵਿੱਚ ਨਰੋਈ ਸੋਚ ਪੈਦਾ ਹੁੰਦੀ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਵਰਲਡ ਵੈਟਰਨ ਐਥਲੀਟ ਰਵਿੰਦਰ ਸਿੰਘ ਕਲੇਰ, ਰੂਪ ਲਾਲ, ਮਾਸਟਰ ਭੁਪਿੰਦਰ ਸਿੰਘ, ਨਵੀਨ ਮਹੇ, ਮਹਿੰਦਰ ਲਾਲ ਪੰਚ, ਤਜਿੰਦਰ ਪੰਚ ਅਤੇ ਰਵਿੰਦਰ ਕੁਮਾਰ ਚੱਕ ਬਿਲਗਾ ਵੀ ਮੌਜੂਦ ਸਨ। ਇਸ ਮੌਕੇ ਸਕੂਲ ਮੁਖੀ ਵਲੋਂ ਸਾਬਕਾ ਸਰਪੰਚ ਦਾ ਹਾਰਦਿਕ ਧੰਨਵਾਦ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਰਾਜ ਮਾਰਗ ’ਤੇ ਸੁੱਕੇ ਖੜ੍ਹੇ ਦਰੱਖਤ ਬਣ ਸਕਦੇ ਹਨ ਹਾਦਸੇ ਦਾ ਕਾਰਨ ਅਗਲੀ ਖ਼ਬਰ ਸਦਰ ਥਾਣਾ ਨਵਾਂਸ਼ਹਿਰ ਦੀ ਪੁਲਿਸ ਨੇ ਹੈਰੋਇਨ ਸਮੇਤ ਨੌਜਵਾਨ ਨੂੰ ਕੀਤਾ ਗ੍ਰਿਫਤਾਰ
Ad Position 24