28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਵਿਦਿਅਕ ਅਦਾਰਿਆਂ ਦੇ ਮਹਿਲਾ ਮੁਖੀ ‘ਫੁਲਕਾਰੀ’ ਤੇ ‘ਵਰਣਮਾਲਾ’ ਤਖ਼ਤੀਆਂ ਨਾਲ ਸਨਮਾਨਿਤ

ਬੰਗਾ, 27 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ) - ਇੱਥੋਂ ਲੰਘਦੇ ਫ਼ਗਵਾੜਾ-ਨਵਾਂਸ਼ਹਿਰ ਮੁੱਖ ਮਾਰਗ ’ਤੇ ਸਥਿਤ ਦੋਆਬਾ ਡੀਲਾਈਟ ਵਿਖੇ ਵੱਖ-ਵੱਖ ਵਿੱਦਿਅਕ ਅਦਾਰਿਆਂ ਦੇ ਮਹਿਲਾ ਮੁੱਖੀਆਂ ਦੀ ਇਕੱਤਰਤਾ ਕੀਤੀ ਗਈ। ਇਹਨਾਂ ਮਹਿਲਾ ਮੁੱਖੀਆਂ ਨੂੰ ਸਨਮਾਨ ਵਜੋਂ ਪੁਸਤਕ ਫੁੱਲਕਾਰੀ ਅਤੇ ਵਰਨਮਾਲਾ ਵਾਲੀਆਂ ਤਖਤੀਆਂ ਪ੍ਰਦਾਨ ਕੀਤੀਆਂ ਗਈਆਂ।

Ad Position 21
No active advertisement
ਸਮਾਗਮ ਨੇ ਦਿੱਤਾ ਵਿਰਸੇ ਨਾਲ ਜੁੜੇ ਰਹਿਣ ਦਾ ਸੁਨੇਹਾ 28-10-2026
ਬੰਗਾ, 27 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ) - ਇੱਥੋਂ ਲੰਘਦੇ ਫ਼ਗਵਾੜਾ-ਨਵਾਂਸ਼ਹਿਰ ਮੁੱਖ ਮਾਰਗ ’ਤੇ ਸਥਿਤ ਦੋਆਬਾ ਡੀਲਾਈਟ ਵਿਖੇ ਵੱਖ-ਵੱਖ ਵਿੱਦਿਅਕ ਅਦਾਰਿਆਂ ਦੇ ਮਹਿਲਾ ਮੁੱਖੀਆਂ ਦੀ ਇਕੱਤਰਤਾ ਕੀਤੀ ਗਈ। ਇਹਨਾਂ ਮਹਿਲਾ ਮੁੱਖੀਆਂ ਨੂੰ ਸਨਮਾਨ ਵਜੋਂ ਪੁਸਤਕ ਫੁੱਲਕਾਰੀ ਅਤੇ ਵਰਨਮਾਲਾ ਵਾਲੀਆਂ ਤਖਤੀਆਂ ਪ੍ਰਦਾਨ ਕੀਤੀਆਂ ਗਈਆਂ। ਇਸ ਨਿਵੇਕਲੇ ਕਾਰਜ ਰਾਹੀਂ ਆਪਣੇ ਵਿਰਸੇ ’ਤੇ ਪਹਿਰਾ ਦੇਣ ਅਤੇ ਪੰਜਾਬੀ ਬੋਲੀ ਨਾਲ ਜੁੜੇ ਰਹਿਣ ਦਾ ਹੋਕਾ ਦਿੱਤਾ ਗਿਆ। ਇਸ ਮੌਕੇ ਸਿੱਖ ਨੈਸ਼ਨਲ ਕਾਲਜ ਬੰਗਾ ਦੇ ਪ੍ਰਿੰਸੀਪਲ ਡਾ. ਇੰਦੂ ਰੱਤੀ, ਗੁਰੂ ਨਾਨਕ ਕਾਲਜ ਬੰਗਾ ਦੇ ਪ੍ਰਿੰਸੀਪਲ ਮੀਨੂ ਭੋਲਾ, ਗੁਰੂ ਨਾਨ ਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੇ ਪ੍ਰਿੰਸੀਪਲ ਡਾ. ਰਮਨਦੀਪ ਕੌਰ, ਰਾਜਾ ਸਾਹਿਬ ਪੈਰਾਮੈਡੀਕਲ ਕਾਲਜ ਮਜਾਰਾ ਨੌ ਆਬਾਦ ਦੇ ਪ੍ਰਿੰਸੀਪਲ ਪਰਮਜੀਤ ਕੌਰ, ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ ਦੇ ਪ੍ਰਿੰਸੀਪਲ ਡਾ. ਨੀਨਾ ਭਾਰਦਵਾਜ, ਭਗਵਾਨ ਮਹਾਂਵੀਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੰਗਾ ਦੇ ਪ੍ਰਿੰਸੀਪਲ ਕੇ. ਵਾਸੁਧਾ ਜੈਨ, ਬਾਬਾ ਗੋਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਗਾ ਦੇ ਪ੍ਰਿੰਸੀਪਲ ਜਸਵਿੰਦਰ ਕੌਰ ਸ਼ਾਮਲ ਸਨ। ਇਹ ਰਸਮ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਅਤੇ ਸਮਾਜਿਕ ਸਾਂਝ ਸੰਸਥਾ ਬੰਗਾ ਦੇ ਸੰਸਥਾਪਕ ਸੁਰਜੀਤ ਮਜਾਰੀ, ਡੈਰਿਕ ਇੰਟਰਨੈਸ਼ਨਲ ਦੀ ਮੈਨੇਜਮੈਂਟ ਕਮੇਟੀ ਦੇ ਮੈਂਬਰ ਪੂਜਾ ਸ਼ਰਮਾ ਨੇ ਸਾਂਝੇ ਰੂਪ ਵਿੱਚ ਨਿਭਾਈ। ਉਹਨਾਂ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਫੁੱਲਕਾਰੀ ਪੁਸਤਕ ਅਤੇ ਵਰਨਮਾਲਾ ਦੀਆਂ ਤਖ਼ਤੀਆਂ ਦਾ ਇਹ ਉਪਰਾਲਾ ਵਿੱਦਿਅਕ ਅਦਾਰਿਆਂ ਅੰਦਰ ਆਪਣੇ ਵਿਰਸੇ ਅਤੇ ਭਾਸ਼ਾ ਦੇ ਪ੍ਰਚਾਰ ਪਸਾਰ ਲਈ ਕੀਤਾ ਗਿਆ ਹੈ। ਬੁਲਾਰਿਆਂ ਨੇ ਸਮਾਜਿਕ ਕਦਰਾਂ ਕੀਮਤਾਂ ਦੀ ਸੁਰੱਖਿਆ ਲਈ ਆਪਣੇ ਫਰਜ਼ ਪਛਾਣਨ ਦੀ ਲੋੜ ’ਤੇ ਜ਼ੋਰ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋਵੇ-ਹਲਕਾ ਇੰਚਾਰਜ ਹਨੀ ਟੋਸਾਂ ਅਗਲੀ ਖ਼ਬਰ ਗੁ: ਅਕਾਲ ਬੁੰਗਾ ਕੁਟੀਆ ਅਲਾਚੌਰ ਵਿਖੇ ਅੱਜ ਹੋਣਗੇ 18ਵੇਂ ਵਿਸ਼ੇਸ਼ ਗੁਰਮਤਿ ਸਮਾਗਮ
Ad Position 24