ਮੱਲ ਜਠੇਰਿਆਂ ਦੇ ਮੇਲੇ ’ਤੇ ਹਜ਼ਾਰਾਂ ਸੰਗਤਾਂ ਹੋਈਆਂ ਨਤਮਸਤਕ
ਬੰਗਾ, 4 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਮੱਲ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ ਹੱਪੋਵਾਲ, ਪਿੰਡ ਬਾਹੜੋਵਾਲ, ਪਿੰਡ ਕਲੇਰਾਂ ਅਤੇ ਸਮੂਹ ਮੱਲ ਪਰਿਵਾਰਾਂ ਵਲੋਂ ਪਿੰਡ ਹੱਪੋਵਾਲ ਵਿਖੇ ਮਨਾਇਆ ਗਿਆ। ਅਖੰਡ ਪਾਠ ਉਪਰੰਤ ਸੰਤ ਜੀਤ ਦਾਸ ਦੇ ਕੀਰਤਨੀ ਜਥੇ ਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।
ਬੰਗਾ, 4 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਮੱਲ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ ਹੱਪੋਵਾਲ, ਪਿੰਡ ਬਾਹੜੋਵਾਲ, ਪਿੰਡ ਕਲੇਰਾਂ ਅਤੇ ਸਮੂਹ ਮੱਲ ਪਰਿਵਾਰਾਂ ਵਲੋਂ ਪਿੰਡ ਹੱਪੋਵਾਲ ਵਿਖੇ ਮਨਾਇਆ ਗਿਆ। ਅਖੰਡ ਪਾਠ ਉਪਰੰਤ ਸੰਤ ਜੀਤ ਦਾਸ ਦੇ ਕੀਰਤਨੀ ਜਥੇ ਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਖੁੱਲ੍ਹੇ ਪੰਡਾਲ ਵਿੱਚ ਪੰਜਾਬ ਦੇ ਮਸ਼ਹੂਰ ਕਲਾਕਾਰ ਵਿੱਕੀ ਬਹਾਦਰ ਕੇ ਨੇ ਆਪਣਾ ਧਾਰਮਿਕ ਪ੍ਰੋਗਰਾਮ ਪੇਸ਼ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਕਮੇਟੀ ਪ੍ਰਧਾਨ ਦੇਸ ਰਾਜ ਮੱਲ ਅਤੇ ਸਰਪੰਚ ਕਲੇਰਾਂ ਦਾਰਾ ਸਿੰਘ ਮੱਲ ਸੇਵਾ ਮੁਕਤ ਜਨਰਲ ਮੈਨੇਜਰ ਨੇ ਸੰਗਤਾਂ ਨੂੰ ਮੇਲੇ ਦੀਆਂ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਸਾਨੂੰ ਆਪਣੇ ਵੱਡੇ ਵਡੇਰਿਆਂ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਜੋੜ ਮੇਲੇ ਕਰਵਾਉਣੇ ਚਾਹੀਦੇ ਹਨ ਮੇਲੇ ਕਰਾਉਣ ਨਾਲ ਭਾਈਚਾਰਕ ਸਾਂਝ ਮਜ਼ਬੂਤ ਹੁੰਦੀ ਹੈ । ਕਮੇਟੀ ਵੱਲੋਂ ਪੜ੍ਹਾਈ ਵਿੱਚੋਂ ਹੁਸ਼ਿਆਰ ਬੱਚਿਆਂ, ਕਲਾਕਾਰਾਂ ਅਤੇ ਦਾਨੀ ਸੱਜਣਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਦਰਬਾਰ ਦੇ ਮੁੱਖ ਸੇਵਾਦਾਰ ਭਾਨਾ ਰਾਮ ਮੱਲ ਦਾ ਪ੍ਰਬੰਧਕ ਕਮੇਟੀ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰਧਾਨ ਦੇਸ ਰਾਜ ਮੱਲ, ਦਾਰਾ ਸਿੰਘ ਮੱਲ ਸਰਪੰਚ ਕਲੇਰਾਂ, ਦਰਵੇਸ਼ ਰੁੜਕੀ ਜਨਰਲ ਸਕੱਤਰ, ਡਾਕਟਰ ਰੇਸ਼ਮ ਮੱਲ, ਤਰਸੇਮ ਲਾਲ, ਰੇਸ਼ਮ ਮੱਲ, ਸੁਰਜੀਤ ਸਿੰਘ, ਸੁਰਿੰਦਰ ਪਾਲ ਮੱਲ, ਸਤਵਿੰਦਰ ਮੱਲ ਸੇਵਾਮੁਕਤ ਬੈਂਕ ਮੈਨੇਜਰ, ਸੁਖਦੇਵ ਰਾਮ, ਸੋਮ ਨਾਥ, ਰਕੇਸ਼ ਕੁਮਾਰ, ਹਰੀ, ਸੱਤਪਾਲ, ਗੋਸ਼ਾ, ਮਨੂੰ ਮੱਲ, ਅਵਤਾਰ ਚੰਦ, ਦਿਲਬਾਗ ਮੱਲ, ਡਾਕਟਰ ਸੁਰਿੰਦਰ ਮੱਲ ਅਤੇ ਵੱਖ-ਵੱਖ ਪਿੰਡਾਂ ਦੀਆਂ ਮੱਲ ਜਠੇਰਿਆਂ ਦੀਆਂ ਸੰਗਤਾਂ ਮੌਜੂਦ ਸਨ।