ਬਲਦੇਵ ਢੀਂਡਸਾ ਦੇ ਕਹਾਣੀ ਸੰਗ੍ਰਹਿ ‘ਡੁੱਬਦੇ ਸੂਰਜ’ ਉੱਤੇ ਕਰਵਾਇਆ ਗੋਸ਼ਟੀ ਸਮਾਗਮ
ਬੰਗਾ, 7 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਪ੍ਰਗਤੀਸ਼ੀਲ ਲੇਖਕ ਸੰਘ ਜ਼ਿਲ੍ਹਾ ਇਕਾਈ ਨਵਾਂਸ਼ਹਿਰ ਵਲੋਂ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਹਿਯੋਗ ਨਾਲ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਪ੍ਰਸਿੱਧ ਕਹਾਣੀਕਾਰ ਬਲਦੇਵ ਢੀਂਡਸਾ ਦੇ ਨਵੇਂ ਆਏ ਕਹਾਣੀ ਸੰਗ੍ਰਹਿ ‘ਡੁੱਬਦੇ ਸੂਰਜ’ ਉੱਤੇ ਆਏ ਵਿਦਵਾਨਾਂ ਵੱਲੋਂ ਨਿੱਠ ਕੇ ਵਿਚਾਰ ਚਰਚਾ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਡਾ.
ਬੰਗਾ, 7 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਪ੍ਰਗਤੀਸ਼ੀਲ ਲੇਖਕ ਸੰਘ ਜ਼ਿਲ੍ਹਾ ਇਕਾਈ ਨਵਾਂਸ਼ਹਿਰ ਵਲੋਂ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਹਿਯੋਗ ਨਾਲ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਪ੍ਰਸਿੱਧ ਕਹਾਣੀਕਾਰ ਬਲਦੇਵ ਢੀਂਡਸਾ ਦੇ ਨਵੇਂ ਆਏ ਕਹਾਣੀ ਸੰਗ੍ਰਹਿ ‘ਡੁੱਬਦੇ ਸੂਰਜ’ ਉੱਤੇ ਆਏ ਵਿਦਵਾਨਾਂ ਵੱਲੋਂ ਨਿੱਠ ਕੇ ਵਿਚਾਰ ਚਰਚਾ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਡਾ. ਸਰਬਜੀਤ ਸਿੰਘ ਪ੍ਰਧਾਨ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵਲੋਂ ਕੀਤੀ ਗਈ ਅਤੇ ਮੁੱਖ ਮਹਿਮਾਨ ਵਜੋਂ ਪ੍ਰੋ. ਸੁਰਜੀਤ ਜੱਜ ਸੂਬਾ ਪ੍ਰਧਾਨ ਪ੍ਰਗਤੀਸ਼ੀਲ ਲੇਖਕ ਸੰਘ ਸ਼ਾਮਿਲ ਹੋਏ। ਸਿੱਖ ਨੈਸ਼ਨਲ ਕਾਲਜ ਬੰਗਾ ਦੇ ਸਥਾਨਕ ਸਕੱਤਰ ਜਰਨੈਲ ਸਿੰਘ ਪੱਲੀ ਝਿੱਕੀ ਅਤੇ ਕਾਲਜ ਦੇ ਪ੍ਰਿੰਸੀਪਲ ਡਾ. ਇੰਦੂ ਰੱਤੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰਗਤੀਸ਼ੀਲ ਲੇਖਕ ਸੰਘ ਜ਼ਿਲ੍ਹਾ ਇਕਾਈ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਡਾ. ਗੁਰਜੰਟ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਵਿਚਾਰਧਾਰਕ ਦ੍ਰਿਸ਼ਟੀ ਕੋਣ ਬਾਰੇ ਵਿਦਿਆਰਥੀਆਂ ਨਾਲ ਸਾਂਝ ਪਾਈ। ਡਾ. ਜਤਿੰਦਰ ਸਿੰਘ (ਸਹਾਇਕ ਪ੍ਰੋ. ਸਰਕਾਰੀ ਕਾਲਜ ਚੰਡੀਗੜ੍ਹ) ਅਤੇ ਡਾ. ਬਲਵੀਰ ਕੌਰ ਰੀਹਿਲ (ਸਹਾਇਕ ਪ੍ਰੋ. ਖਾਲਸਾ ਕਾਲਜ ਮਾਹਿਲਪੁਰ) ਵਲੋਂ ਕਿਤਾਬ ਉੱਤੇ ਲਿਖੇ ਗਏ ਪਰਚੇ ਪੜ੍ਹੇ ਗਏ। ਪਰਚਿਆਂ ਵਿੱਚ ਕਹਾਣੀ ਸੰਗ੍ਰਹਿ ਦੇ ਵੱਖ-ਵੱਖ ਪਹਿਲੂਆਂ ਉੱਤੇ ਵਿਚਾਰ ਕੀਤੀ ਗਈ। ਪ੍ਰੋ. ਸੁਰਜੀਤ ਜੱਜ ਹੋਰਾਂ ਵਲੋਂ ਵਿਚਾਰ ਸਾਂਝੇ ਕਰਦਿਆਂ ਕਿਹਾ ਗਿਆ ਕਿ ਬਲਦੇਵ ਢੀਂਡਸਾ ਲੰਮੇ ਸਮੇਂ ਤੋਂ ਪ੍ਰੋੜ ਕਹਾਣੀਕਾਰ ਹੈ, ‘ਡੁੱਬਦੇ ਸੂਰਜ’ ਕਹਾਣੀ ਸੰਗ੍ਰਹਿ ਦੀਆਂ ਪਹਿਲੀਆਂ ਤਿੰਨ ਕਹਾਣੀਆਂ ਉਸਦੀ ਕਲਾਤਮਿਕਤਾ ਦੀ ਉੱਤਮ ਮਿਸਾਲ ਹਨ। ਡਾ. ਸਰਬਜੀਤ ਸਿੰਘ ਹੋਰਾਂ ਨੇ ਪ੍ਰਧਾਨਗੀ ਭਾਸ਼ਨ ਵਿੱਚ ਕਿਹਾ ਕਿ ਇਸ ਕਹਾਣੀ ਸੰਗ੍ਰਹਿ ਵਿਚ ਮਾਨਵੀ ਸੰਵੇਦਨਾ ਅਤੇ ਮਨੁੱਖੀ ਮਨ ਦੀ ਉਧੇੜ ਬੁਣ ਨੂੰ ਕਹਾਣੀਕਾਰ ਵਲੋਂ ਬਾਖੂਬੀ ਪਕੜਿਆ ਗਿਆ ਹੈ। ਡਾ. ਇੰਦੂ ਰੱਤੀ ਨੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਅਜਿਹੀਆਂ ਚੰਗੀਆਂ ਕਿਤਾਬਾਂ ਉੱਤੇ ਸਮਾਗਮ ਹੋਣੇ ਚਾਹੀਦੇ ਹਨ ਜਿਨ੍ਹਾਂ ਤੋਂ ਸਮਾਜ ਨੂੰ ਸੇਧ ਮਿਲਦੀ ਹੈ। ਸਮਾਗਮ ਦੌਰਾਨ ਪ੍ਰਧਾਨਗੀ ਮੰਡਲ ਵਲੋਂ ਸਿੱਖ ਨੈਸ਼ਨਲ ਕਾਲਜ ਬੰਗਾ ਦੇ ਹੋਣਹਾਰ ਵਿਦਿਆਰਥੀ ਸੁਖਮਨਵੀਰ ਸਿੰਘ ਦੀ ਕਵਿਤਾ ਦੀ ਕਿਤਾਬ ‘ਮੱਸਿਆ ਦਾ ਚੰਨ’ ਲੋਕ ਅਰਪਿਤ ਕੀਤੀ ਗਈ। ਸਮਾਗਮ ਦੌਰਾਨ ਹਾਜ਼ਰ ਕਵੀਆਂ ਦਾ ਕਵੀ ਦਰਬਾਰ ਵੀ ਕਰਵਾਇਆ ਗਿਆ। ਜਿਸ ਵਿੱਚ ਸੁਖਮਨਵੀਰ ਸਿੰਘ, ਹਰੀ ਰਾਮ ਰਸੂਲਪੁਰੀ, ਸ਼ਿੰਗਾਰਾ ਲੰਗੇਰੀ, ਸੋਢੀ ਰਾਣਾ, ਅਮਰੀਕ ਢੀਂਡਸਾ, ਅਜਮੇਰ ਚਾਨਾ, ਜਸਵੰਤ ਖਟਕੜ, ਦੀਪ ਕਲੇਰ ਹੋਰਾਂ ਵਲੋਂ ਮਾਰਮਿਕ ਕਵਿਤਾਵਾਂ ਪੜ੍ਹੀਆਂ ਗਈਆਂ। ਇਸ ਉਪਰੰਤ ਆਏ ਹੋਏ ਮਹਿਮਾਨਾਂ ਦੇ ਸਨਮਾਨ ਦੀ ਰਸਮ ਕੀਤੀ ਗਈ। ਸਮਾਗਮ ਦੇ ਅੰਤ ਵਿੱਚ ਸਮਾਗਮ ਦੇ ਵਿਸ਼ੇਸ਼ ਸਹਿਯੋਗੀ ਰਹੇ ਪੰਜਾਬੀ ਵਿਭਾਗ ਸਿੱਖ ਨੈਸ਼ਨਲ ਕਾਲਜ ਬੰਗਾ ਦੇ ਮੁਖੀ ਡਾ. ਨਿਰਮਲ ਨੇ ਸਭ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ਸ. ਇਕਬਾਲ ਸਿੰਘ ਕਾਹਮਾ, ਤਲਵਿੰਦਰ ਸ਼ੇਰਗਿੱਲ, ਪਰਮਜੀਤ ਖੱਟੜਾ, ਪ੍ਰੋ. ਇਕਬਾਲ ਸਿੰਘ ਚੀਮਾ, ਡਾ. ਗੁਰਮੀਤ ਸਰਾਂ, ਇਕਬਾਲ ਸਿੰਘ, ਡਾ. ਕੇਵਲ ਰਾਮ ਨਵਾਂਸ਼ਹਿਰ, ਨਿਤਿਨ ਮੁਕੰਦਪੁਰੀ, ਅਵਤਾਰ ਸਿੰਘ ਧੰਜਲ ਯੂ.ਕੇ, ਪ੍ਰੋ. ਤਜਿੰਦਰ ਸਿੰਘ, ਪ੍ਰੋ. ਗੁਰਵਿੰਦਰ ਸਿੰਘ, ਮਨਜੀਤ ਸਿੰਘ ਜਗਤਪੁਰ, ਖੁਸ਼ੀ ਰਾਮ ਗੁਣਾਚੌਰ, ਦੇਵ ਰਾਜ ਗੁਣਾਚੌਰ, ਜਸਪਾਲ ਹੀਉਂ, ਰੇਸ਼ਮ ਕਲੇਰ, ਗਗਨ ਹੀਉਂ ਅਤੇ ਹੋਰ ਸਾਥੀ ਹਾਜ਼ਰ ਰਹੇ।