28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਰਾਜ ਮਾਰਗ ’ਤੇ ਸੁੱਕੇ ਖੜ੍ਹੇ ਦਰੱਖਤ ਬਣ ਸਕਦੇ ਹਨ ਹਾਦਸੇ ਦਾ ਕਾਰਨ

ਮਜਾਰੀ/ਸਾਹਿਬਾ, 27 ਅਕਤੂਬਰ (ਨਿਰਮਲਜੀਤ ਸਿੰਘ ਚਾਹਲ)-ਬਲਾਚੌਰ-ਗੜਸ਼ੰਕਰ ਰਾਜ ਮਾਰਗ ਦੇ ਕਿਨਾਰਿਆਂ ‘ਤੇ ਸੈਕੜਿਆਂ ਦੀ ਗਿਣਤੀ ’ਚ ਲੱਖਾਂ ਰਪਏ ਦੀ ਕੀਮਤ ਦੇ ਸੁੱਕੇ ਖੜੇ ਦਰੱਖਤ ਜਿਥੇ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਉੱਥੇ ਜੰਗਲਾਤ ਵਿਭਾਗ ਦੀ ਨਿਕਾਮੀ ਵੀ ਜਾਹਰ ਕਰ ਰਹੇ ਹਨ।

Ad Position 21
No active advertisement
ਅਜੀਤ ਡੈਸਕ 28-10-2026
ਮਜਾਰੀ/ਸਾਹਿਬਾ, 27 ਅਕਤੂਬਰ (ਨਿਰਮਲਜੀਤ ਸਿੰਘ ਚਾਹਲ)-ਬਲਾਚੌਰ-ਗੜਸ਼ੰਕਰ ਰਾਜ ਮਾਰਗ ਦੇ ਕਿਨਾਰਿਆਂ ‘ਤੇ ਸੈਕੜਿਆਂ ਦੀ ਗਿਣਤੀ ’ਚ ਲੱਖਾਂ ਰਪਏ ਦੀ ਕੀਮਤ ਦੇ ਸੁੱਕੇ ਖੜੇ ਦਰੱਖਤ ਜਿਥੇ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਉੱਥੇ ਜੰਗਲਾਤ ਵਿਭਾਗ ਦੀ ਨਿਕਾਮੀ ਵੀ ਜਾਹਰ ਕਰ ਰਹੇ ਹਨ। ਇਸ ਮਾਰਗ ‘ਤੇ ਬਹੁਤ ਸਾਰੇ ਦਰੱਖਤ ਜੋ ਆਪਣੀ ਉਮਰ ਹੰਢਾ ਚੁੱਕੇ ਹਨ। ਜੋ ਆਪ ਮੁਹਾਰੇ ਕਦੀ ਸੜਕ ਵਿੱਚ ਡਿੱਗ ਕੇ ਰਾਹਗੀਰਾਂ ਨੂੰ ਲਪੇਟ ਵਿਚ ਲੈ ਰਹੇ ਹਨ, ਤੇ ਕਦੇ ਕਿਸਾਨਾਂ ਦੇ ਖੇਤਾਂ ਵੱਲ ਡਿੱਗ ਕੇ ਫਸਲਾਂ ਖਰਾਬ ਕਰ ਰਹੇ ਹਨ। ਇਨਾ ਸੁੱਕੇ ਦਰਖਤਾਂ ਦੇ ਅਚਾਨਕ ਸੜਕ ਵਿਚ ਡਿੱਗਣ ਕਾਰਨ ਪਿਛਲੇ ਸਮੇਂ ਵਿੱਚ ਕਈ ਰਾਹਗੀਰ ਲਪੇਟ ’ਚ ਆ ਕੇ ਫੱਟੜ ਹੋ ਚੁੱਕੇ ਹਨ। ਇਥੋਂ ਤੱਕ ਕਿ ਪਿਛਲੇ ਸਮੇਂ ਅੱਡਾ ਕਰਾਵਰ ਵਿਖੇ ਇੱਕ ਦਰਖਤ ਦਾ ਟਾਹਣਾ ਟੁੱਟ ਕੇ ਥੱਲੇ ਤੋਂ ਲੰਘਦੇ ਸਕੂਟਰੀ ਸਵਾਰਾਂ ‘ਤੇ ਡਿੱਗ ਪਿਆ ਸੀ। ਇੱਕ ਦੀ ਥਾਂ ‘ਤੇ ਹੀ ਮੌਤ ਹੋ ਗਈ ਸੀ ਤੇ ਦੂਸਰਾ ਗੰਭੀਰ ਜਖਮੀ ਹੋ ਗਿਆ ਸੀ। ਇਸ ਮਾਰਗ ‘ਤੇ ਚਣਕੋਆ ਅੱਡੇ ਦੇ ਲਾਗੇ ਇੱਕ ਕਈ ਸਫੈਦੇ ਦੇ ਦਰਖਤਾਂ ਦਾ ਝੁੰਡ ਸੁੱਕ ਕੇ ਸੜਕ ਵੱਲ ਨੂੰ ਕਾਫੀ ਝੁਕ ਚੁੱਕਾ ਹੈ। ਜੋ ਕਦੇ ਵੀ ਸੜਕ ਵਿੱਚ ਡਿੱਗ ਕੇ ਕਿਸੇ ਵੱਡੇ ਹਾਦਸੇ ਨੂੰ ਜਨਮ ਦੇ ਸਕਦੇ ਹਨ। ਇਸ ਮਾਰਗ ਦੇ ਸੁਕੇ ਦਰੱਖਤਾਂ ਵੱਲ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਵਲੋਂ ਕਦੇ ਵੀ ਧਿਆਨ ਨਹੀ ਦਿੱਤਾ। ਜਦੋਂ ਕਦੇ ਸੜਕ ਵਿੱਚ ਕੋਈ ਦਰਖਤ ਡਿੱਗਦਾ ਹੈ ਤਾਂ ਮਹਿਕਮੇ ਵਲੋਂ ਡੇਲੀਵੇਜ਼ ‘ਤੇ ਰੱਖੇ ਕੱਚੇ ਮੁਲਾਜਮ ਹੀ ਇਸ ਨੂੰ ਕੱਟ ਵੱਢ ਕਰ ਕੇ ਪਾਸੇ ਕਰ ਦਿੰਦੇ ਹਨ ਤੇ ਲੱਕੜ ਸੜਕ ਕਿਨਾਰੇ ਹੀ ਪਈ ਸੜ੍ਹ ਜਾਂਦੀ ਹੈ। ਜੋ ਕਈ ਥਾਵਾਂ ‘ਤੇ ਪਈ ਦੇਖੀ ਜਾ ਸਕਦੀ ਹੈ। ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੋਈ ਵੱਡਾ ਹਾਦਸਾ ਵਾਪਰਿਨ ਤੋਂ ਪਹਿਲਾਂ ਇਨਾਂ ਸੁੱਕੇ ਦਰਖਤਾਂ ਨੂੰ ਹਟਾਇਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ਪਰਾਲੀ ਨਾਲ ਭਰੀਆਂ ਟਰਾਲੀਆਂ ਕਾਰਨ ਆਵਾਜਾਈ ਪ੍ਰਭਾਵਿਤ ਅਗਲੀ ਖ਼ਬਰ ਜਨਮ ਦਿਨ ’ਤੇ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਵੰਡੇ ਫਲ
Ad Position 24