ਵਤਨ ਪਰਤੇ ਗਾਇਕ ਅਮਿਤ ਅਨਵਰ
ਰਾਹੋਂ, 4 ਨਵੰਬਰ (ਉਂਕਾਰ ਸਿੰਘ ਰਾਠੌਰ)-ਇਤਿਹਾਸਕ ਸ਼ਹਿਰ ਰਾਹੋਂ ਦੇ ਨਾਮਵਰ ਪੰਜਾਬੀ ਲੋਕ ਗਾਇਕ ਅਮਿਤ ਅਨਵਰ ਇੰਗਲੈਂਡ ਅਤੇ ਗਲਾਸਗੋ ਦੀ ਧਰਤੀ ’ਤੇ ਆਪਣੀ ਸੁਰੀਲੀ ਆਵਾਜ਼ ਦਾ ਜਾਦੂ ਬਿਖੇਰ ਕੇ ਆਪਣਾ ਸਫ਼ਲ ਯੂ. ਕੇ ਟੂਰ ਮੁਕੰਮਲ ਕਰਨ ਉਪਰੰਤ ਬੀਤੇ ਦਿਨੀਂ ਆਪਣੇ ਜੱਦੀ ਸ਼ਹਿਰ ਰਾਹੋਂ ਵਿਖੇ ਵਾਪਸ ਪਰਤ ਆਏ ਹਨ।
ਰਾਹੋਂ, 4 ਨਵੰਬਰ (ਉਂਕਾਰ ਸਿੰਘ ਰਾਠੌਰ)-ਇਤਿਹਾਸਕ ਸ਼ਹਿਰ ਰਾਹੋਂ ਦੇ ਨਾਮਵਰ ਪੰਜਾਬੀ ਲੋਕ ਗਾਇਕ ਅਮਿਤ ਅਨਵਰ ਇੰਗਲੈਂਡ ਅਤੇ ਗਲਾਸਗੋ ਦੀ ਧਰਤੀ ’ਤੇ ਆਪਣੀ ਸੁਰੀਲੀ ਆਵਾਜ਼ ਦਾ ਜਾਦੂ ਬਿਖੇਰ ਕੇ ਆਪਣਾ ਸਫ਼ਲ ਯੂ.ਕੇ ਟੂਰ ਮੁਕੰਮਲ ਕਰਨ ਉਪਰੰਤ ਬੀਤੇ ਦਿਨੀਂ ਆਪਣੇ ਜੱਦੀ ਸ਼ਹਿਰ ਰਾਹੋਂ ਵਿਖੇ ਵਾਪਸ ਪਰਤ ਆਏ ਹਨ। ਰੇਡੀਓ ਪੰਜ ਕੋਵੈਂਟਰੀ, ਬਿੱਲ ਮੀਡੀਆ ਅਤੇ ਮਿਊਜ਼ਿਕ ਮਾਈਂਡ ਕੰਪਨੀ ਬਰਮਿੰਘਮ ਦੇ ਸੱਦੇ ’ਤੇ ਇੰਗਲੈਂਡ ਪਹੁੰਚੇ ਗਾਇਕ ਅਮਿਤ ਅਨਵਰ ਨੇ ਆਪਣੇ ਦੌਰੇ ਦੌਰਾਨ ਕਈ ਸ਼ਹਿਰਾਂ ਵਿੱਚ ਸੰਗੀਤਕ ਪ੍ਰੋਗਰਾਮ ਪੇਸ਼ ਕੀਤੇ। ਉਨ੍ਹਾਂ ਨੇ ਆਪਣੀ ਗਾਇਕੀ ਰਾਹੀਂ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਨੂੰ ਪੰਜਾਬੀ ਲੋਕ ਸੰਗੀਤ, ਸਾਹਿਤ ਅਤੇ ਸੱਭਿਆਚਾਰ ਨਾਲ ਜੋੜਨ ਦਾ ਉਪਰਾਲਾ ਕੀਤਾ। ਅਮਿਤ ਅਨਵਰ ਨੇ ਕਿਹਾ ਕਿ ਬਿੱਲ ਕੁੰਨਰ ਅਤੇ ਸ਼ਿੰਦਾ ਸੁਰੀਲਾ ਵਲੋਂ ਕਰਵਾਏ ਗਏ ਸਾਰੇ ਸੰਗੀਤਕ ਪ੍ਰੋਗਰਾਮ ਬੇਹੱਦ ਸਫ਼ਲ ਰਹੇ ਅਤੇ ਇੰਗਲੈਂਡ ਵੱਸਦੇ ਪੰਜਾਬੀਆਂ ਦੇ ਨਾਲ-ਨਾਲ ਉੱਥੋਂ ਦੇ ਗੋਰੇ ਸਰੋਤਿਆਂ ਵੱਲੋਂ ਵੀ ਉਨ੍ਹਾਂ ਨੂੰ ਬਹੁਤ ਪਿਆਰ ਅਤੇ ਸਤਿਕਾਰ ਮਿਲਿਆ।