08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਪ੍ਰਾਇਮਰੀ ਸਕੂਲ ਹੀਉਂ ਵਿਖੇ ਦੀਵਾਲੀ ਮੌਕੇ ਕਰਵਾਏ ਗਏ ਪੇਂਟਿੰਗ ਮੁਕਾਬਲੇ

ਬੰਗਾ, 7 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ) - ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਹੀਉਂ ਵਿਖੇ ਦੀਵਾਲੀ ਦੇ ਮੌਕੇ ’ਤੇ ਵਿਦਿਆਰਥੀਆਂ ਦੇ ਪੇਂਟਿੰਗ ਮੁਕਾਬਲੇ ਕਰਵਾਏ ਗਏ। ਬੱਚਿਆਂ ਨੇ ਚਾਰਟ ਪੇਂਟ ਕਰਨ ਅਤੇ ਦੀਵੇ ਪੇਂਟ ਕਰਨ ਵਿੱਚ ਬੜੇ ਉਤਸ਼ਾਹ ਨਾਲ ਭਾਗ ਲਿਆ।

Ad Position 21
No active advertisement
ਅਜੀਤ ਡੈਸਕ 08-11-2026
ਬੰਗਾ, 7 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ) - ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਹੀਉਂ ਵਿਖੇ ਦੀਵਾਲੀ ਦੇ ਮੌਕੇ ’ਤੇ ਵਿਦਿਆਰਥੀਆਂ ਦੇ ਪੇਂਟਿੰਗ ਮੁਕਾਬਲੇ ਕਰਵਾਏ ਗਏ। ਬੱਚਿਆਂ ਨੇ ਚਾਰਟ ਪੇਂਟ ਕਰਨ ਅਤੇ ਦੀਵੇ ਪੇਂਟ ਕਰਨ ਵਿੱਚ ਬੜੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਇੱਕ ਸਮਾਗਮ ਵੀ ਕੀਤਾ ਗਿਆ। ਜਿਸ ਵਿੱਚ ਸਿੱਖਿਆ ਮਾਹਿਰ ਸ. ਤਰਲੋਕ ਸਿੰਘ ਫਲੋਰਾ ਨੇ ਵਿਸ਼ੇਸ਼ ਤੌਰ ’ਤੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣੀ ਚਾਹੀਦੀ ਹੈ। ਸਿਰਫ਼ ਦੀਵੇ ਜਗਾਉਣੇ ਚਾਹੀਦੇ ਹਨ, ਪਟਾਕੇ ਤੇ ਪ੍ਰਦੂਸ਼ਣ ਪੈਦਾ ਕਰਨ ਵਾਲੇ ਬੰਬ ਨਹੀਂ ਚਲਾਉਣੇ ਚਾਹੀਦੇ। ਸ਼ਾਲਨੀ ਮੈਡਮ ਸੈਂਟਰ ਹੈਡ ਟੀਚਰ ਨੇ ਕਿਹਾ ਕਿ ਸਾਨੂੰ ਤਿਉਹਾਰਾਂ ਦੇ ਇਤਿਹਾਸ ਅਤੇ ਉਨ੍ਹਾਂ ਦੀ ਮਹੱਤਤਾ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਚਾਹੀਦੀ ਹੈ। ਮੈਡਮ ਨਰਿੰਦਰ ਕੌਰ, ਮੈਡਮ ਹਰਜਿੰਦਰ ਨੇ ਵੀ ਬੱਚਿਆਂ ਨੂੰ ਸੰਬੋਧਨ ਕੀਤਾ। ਇਸ ਮੌਕੇ ਮੈਡਮ ਰਮਨਦੀਪ ਕੌਰ, ਮੀਨਾ, ਮਨਜੀਤ ਕੌਰ, ਊਸ਼ਾ ਰਾਣੀ, ਸੀਮਾ ਰਾਣੀ, ਅਵਤਾਰ ਕੌਰ, ਗੀਤਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਲਦੇਵ ਢੀਂਡਸਾ ਦੇ ਕਹਾਣੀ ਸੰਗ੍ਰਹਿ ‘ਡੁੱਬਦੇ ਸੂਰਜ’ ਉੱਤੇ ਕਰਵਾਇਆ ਗੋਸ਼ਟੀ ਸਮਾਗਮ ਅਗਲੀ ਖ਼ਬਰ ਸੰਗੀਤਕਾਰ ਸਰੂਪ ਸਿੰਘ ਸਰੂਪ ਦੇ ਪਰਿਵਾਰ ਵਲੋਂ ਕੀਰਤਨ ਦਰਬਾਰ 15 ਨੂੰ
Ad Position 24