28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਰੈਲਮਾਜਰਾ ’ਚ ਸ਼ਰਧਾ ਨਾਲ ਮਨਾਇਆ ਭਗਵਾਨ ਵਾਲਮੀਕਿ ਜੀ ਦਾ ਪ੍ਰਕਾਸ਼ ਦਿਵਸ

ਕਾਠਗੜ੍ਹ/ਰੱਤੇਵਾਲ, 27 ਅਕਤੂਬਰ (ਪ. ਪ) - ਪਿੰਡ ਰੈਲਮਾਜਰਾ ਵਿੱਚ ਭਗਵਾਨ ਵਾਲਮੀਕਿ ਜੀ ਦਾ ਪ੍ਰਕਾਸ਼ ਦਿਵਸ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।

Ad Position 21
No active advertisement
ਗੁਰਪ੍ਰੀਤ ਗੁੱਜਰ ਨੇ ਮੰਦਰ ਲਈ ਭੇਟ ਕੀਤੇ 51 ਹਜ਼ਾਰ 28-10-2026
ਕਾਠਗੜ੍ਹ/ਰੱਤੇਵਾਲ, 27 ਅਕਤੂਬਰ (ਪ.ਪ) - ਪਿੰਡ ਰੈਲਮਾਜਰਾ ਵਿੱਚ ਭਗਵਾਨ ਵਾਲਮੀਕਿ ਜੀ ਦਾ ਪ੍ਰਕਾਸ਼ ਦਿਵਸ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਭਗਵਾਨ ਵਾਲਮੀਕਿ ਮੰਦਰ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਸ੍ਰੀ ਰਮਾਇਣ ਜੀ ਦੇ ਪਾਠਾਂ ਦਾ ਉਚਾਰਨ ਚੱਲ ਰਿਹਾ ਸੀ। ਸਵੇਰ ਸਮੇਂ ਪਾਠਾਂ ਦੇ ਭੋਗ ਪਾਉਣ ਉਪਰੰਤ ਹਵਨ ਯੱਗ ਕਰਵਾਇਆ ਗਿਆ। ਉਪਰੰਤ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ। ਇਸ ਤੋਂ ਬਾਅਦ ਧਾਰਮਿਕ ਮੰਡਲੀਆਂ ਨੇ ਸੰਗਤ ਨੂੰ ਪ੍ਰਭੂ ਵਾਲਮੀਕਿ ਜੀ ਦੇ ਭਜਨਾਂ ਨਾਲ ਨਿਹਾਲ ਕੀਤਾ। ਸਾਰਾ ਦਿਨ ਪ੍ਰਭੂ ਦੇ ਅਤੁੱਟ ਲੰਗਰ ਵਰਤਾਏ ਗਏ। ਇਸ ਮੌਕੇ ਸੀਨੀਅਰ ਅਕਾਲੀ ਆਗੂ ਗੁਰਪ੍ਰੀਤ ਗੁੱਜਰ ਰੈਲਮਾਜਰਾ ਨੇ ਵਿਸ਼ੇ ਸ਼ ਤੌਰ ’ਤੇ ਪਹੁੰਚ ਕੇ ਆਪਣੀ ਹਾਜ਼ਰੀ ਲਗਵਾਈ ਅਤੇ ਵਾਲਮੀਕਿ ਮੰਦਰ ਵਾਸਤੇ 51 ਹਜ਼ਾਰ ਰੁਪਏ ਦੀ ਰਾਸ਼ੀ ਭੇਟ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਗੁਰਪ੍ਰੀਤ ਗੁੱਜਰ ਰੈਲਮਾਜਰਾ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਨੇ ਸਾਨੂੰ ਸੱਚ, ਮਨੁੱਖਤਾ, ਬਰਾਬਰੀ ਅਤੇ ਗਿਆਨ ਦੇ ਰਾਹ ਤੇ ਚੱਲਣ ਦਾ ਸੁਨੇਹਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੰਦਰ ਸਾਡੀ ਆਸਥਾ ਦਾ ਕੇਂਦਰ ਹੈ ਅਤੇ ਇਸ ਦੀ ਸੇਵਾ-ਸੰਭਾਲ ਸਾਡਾ ਸਾਰਿਆਂ ਦਾ ਫਰਜ਼ ਹੈ। ਮੰਦਰ ਦੇ ਵਿਕਾਸ ਅਤੇ ਸੰਗਤ ਦੀ ਸਹੂਲਤ ਲਈ ਉਹ ਹਮੇਸ਼ਾ ਅੱਗੇ ਰਹਿਣਗੇ। ਉਨ੍ਹਾਂ ਸਮੂਹ ਸੰਗਤ ਨੂੰ ਪ੍ਰਕਾਸ਼ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਸਭ ’ਤੇ ਆਪਣਾ ਮੇਹਰ ਭਰਿਆ ਹੱਥ ਬਣਾਈ ਰੱਖਣ। ਇਸ ਮੌਕੇ ਸਰਪੰਚ ਅਨੀਤਾ, ਸਮਾਜ ਸੇਵੀ ਸੱਤਪਾਲ ਸੰਧੂ, ਪ੍ਰਧਾਨ ਰਾਜ ਕੁਮਾਰ, ਚੇਅਰਮੈਨ ਦਲੀਪ ਘਈ, ਮਲਕੀਤ ਚੰਦ, ਜਗਤਾਰ ਖਾਨ, ਚੌਧਰੀ ਸ਼ਮਸ਼ੇਰ ਸਿੰਘ, ਦੀਪਾ ਘਈ, ਸੁਨੀਲ ਘਈ, ਰੂਪ ਚੰਦ, ਕਲੱਬ ਮੈਂਬਰ ਅਤੇ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਤਲੁਜ ਦਰਿਆ ਦੇ ਧੁੱਸੀ ਬੰਨ੍ਹਾਂ ਨੂੰ ਕੰਕਰੀਟ ਦਾ ਬਣਾਉਣ ਦੀ ਕੋਈ ਤਜਵੀਜ਼ ਨਹੀਂ ਅਗਲੀ ਖ਼ਬਰ ਸ. ਗੁਰਬਖਸ਼ ਸਿੰਘ ਬੈਂਸ ਦੇ ਅਕਾਲ ਚਲਾਣੇ ’ਤੇ ਸਮੂਹ ਬੈਂਸ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ - ਪਠਲਾਵਾ ਸੰਸਥਾ
Ad Position 24