05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਆਲੋਵਾਲ ਤੋਂ ਬਕਾਪੁਰ ਜਾਣ ਵਾਲੀ ਪੁਲੀ ਦਾ ਕੰਮ ਇੱਕ ਸਾਲ ਤੋਂ ਅਧੂਰਾ

ਸੜੋਆ, 4 ਨਵੰਬਰ (ਹਰਮੇਲ ਸਹੂੰਗੜਾ)-ਇਲਾਕੇ ਦੇ ਪਿੰਡ ਆਲੋਵਾਲ ਤੋਂ ਬਕਾਪੁਰ ਨੂੰ ਜਾਣ ਵਾਲੇ ਰਸਤੇ ’ਤੇ ਬਣ ਰਹੀ ਪੁਲੀ ਦਾ ਕੰਮ ਪਿਛਲੇ ਕਰੀਬ ਇੱਕ ਸਾਲ ਤੋਂ ਅਧੂਰਾ ਪਿਆ ਹੋਣ ਕਾਰਨ ਇਲਾਕਾ ਨਿਵਾਸੀਆਂ ਅਤੇ ਰੋਜ਼ਾਨਾ ਇਸ ਰਸਤੇ ਤੋਂ ਲੰਘਣ ਵਾਲੇ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੁਲੀ ਦਾ ਕੰਮ ਲੰਬੇ ਸਮੇਂ ਤੋਂ ਅਧੂਰਾ ਪਿਆ ਹੋਣ ਕਾਰਨ ਲੋਕਾਂ ’ਚ ਨਾਰਾਜ਼ਗੀ ਪਾਈ ਜਾ ਰਹੀ ਹੈ।

Ad Position 21
No active advertisement
ਅਜੀਤ ਡੈਸਕ 05-11-2026
ਸੜੋਆ, 4 ਨਵੰਬਰ (ਹਰਮੇਲ ਸਹੂੰਗੜਾ)-ਇਲਾਕੇ ਦੇ ਪਿੰਡ ਆਲੋਵਾਲ ਤੋਂ ਬਕਾਪੁਰ ਨੂੰ ਜਾਣ ਵਾਲੇ ਰਸਤੇ ’ਤੇ ਬਣ ਰਹੀ ਪੁਲੀ ਦਾ ਕੰਮ ਪਿਛਲੇ ਕਰੀਬ ਇੱਕ ਸਾਲ ਤੋਂ ਅਧੂਰਾ ਪਿਆ ਹੋਣ ਕਾਰਨ ਇਲਾਕਾ ਨਿਵਾਸੀਆਂ ਅਤੇ ਰੋਜ਼ਾਨਾ ਇਸ ਰਸਤੇ ਤੋਂ ਲੰਘਣ ਵਾਲੇ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੁਲੀ ਦਾ ਕੰਮ ਲੰਬੇ ਸਮੇਂ ਤੋਂ ਅਧੂਰਾ ਪਿਆ ਹੋਣ ਕਾਰਨ ਲੋਕਾਂ ’ਚ ਨਾਰਾਜ਼ਗੀ ਪਾਈ ਜਾ ਰਹੀ ਹੈ। ਜਾਣਕਾਰੀ ਅਨੁਸਾਰ ਪੁਲੀ ਦਾ ਨਿਰਮਾਣ ਕਾਰਜ ਅਜੇ ਤੱਕ ਪੂਰੀ ਤਰ੍ਹਾਂ ਮੁਕੰਮਲ ਨਹੀਂ ਹੋ ਸਕਿਆ। ਪੁਲੀ ਉੱਪਰ ਮਿੱਟੀ ਅਤੇ ਬੱਜਰੀ ਪਾਈ ਹੋਈ ਹੈ, ਪਰ ਸੜਕ ਨੂੰ ਅਜੇ ਤੱਕ ਪੱਕਾ ਅਤੇ ਆਵਾਜਾਈ ਦੇ ਯੋਗ ਬਣਾਉਣ ਦਾ ਕੰਮ ਪੂਰਾ ਨਹੀਂ ਹੋਇਆ। ਇਹ ਰਸਤਾ ਆਲੋਵਾਲ ਅਤੇ ਬਕਾਪੁਰ ਸਮੇਤ ਆਸ-ਪਾਸ ਦੇ ਇਲਾਕੇ ਦੇ ਲੋਕਾਂ ਲਈ ਆਵਾਜਾਈ ਦਾ ਮਹੱਤਵਪੂਰਨ ਸਾਧਨ ਹੈ। ਬਲਾਕ ਸੰਮਤੀ ਮੈਂਬਰ ਸ਼ਾਮ ਲਾਲ ਤੇ ਆਲੋਵਾਲ ਦੇ ਸਾਬਕਾ ਸਰਪੰਚ ਤਿਲਕ ਰਾਜ ਸੂਦ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਆਲੋਵਾਲ ਤੋਂ ਬਕਾਪੁਰ ਨੂੰ ਜਾਣ ਵਾਲੀ ਪੁਲੀ ਦਾ ਅਧੂਰਾ ਪਿਆ ਨਿਰਮਾਣ ਕਾਰਜ ਬਿਨਾਂ ਹੋਰ ਦੇਰੀ ਦੇ ਮੁਕੰਮਲ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਰੋਜ਼ਾਨਾ ਆਉਣ-ਜਾਣ ਸਮੇਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। । ਇਸ ਦੇ ਨਾਲ ਹੀ ਪੁਲੀ ਉੱਪਰ ਸੜਕ ਨੂੰ ਪੱਕਾ ਕਰਨ, ਸੁਰੱਖਿਆ ਪ੍ਰਬੰਧ ਕਰਨ ਅਤੇ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਲੋੜੀਂਦੇ ਕਦਮ ਚੁੱਕੇ ਜਾਣ। ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਲੋਕਾਂ ਦੀ ਇਸ ਸਮੱਸਿਆ ਵੱਲ ਕਦੋਂ ਧਿਆਨ ਦਿੰਦਾ ਹੈ ਅਤੇ ਇੱਕ ਸਾਲ ਤੋਂ ਅਧੂਰੀ ਪਈ ਇਸ ਪੁਲੀ ਦਾ ਨਿਰਮਾਣ ਕਾਰਜ ਕਦੋਂ ਮੁਕੰਮਲ ਹੁੰਦਾ ਹੈ। ਜਦੋਂ ਸੰਬੰਧਿਤ ਠੇਕੇਦਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਾਲ ਦੇ ਖੇਤਾਂ ਵਾਲੇ ਜਿ਼ਮੀਂਦਾਰਾਂ ਵਲੋਂ ਸਾਈਡਾਂ ‘ਤੇ ਮਿੱਟੀ ਨਹੀਂ ਪਾਉਣ ਦਿੰਦੇ। ਉਹਨਾਂ ਉੱਚ ਅਧਿਕਾਰੀਆਂ ਨੂੰ ਕਿਹਾ ਕਿ ਦਖਲ ਅੰਦਾਜੀ ਕਰਕੇ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਜੋ ਪੁਲੀ ਦਾ ਬਾਕੀ ਰਹਿੰਦਾ ਕੰਮ ਜਲਦੀ ਮੁਕੰਮਲ ਕੀਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ਵਤਨ ਪਰਤੇ ਗਾਇਕ ਅਮਿਤ ਅਨਵਰ ਅਗਲੀ ਖ਼ਬਰ ਮਨਜਿੰਦਰ ਸਿੰਘ ਕਟਾਰੀਆਂ ਸ਼੍ਰੋਮਣੀ ਅਕਾਲੀ ਦਲ ਦੇ ਐਸ. ਸੀ ਵਿੰਗ ਦੇ ਕੌਮੀ ਮੀਤ ਪ੍ਰਧਾਨ ਬਣੇ
Ad Position 24